ਚੰਡੀਗੜ: ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਹਰਿਆਣਾ ਨਾਲ ਲੱਗਦੇ ਖੇਤਰ ਵਿੱਚ ਸਥਿਤ ਫੈਕਟੀਆਂ ’ਚ ਕੰਮ ਕਰਦੇ ਕਰਮਚਾਰੀਆਂ, ਜੋ ਹਰਿਆਣਾ ਦੇ ਵੋਟਰ ਹਨ, ਨੂੰ ਹਰਿਆਣਾ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਸਤੇ 30 ਅਕਤੂਬਰ, 2021 ਨੂੰ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਜਨਹਿੱਤ ਵਿੱਚ ਲਿਆ ਗਿਆ ਹੈ।
ਇਸ ਲਈ ਪੰਜਾਬ ਸੌਪਜ਼ ਐਂਡ ਕਮਰਸ਼ੀਅਲ ਅਸਟੈਬਲਿਸ਼ਮੈਂਟ ਐਕਟ, 1958 (1958 ਦਾ ਪੰਜਾਬ ਐਕਟ ਨੰ. 15) ਦੀ ਧਾਰਾ-10 ਦੀ ਉਪ-ਧਾਰਾ (1) ਦੇ ਦੂਜੇ ਪ੍ਰਾਵਧਾਨ ਤਹਿਤ ਪੰਜਾਬ ਵਿਚਲੀਆਂ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਵਿੱਚ ਕੰਮ ਕਰਦੇ ਕਰਮਚਾਰੀਆਂ ਜੋ ਹਰਿਆਣਾ ਦੇ ਵੋਟਰ ਹਨ, ਲਈ 30 ਅਕਤੂਬਰ, 2021 (ਸ਼ਨੀਵਾਰ) ਦੇ ਦਿਨ ਛੁੱਟੀ ਰਹੇਗੀ। ਹਰਿਆਣਾ ਵਿੱਚ 46-ਏਲਨਾਬਾਦ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ 30 ਅਕਤੂਬਰ, 2021 ਦੀ ਛੁੱਟੀ 31 ਅਕਤੂਬਰ, 2021 ਅਤੇ 6 ਨਵੰਬਰ, 2021 ਦਰਮਿਆਨ ਆਉਣ ਵਾਲੀ ਹਫਤਾਵਾਰੀ ਛੁੱਟੀ ਦੇ ਇਵਜ਼ ਵਿੱਚ ਨਹੀਂ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: