ਹਰਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਨੈਲੋ ਦੇ ਸੂਬਾ ਪ੍ਰਧਾਨ ਦੀ ਗੱਡੀ ‘ਤੇ ਹ/ਮਲਾ ਕੀਤਾ ਗਿਆ ਹੈ। ਇਨੈਲੋ ਦੇ ਸੂਬਾ ਪ੍ਰਧਾਨ ਨਫ਼ੇ ਸਿੰਘ ਰਾਠੀ ‘ਤੇ ਜਾਨਲੇਵਾ ਹ/ਮਲਾ ਕੀਤਾ ਗਿਆ।
ਮਿਲੀ ਜਾਣਕਾਰੀ ਮੁਤਾਬਕ ਘਟਨਾ ਝੱਜਰ ਜ਼ਿਲ੍ਹੇ ਦੇ ਬਹਾਦੁਰਗੜ੍ਹ ਵਿਚ ਬਰਾਹੀ ਫਾਟਕ ਕੋਲ ਵਾਪਸੀ। ਇਕ ਕਾਰ ਵਿਚ ਹਮਲਾਵਰ ਸਵਾਰ ਹੋਕੇ ਆਏ ਸੀ। ਗੋਲੀਬਾਰੀ ਵਿਚ 3 ਸੁਰੱਖਿਆ ਮੁਲਾਜ਼ਮਾਂ ਦੇ ਵੀ ਲੱਗੀਆਂ ਗੋਲੀਆਂ ਲੱਗੀਆਂ ਹਨ। ਘਟਨਾ ਦੇ ਬਾਅਦ ਹਮਲਾਵਰ ਆਪਣੀ ਕਾਰ ਵਿਚ ਫਰਾਰ ਹੋ ਗਏ। ਜ਼ਖਮੀਆਂ ਨੂੰ ਬ੍ਰਹਮਾਸ਼ਕਤੀ ਸੰਜੀਵਨੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਹਮਲੇ ਸਮੇਂ ਰਾਠੀ ਆਪਣੀ ਫਾਰਚੂਨਰ ਕਾਰ ਵਿਚ ਸਵਾਰ ਸਨ ਜਦੋਂ ਕਿ ਹਮਲਾਵਰ ਆਈ-20 ਕਾਰ ਵਿਚ ਆਏ। ਝੱਜਰ ਦੇ ਐੱਸਪੀ ਅਰਪਿਤ ਜੈਨ ਨੇ ਕਿਹਾ ਕਿ ਮਾਮਲੇ ਵਿਚ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ ਤੇ ਸਪੈਸ਼ਲ ਟਾਸਕ ਫੋਰਸ ਨੂੰ ਲਗਾ ਦਿੱਤਾ ਗਿਆ ਹੈ।