farmers and amit shah meeting: ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਅੱਜ ਕਿਸਾਨਾਂ ਦਾ ਭਾਰਤ ਬੰਦ ਲਗਾਤਾਰ ਜਾਰੀ ਹੈ। ਦਿੱਲੀ ਤੋਂ ਬੰਗਾਲ ਅਤੇ ਯੂ ਪੀ ਤੋਂ ਕਰਨਾਟਕ ਤੱਕ, ਭਾਰਤ ਬੰਦ ਦਾ ਪ੍ਰਭਾਵ ਦਿਖਾਈ ਦੇ ਰਿਹਾ ਹੈ। ਅੱਜ ਸ਼ਾਮ ਨੂੰ 7 ਵਜੇ ਅਮਿਤ ਸ਼ਾਹ ਦੇ ਘਰ ਹੋਣ ਵਾਲੀ ਮੀਟਿੰਗ ਦੀ ਆਖ਼ਰੀ ਸਮੇਂ ‘ਤੇ ਮੀਟਿੰਗ ਦੀ ਥਾਂ ਬਦਲੀ ਗਈ ਹੈ। ਹੁਣ ਇਹ ICAR ਦੇ ਗੈਸਟ ਹਾਊਸ ‘ਚ ਹੋਵੇਗੀ। ਕਈ ਕਿਸਾਨ ਆਗੂਆਂ ਨੇ ਇਤਰਾਜ਼ ਜਤਾਇਆ ਸੀ।
ਦੱਸ ਦਈਏ ਕਿਸਾਨ ਸੰਗਠਨ ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ 13 ਦਿਨਾਂ ਤੋਂ ਡਟੇ ਹੋਏ ਹਨ ਅਤੇ ਇਸ ਦੌਰਾਨ ਕੱਲ ਹੋਣ ਵਾਲੀ ਸਰਕਾਰ ਨਾਲ ਬੈਠਕ ਤੋਂ ਪਹਿਲਾਂ ਦੇਸ਼ਵਿਆਪੀ ਚੱਕਾ ਜਾਮ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਿਕ ਜਾਣਕਾਰੀ ਸਾਹਮਣੇ ਆਈ ਹੈ ਕਿ ਅਮਿਤ ਸ਼ਾਹ 6ਵੇਂ ਦੌਰ ਦੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਨੂੰ ਇੱਕ ਫ਼ੇਰ ਫ਼ੋਨ ‘ਤੇ ਗੱਲਬਾਤ ਕੀਤੀ ਹੈ। ਸਰਕਾਰ ਅਤੇ ਕਿਸਾਨਾਂ ‘ਚ ਫ਼ੋਨਾਂ ਰਾਹੀਂ ਗੱਲਬਾਤ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ।