ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਪਿਛਲੀਆਂ ਚੋਣਾਂ ਦੌਰਾਨ ਵੋਟਰ ਲਿਸਟ ਵਿਚ ਤੁਹਾਡਾ ਨਾਂ ਹੁੰਦਾ ਹੈ ਪਰ ਆਉਣ ਵਾਲੀਆਂ ਚੋਣਾਂ ਵਿਚ ਤੁਹਾਨੂੰ ਪਤਾ ਲੱਗਦਾ ਹੈ ਕਿ ਨਾਂ ਕੱਟ ਗਿਆ ਹੈ ਤਾਂ ਚਲ ਅੱਜ ਅਸੀਂ ਤੁਹਾਨੂੰ ਇਕ ਤਰੀਕਾ ਦੱਸਦੇ ਹਾਂ ਜਿਸ ਨਾਲ ਘਰ ਬੈਠੇ ਮੋਬਾਈਲ ‘ਤੇ ਚੈੱਕ ਕਰ ਸਕਦੇ ਹੋ ਕਿ ਵੋਟਰ ਲਿਸਟ ਵਿਚ ਤੁਹਾਡਾ ਨਾਂ ਹੈ ਜਾਂ ਨਹੀਂ?
ਜੇਕਰ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਕਿ ਵੋਟਰ ਲਿਸਟ ਵਿਚ ਤੁਹਾਡਾ ਨਾਂ ਹੈ ਜਾਂ ਕੱਟ ਗਿਆ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਫੋਨ ਜਾਂ ਲੈਪਟਾਪ ਦੇ ਬਰਾਊਜਰ ਵਿਚ www.nvsp.in ਟਾਈਪ ਕਰਕੇ ਓਕੇ ਕਰ ਦਿਓ। ਹੁਣ ਤੁਹਾਡੇ ਸਾਹਮਣੇ ਰਾਸ਼ਟਰੀ ਵੋਟਰ ਸੇਵਾ ਪੋਰਟਲ ਖੁੱਲ੍ਹ ਜਾਵੇਗਾ।
ਹੁਣ ਖੱਬੇ ਪਾਸੇ ਸਰਚ ਦਾ ਇਕ ਬਾਕਸ ਦਿਖੇਗਾ, ਉਸ ‘ਤੇ ਕਲਿੱਕ ਕਰਦੇ ਹੋਏ ਇਕ ਨਵਾਂ ਪੇਜ ਖੁੱਲ੍ਹੇਗਾ ਜਿਸ ਦਾ ਯੂਆਰਐੱਲ http://electoralsearch.in ਹੋਵੇਗਾ। ਹੁਣ ਇਥੋਂ ਤੁਸੀਂ ਦੋ ਤਰੀਕਿਆਂ ਨਾਲ ਆਪਣਾ ਨਾਂ ਵੋਟਰ ਲਿਸਟ ਵਿਚ ਚੈੱਕ ਕਰ ਸਕਦੇ ਹੋ। ਪਹਿਲਾਂ ਤਰੀਕੇ ਵਿਚ ਤੁਸੀਂ ਨਾਂ, ਪਿਤਾ ਜਾਂ ਪਤੀ ਦਾ ਨਾਂ, ਉਮਰ, ਸੂਬਾ, ਲਿੰਗ, ਜ਼ਿਲ੍ਹਾ, ਵਿਧਾਨ ਸਭਾ ਚੋਣ ਖੇਤਰ ਦਾ ਨਾਂ ਪਾ ਕੇ ਆਪਣਾ ਨਾਂ ਪਤਾ ਕਰ ਸਕਦੇ ਹੋ।
ਦੂਜਾ ਤਰੀਕਾ ਇਹ ਹੈ ਕਿ ਤੁਸੀਂ ਨਾਂ ਤੋਂ ਸਰਚ ਕਰਨ ਦੀ ਬਜਾਏ ਵੋਟਰ ਪਛਾਣ ਪੱਤਰ ਵਿਚ ਸਰਚ ਕਰੋ। ਇਸ ਲਈ ਤੁਹਾਨੂੰ ਇਸੇ ਪੇਜ ‘ਤੇ ਬਦਲ ਮਿਲ ਜਾਵੇਗਾ। ਵੋਟਰ ਆਈਡੀ ਕਾਰਡ ਦੀ ਮਦਦ ਨਾਲ ਨਾਂ ਸਰਚ ਕਰਨਾ ਆਸਾਨ ਹੈ ਕਿਉਂਕਿ ਪਹਿਲਾਂ ਵਾਲੇ ਤਰੀਕੇ ਵਿਚ ਤੁਹਾਨੂੰ ਕਈ ਚੀਜ਼ਾਂ ਬਾਰੇ ਜਾਣਕਾਰੀ ਦੇਣੀ ਹੁੰਦੀ ਹੈ ਉਸੇ ਤਰ੍ਹਾਂ ਬਿਹਾਰ, ਆਂਧਾਰ ਪ੍ਰਦੇਸ਼ ਤੇ ਤਮਿਲਨਾਡੂ ਦੇ ਲੋਕਾਂ ਲਈ ਮੈਸੇਜ ਦੀ ਸਹੂਲਤ ਹੈ।
ਦੂਜੇ ਪਾਸੇ ਬਿਹਾਰ, ਆਂਧਰਾ ਪ੍ਰਦੇਸ਼ ਤੇ ਤਮਿਲਨਾਡੂ ਦੇ ਲੋਕ ਮੈਸੇਜ ਭੇਜ ਕੇ ਵੀ ਚੈੱਕ ਕਰ ਸਕਦੇ ਹਨ। ਇਸ ਲਈ ELE ਇਸਦੇ ਬਾਅਦ 10 ਅੰਕਾਂ ਵਾਲਾ ਵੋਟਰ ਪਛਾਣ ਗਿਣਤੀ ਲਿਖ ਕੇ 56677 ਭੇਜ ਦਿਓ। ਉਦਾਹਰਣ ਲਈ ELE TDA1234567 ਲਿਖੋ ਤੇ 56677 ‘ਤੇ ਭੇਜ ਦਿਓ। ਮੈਸੇਜ ਭੇਜਣ ‘ਤੇ 3 ਰੁਪਏ ਕੱਟੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ : –