ਪੰਜਾਬ ਸਰਕਾਰ ਦੇ ਯਤਨਾਂ ਦੇ ਬਾਵਜੂਦ ਸੂਬੇ ਦੀ ਜਵਾਨੀ ਨਸ਼ੇ ਦੀ ਲਪੇਟ ਵਿੱਚ ਆਉਂਦੀ ਜਾ ਰਹੀ ਹੈ, ਇਸ ਦੀਆਂ ਆਏ ਦਿਨ ਵੀਡੀਓ ਸਾਹਮਣੇ ਆ ਜਾਂਦੀਆਂ ਹਨ। ਹੁਣ ਅੰਮ੍ਰਿਤਸਰ ‘ਚ ਸ਼ਨੀਵਾਰ ਨੂੰ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਨੇੜੇ ਨਸ਼ੇੜੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸ ਨੇ ਨਸ਼ੇ ਦੀ ਖਰੀਦੋ-ਫਰੋਖਤ ਕਰਨ ਵਾਲੀ ਥਾਂ ਬਾਰੇ ਵੀ ਦੱਸਿਆ ਹੈ।
ਵੀਡੀਓ ਸੋਸ਼ਲ ਵਰਕਰ ਸਰਬਜੀਤ ਸਿੰਘ ਹੈਰੀ ਨੇ ਬਣਾਈ ਹੈ, ਜਿਸ ਵਿੱਚ ਇੱਕ ਵਿਅਕਤੀ ਨਸ਼ੇ ਵਿੱਚ ਝੂਲਦਾ ਨਜ਼ਰ ਆ ਰਿਹਾ ਹੈ। ਉਸ ਨਾਲ ਗੱਲਬਾਤ ਕਰਨ ‘ਤੇ ਪਤਾ ਲੱਗਾ ਕਿ ਉਸ ਨੇ ਮਕਬੂਲ ਪੁਰਾ ਇਲਾਕੇ ਦੇ ਇਕ ਮੈਡੀਕਲ ਸਟੋਰ ਤੋਂ ਕੈਪਸੂਲ ਖਰੀਦੇ ਸਨ। ਉਸ ਨੇ ਦੱਸਿਆ ਕਿ ਇਹ ਕੈਪਸੂਲ ਉਥੋਂ ਦੇ ਕਿਸੇ ਵੀ ਮੈਡੀਕਲ ਸਟੋਰ ਤੋਂ ਖਰੀਦੇ ਜਾ ਸਕਦੇ ਹਨ। ਵੀਡੀਓ ਸ੍ਰੀ ਹਰਿਮੰਦਰ ਸਾਹਿਬ ਨੇੜੇ ਦੀ ਹੈ ਅਤੇ ਨਸ਼ੇੜੀ ਹੋਟਲ ਦੇ ਕਮਰਿਆਂ ਦੀ ਬੁਕਿੰਗ ਕਰਦਾ ਹੈ।
ਹੈਰੀ ਨੇ ਦੱਸਿਆ ਕਿ ਉਹ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਨਾਂ ‘ਤੇ ਇਕ ਸੰਸਥਾ ਚਲਾਉਂਦਾ ਹੈ, ਜਿਸ ਵਿਚ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਨਸ਼ੇ ਨੂੰ ਰੋਕਣ ਲਈ ਜਾਗਰੂਕ ਕੀਤਾ ਜਾਂਦਾ ਹੈ। ਉਸ ਨੇ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਨਸ਼ਾ ਵੇਚਣ ਵਾਲਿਆਂ ਦੀ ਲਿਸਟ ਵੀ ਉਨ੍ਹਾਂ ਦੇ ਨਾਵਾਂ ਸਣੇ ਪੁਲਿਸ ਨੂੰ ਦਿੱਤੀ ਸੀ। ਉਸ ਨੇ ਸੈਂਕੜੇ ਵੀਡੀਓਜ਼ ਬਣਾਈਆਂ ਜਿਨ੍ਹਾਂ ਵਿੱਚ ਨਸ਼ੇੜੀ ਖੁੱਲ੍ਹੇਆਮ ਨਸ਼ਾ ਵੇਚਣ ਦੀ ਗੱਲ ਕਰ ਰਹੇ ਹਨ ਪਰ ਅੱਜ ਤੱਕ ਪੁਲਿਸ ਇਸ ਦਾ ਪਤਾ ਨਹੀਂ ਲਗਾ ਸਕੀ ਹੈ।
ਇਹ ਵੀ ਪੜ੍ਹੋ : ਵਿਆਹੇ ਬੰਦੇ ਦੀ ਕਰਤੂਤ! Friendship ਕਰਨ ਲਈ ਕੀਤਾ ਇੰਨਾ ਪੁ੍ਰੇਸ਼ਾਨ, ਕੁੜੀ ਨੇ ਦੁਖੀ ਹੋ ਦੇ ਦਿੱਤੀ ਜਾ.ਨ
ਉਸ ਨੇ ਕਿਹਾ ਕਿ ਨਸ਼ਾ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਕਰਕੇ ਉਲਟਾ ਹੀ ਉਨ੍ਹਾਂ ਦੇ ਹੀ ਦੋ ਮੈਂਬਰਾਂ ‘ਤੇ ਹਮਲਾ ਕੀਤਾ ਗਿਆ, ਜਿਸ ਨੂੰ ਨਸ਼ਾ ਤਸਕਰਾਂ ਨੇ ਅੰਜਾਮ ਦਿੱਤਾ ਹੈ। ਉਸ ਨੇ ਕਿਹਾ ਕਿ ਨਸ਼ਾ ਕਰਨ ਵਾਲਾ ਵਿਅਕਤੀ ਹਮਦਰਦੀ ਦਾ ਹੱਕਦਾਰ ਹੈ ਪਰ ਵੇਚਣ ਵਾਲਿਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ : –