ਜਲਦ ਹੀ ਅੰਬਾਨੀਆਂ ਦੇ ਘਰ ਫ਼ਿਰ ਤੋਂ ਸ਼ਹਿਨਾਈਆਂ ਵੱਜਣ ਜਾ ਰਹੀਆ ਹਨ। ਉਨ੍ਹਾਂ ਦੇ ਵੱਡੇ ਬੇਟੇ ਜੈ ਅਨਮੋਲ ਅੰਬਾਨੀ ਅਤੇ ਕ੍ਰਿਸ਼ਨਾ ਸ਼ਾਹ ਦੇ ਵਿਆਹ ਦਾ ਹੋਵੇਗਾ। ਦਰਅਸਲ ਅਨਮੋਲ ਅਤੇ ਕ੍ਰਿਸ਼ਨਾ ਸ਼ਾਹ ਦੀ ਮੰਗਣੀ ਹੋ ਚੁੱਕੀ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਉਨ੍ਹਾਂ ਦੇ ਖੁਸ਼ ਚਿਹਰੇ ਨੂੰ ਦੇਖ ਕੇ ਸਾਫ ਨਜ਼ਰ ਆਉਂਦਾ ਹੈ ਕਿ ਉਹ ਜਲਦ ਹੀ ਵਿਆਹ ਕਰਨ ਲਈ ਕਾਫੀ ਉਤਸ਼ਾਹਿਤ ਹਨ।
ਕ੍ਰਿਸ਼ਾ ਸ਼ਾਹ ਇੱਕ ਸਮਾਜ ਸੇਵਿਕਾ ਹੈ। ਉਹ #lovenotfear ਨਾਮ ਦੀ ਇੱਕ ਮਾਨਸਿਕ ਸਿਹਤ ਜਾਗਰੂਕਤਾ ਮੁਹਿੰਮ ਚਲਾ ਰਹੀ ਹੈ। ਇਹ ਮੁਹਿੰਮ ਕੋਰੋਨਾ ਤੋਂ ਬਾਅਦ ਦੇ ਮਨੋਵਿਗਿਆਨਕ ਬਦਲਾਅ ‘ਤੇ ਆਧਾਰਿਤ ਹੈ। ਜਾਣਕਾਰੀ ਮੁਤਾਬਕ ਕ੍ਰਿਸ਼ਾ ਡਾਇਸਕੋ ਨਾਂ ਦੀ ਸੰਸਥਾ ਦੀ ਨਿਰਮਾਤਾ ਅਤੇ ਸੰਸਥਾਪਕ ਹੈ। ਉਹ ਬਰਤਾਨੀਆ ਵਿੱਚ ਵੀ ਕੰਮ ਕਰ ਚੁੱਕੀ ਹੈ।
ਕ੍ਰਿਸ਼ਾ ਨੇ ਲੰਡਨ ਅਤੇ ਅਮਰੀਕਾ ‘ਚ ਪੜ੍ਹਾਈ ਕੀਤੀ ਹੈ
ਕ੍ਰਿਸ਼ਨਾ ਨੇ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਸੋਸ਼ਲ ਪਾਲਿਸੀ ਐਂਡ ਡਿਵੈਲਪਮੈਂਟ ਵਿੱਚ ਮਾਸਟਰਜ਼ ਕੀਤਾ ਹੈ। ਇਸ ਤੋਂ ਇਲਾਵਾ, ਉਸਨੇ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਰਾਜਨੀਤਿਕ ਅਰਥਵਿਵਸਥਾ ਵਿੱਚ ਬੈਚਲਰ ਕੋਰਸ ਕੀਤਾ ਹੈ। ਹਾਲ ਹੀ ‘ਚ ਅਨਮੋਲ ਅਤੇ ਕ੍ਰਿਸ਼ਾ ਦੀ ਮੰਗਣੀ ਦੀਆਂ ਕੁਝ ਤਸਵੀਰਾਂ ਅੰਤਰਾ ਮਾਰਵਾਹ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਸ਼ੇਅਰ ਕੀਤੀਆਂ ਹਨ। ਇਸ ਪੋਸਟ ‘ਚ ਉਨ੍ਹਾਂ ਲਿਖਿਆ- ‘ਦੋਹਾਂ ਨੂੰ ਬਹੁਤ ਸਾਰਾ ਪਿਆਰ’। ਤੁਹਾਨੂੰ ਦੱਸ ਦੇਈਏ ਕਿ ਅੰਤਰਾ ਟੀਨਾ ਅੰਬਾਨੀ ਦੀ ਭੈਣ ਭਾਵਨਾ ਮੋਤੀਵਾਲਾ ਦੀ ਬੇਟੀ ਹੈ।