ਕਈ ਲੋਕ ਕਿਸਮਤ ਦੇ ਚਮਤਕਾਰ ਨਾਲ ਰਾਤੋ-ਰਾਤ ਕਰੋੜਪਤੀ ਬਣ ਜਾਂਦੇ ਹਨ, ਜਿਸ ਦੀ ਉਨ੍ਹਾਂ ਨੇ ਖੁਦ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਅਕਸਰ ਉਨ੍ਹਾਂ ਦੀ ਕਿਸਮਤ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਅਜਿਹਾ ਹੀ ਇਕ ਖੁਸ਼ਕਿਸਮਤ ਸ਼ਖਸ ਸੋਸ਼ਲ ਮੀਡੀਆ ‘ਤੇ ਸੁਰਖੀਆਂ ਬਟੋਰ ਰਿਹਾ ਹੈ, ਜਿਸ ਨੇ ਉਲਕਾ ਵੇਚ ਕੇ ਕਰੋੜਾਂ ਰੁਪਏ ਕਮਾਏ ਹਨ।
ਇਹ ਵਿਅਕਤੀ ਇੰਡੋਨੇਸ਼ੀਆ ਦਾ ਰਹਿਣ ਵਾਲਾ ਜੋਸ਼ੂਆ ਹੂਟਾਗਲੁੰਗ ਹੈ। ਇਕ ਦਿਨ ਉਸ ਦੇ ਘਰ ਦੀ ਛੱਤ ‘ਤੇ ਪੁਲਾੜ ਤੋਂ ਆ ਕੇ ਇੱਕ ਉਲਕਾ ਪਿੰਡ ਆ ਟਕਰਾਇਆ। ਜਦੋਂ ਉਹ ਘਰ ਤੋਂ ਬਾਹਰ ਕੰਮ ਕਰ ਰਿਹਾ ਸੀ ਉਦੋਂ ਇਹ ਪੁਲਾੜ ਚੱਟਾਨ ਉਸ ਦੇ ਵਰਾਂਡੇ ਤੋਂ ਹੁੰਦੇ ਹੋਏ ਉਸ ਦੇ ਲਿਵਿੰਗ ਰੂਮ ਵਿੱਚ ਡਿੱਗੀ। ਇਹ ਇੰਨੇ ਜ਼ੋਰਦਾਰ ਤਰੀਕੇ ਨਾਲ ਡਿੱਗੀ ਕਿ ਘਰ ਦੀ ਜ਼ਮੀਨ ਵਿੱਚ 15 ਸੈਂਟੀਮੀਟਰ ਤੱਕ ਟੋਇਆ ਬਣ ਗਿਆ। ਖੋਜਾਂ ਤੋਂ ਪਤਾ ਲੱਗਾ ਕਿ ਅਸਮਾਨੀ ਵਸਤੂ ਵਿੱਚ ਇੱਕ ਦੁਰਲੱਭ ਤੱਤ ਹੈ ਅਤੇ ਇਹ 4.5 ਅਰਬ ਸਾਲ ਪੁਰਾਣੀ ਹੈ, ਜਿਸ ਦਾ ਭਾਰ 2.1 ਕਿਲੋਗ੍ਰਾਮ ਸੀ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਇਸ ਉਲਕਾਪਿੰਡ ਦੀ ਕੀਮਤ ਬਾਜ਼ਾਰ ਵਿੱਚ 14 ਕਰੋੜ ਰੁਪਏ ਦੱਸੀ ਗਈ।
ਇਸਦੀ ਪਛਾਣ ਇੱਕ ਬਹੁਤ ਹੀ ਦੁਰਲੱਭ CM1/2 ਕਾਰਬੋਨੇਸੀਅਸ ਕਾਂਡਰਾਈਟ ਵਜੋਂ ਕੀਤੀ ਗਈ ਸੀ। ਇਹ 85 ਫੀਸਦੀ ਉਲਕਾ ਪਿੰਡਾਂ ਵਿੱਚ ਪਾਇਆ ਜਾਂਦਾ ਹੈ, ਪਰ ਇਹ CM1/2 ਬਹੁਤ ਦੁਰਲੱਭ ਹੁੰਦਾ ਹੈ। ਜੋਸ਼ੂਆ ਨੇ ਇਹ ਉਲਕਾ ਇੱਕ ਅਮਰੀਕੀ ਨੂੰ 1.4 ਮਿਲੀਅਨ ਪੌਂਡ (ਕਰੀਬ 14 ਕਰੋੜ ਰੁਪਏ) ਵਿੱਚ ਵੇਚੀ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਲੋਂ ਚੱਟਾਨ ਦੇ ਤਿੰਨ ਟੁਕੜੇ ਵੀ ਮਿਲੇ ਹਨ।
ਮੀਡੀਆ ਨਾਲ ਗੱਲਬਾਤ ਦੌਰਾਨ ਜੋਸ਼ੂਆ ਨੇ ਆਪਣੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਦੱਸਿਆ। ਉਸ ਨੇ ਦੱਸਿਆ ਕਿ ‘ਉਹ ਹਮੇਸ਼ਾ ਧੀ ਚਾਹੁੰਦਾ ਸੀ। ਹੁਣ ਉਲਕਾ ਪਿੰਡ ਮਿਲਣ ਨਾਲ ਸੰਕੇਤ ਮਿਲਿਆ ਹੈ ਕਿ ਉਹ ਕਿਸਮਤਵਾਲੀ ਹੈ ਅਤੇ ਉਸ ਨੂੰ ਧੀ ਜ਼ਰੂਰ ਹੋਵੇਗੀ।’ ਇਸ ਪੈਸੇ ਨੂੰ ਕਿਵੇਂ ਖਰਚ ਕਰਨਾ ਹੈ, ਇਸ ਬਾਰੇ ਉਸਨੇ ਦੱਸਿਆ ਕਿ ਉਹ ਆਪਣੇ ਭਾਈਚਾਰੇ ਲਈ ਇੱਕ ਚਰਚ ਬਣਾਉਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ : FasTag ਰਿਚਾਰਜ ਲਈ ਗੂਗਲ ਸਰਚ ਕਰਨਾ ਕਰਨਾ ਪਿਆ ਮਹਿੰਗਾ, ਖਾਤੇ ‘ਚੋਂ ਨਿਕਲੇ ਢਾਈ ਲੱਖ ਰੁ.
ਅਮਰੀਕਾ ਦੇ ਇੱਕ ਉਲਕਾ ਪਿੰਡ ਮਾਹਰ ਜੇਰੇਡ ਕਾਲਿਨਸ ਨੇ 3 ਹਿੱਸਿਆਂ ਵਿੱਚੋਂ ਇੱਕ ਨੂੰ ਖਰੀਦਿਆ ਹੈ। ਉਸ ਨੇ ਜੋਸ਼ੁਆ ਹੁਤਾਗਾਲੁੰਕ ਨੂੰ ਚਲਾਕ ਵਿਕਰੇਤਾ ਦੱਸਿਆ। ਜੇਰੇਡ ਨੇ ਮੀਡੀਆ ਨੂੰ ਦੱਸਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਮੇਰਾ ਹਵਾਈ ਜਹਾਜ਼ ‘ਤੇ ਚੜ੍ਹਣਾ ਤੇ ਉਲਕਾ ਪਿੰਡ ਖਰੀਦਣ ਦਾ ਪ੍ਰਸਤਾਵ ਪਾਗਲਪਨ ਭਰਿਆ ਸੀ। ਇਹ ਮੇਰੇ ਲਈ ਚੱਟਾਨ ਖਰੀਦਣ ਜਾਂ ਅਮਰੀਕਾ ਵਿੱਚ ਵਿਗਿਆਨੀਆਂ ਤੇ ਕੁਲੈਕਟਰਾਂ ਨਾਲ ਕੰਮ ਕਰਨ ਵਿਚਾਲੇ ਇੱਕ ਮੁਸ਼ਕਲ ਸਮਾਂ ਸੀ।
ਵੀਡੀਓ ਲਈ ਕਲਿੱਕ ਕਰੋ -: