1 april ifsc code will be changed: ਜੇਕਰ ਤੁਸੀਂ ਆਨਲਾਈਨ ਪੈਸੇ ਟ੍ਰਾਂਸਫਰ ਕਰਦੇ ਹੋ ਤਾਂ ਤੁਹਾਡੇ ਲਈ ਇਹ ਕੰਮ ਦੀ ਖਬਰ ਹੈ।ਦੂਜੇ ਬੈਂਕਾਂ ‘ਚ ਹੁਣ ਰਿਕਾਰਡ ਅਤੇ ਸਾਫਟਰਵੇਅਰ ਪਰਿਵਰਤਨ ਦਾ ਕੰਮ ਸ਼ੁਰੂ ਹੋ ਗਿਆ ਹੈ।1 ਅਪ੍ਰੈਲ ਤੋਂ ਇਨਾਂ ਬੈਂਕਾਂ ‘ਚ IFSC ਕੋਡ, ਅਤੇ ਐੱਮਆਈਸੀਆਰ ਕੋਡ ਬਦਲ ਜਾਵੇਗਾ।ਖਾਤਾਧਾਰਕਾਂ ਨੂੰ ਸ਼ਾਖਾਂਵਾਂ ‘ਚ ਜਾ ਕੇ ਸੰਪਰਕ ਕਰਨਾ ਹੋਵੇਗਾ।ਆਰਬੀਆਈ ਦੀ ਗਾਈਡਲਾਈਨ ਦੇ ਅਨੁਸਾਰ ਜਿਨ੍ਹਾਂ ਬੈਂਕਾਂ ਦਾ ਵਿਲਯ ਹੋ ਗਿਆ ਸੀ।ਉਨਾਂ੍ਹ ਦੇ IFSC ਕੋਡ ਅਤੇ ਐੱਮਆਈਆਰ ਕੋਡ ਬਦਲ ਜਾਣਗੇ।ਪੁਰਾਣੇ ਕੋਡ 1 ਅਪ੍ਰੈਲ ਤੋਂ ਬਾਅਦ ਕੰਮ ਨਹੀਂ ਕਰਨਗੇ।ਅਜਿਹੇ ‘ਚ ਗ੍ਰਾਹਕਾਂ ਨੂੰ 31 ਮਾਰਚ ਤੋਂ ਪਹਿਲਾਂ ਬੈਂਕਾਂ ‘ਚ ਜਾ ਕੇ ਆਪਣਾ ਕੋਡ ਬਦਲਵਾਉਣਾ ਪਵੇਗਾ।2020 ‘ਚ 6 ਬੈਂਕਾਂ ਦਾ 4 ਬੈਂਕਾਂ ‘ਚ ਵਿਲਯ ਹੋ ਗਿਆ ਸੀ।ਇਨ੍ਹਾਂ ਬੈਂਕਾਂ ਦਾ IFSC ਕੋਡ, ਅਤੇ ਐੱਮਆਈਸੀਆਰ ਕੋਡ ਹੁਣ ਬਦਲਿਆ ਜਾ ਰਿਹਾ ਹੈ।ਇਕ ਅਪ੍ਰੈਲ ਤੋਂ ਨਵਾਂ ਕੋਡ ਕੰਮ ਕਰੇਗਾ।
ਤੁਹਾਨੂੰ ਉਸ ਲਈ ਬੈਂਕਾਂ ‘ਚ ਜਾ ਕੇ ਨਵਾਂ ਕੋਡ ਲੈਣਾ ਹੋਵੇਗਾ।ਜੇਕਰ ਤੁਸੀਂ ਇਹ ਕੰਮ ਸਮੇਂ ਤੋਂ ਪਹਿਲਾਂ ਕਰ ਲਿਆ ਤਾਂ ਤੁਹਾਨੂੰ ਮੁਸ਼ਕਿਲ ਨਹੀਂ ਹੋਵੇਗੀ।ਦੱਸਣਯੋਗ ਹੈ ਕਿ ਪੀਐੱਨਬੀ ਆਈਐੱਫਐੱਸਸੀ ਕੋਡ ਜਾਰੀ ਕੋਰ ਚੁੱਕਾ ਹੈ।ਓਬੀਸੀ ਅਤੇ ਯੂਨਾਈਟੇਡ ਬੈਂਕ ਆਫ ਇੰਡੀਆ ਦਾ ਪੰਜਾਬ ਨੈਸ਼ਨਲ ਬੈਂਕ ਨਾਲ ਜੁੜਿਆ ਹੋਇਆ ਹੈ।ਅਜਿਹੇ ‘ਚ ਓਬੀਸੀ ਅਤੇ ਯੂਨਾਈਟੇਡ ਬੈਂਕ ਆਫ ਇੰਡੀਆ ਦੇ ਜੋ ਵੀ ਖਾਤਾਧਾਰਕ ਹਨ ਉਨ੍ਹਾਂ ਨੂੰ ਆਪਣੇ ਬੈਂਕ ‘ਚ ਜਾ ਕੇ ਨਵੀਂ ਚੈੱਕਬੁੱਕ ਲੈਣੀ ਹੈ ਕਿਉਂਕਿ ਪੁਰਾਣੀ ਚੈੱਕਬੁੱਕ 1 ਅਪ੍ਰੈਲ ਤੋਂ ਬਾਅਦ ਕੰਮ ਨਹੀਂ ਕਰੇਗੀ ਅਤੇ ਸਾਰੀਆਂ ਸ਼ਾਖਾਂਵਾਂ ‘ਚ ਨਵੀਂ ਚੈੱਕਬੁੱਕ ਉਪਲਬਧ ਹੈ।ਪੀਐੱਨਬੀ ਕਸਟਮਰ ਦੇ ਲਈ ਨਵੇਂ ਆਈਐੱਫਐੱਸਸੀ ਕੋਡ ਜਾਰੀ ਕਰ ਚੁੱਕਾ ਹੈ।ਦੱਸ ਦੇਈਏ ਕਿ ਖਾਤਾਧਾਰਕ ਨਵਾਂ ਆਈਐੱਫਐੱਸਸੀ ਕੋਡ ਬੈਂਕ ‘ਚ ਜਾ ਕੇ ਲੈ ਸਕਦੇ ਹਨ।
ਟੋਲ ਫ੍ਰੀ ਨੰਬਰ 18002581700 ‘ਤੇ ਕਾਲ ਕਰ ਕੇ ਪਤਾ ਕੀਤਾ ਜਾ ਸਕਦਾ ਹੈ।ਮੈਸੇਜ ਕਰ ਕੇ ਵੀ ਕੋਡ ਪ੍ਰਾਪਤ ਕਰ ਸਕਦਾ ਹੈ।ਇਸ ਮੈਸੇਜ ਨੂੰ ਆਪਣੇ ਰਜਿਸਟ੍ਰੇਡ ਮੋਬਾਇਲ ਨੰਬਰ ਤੋਂ 8422009988 ‘ਤੇ ਭੇਜਣਾ ਹੋਵੇਗਾ।ਮੈਸੇਜ ਦੇ ਜ਼ਰੀਏ ਨਵਾਂ ਆਈਐੱਫਐੱਸਸੀ ਕੋਡ ਜਾਣ ਸਕਦੇ ਹੋ।ਦੱਸਣਯੋਗ ਹੈ ਹੈ ਕਿ ਸਿੰਡੀਕੇਟ ਦਾ ਕੇਨਰਾ ਬੈਂਕ ‘ਚ, ਇਲਾਹਾਬਾਦ ਬੈਂਕ ਦਾ ਇੰਡੀਅਨ ਬੈਂਕ ‘ਚ, ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਯੂਨੀਅਨ ਬੈਂਕ ਆਫ ਇੰਡੀਆ, ਓਬੀਸੀ ਅਤੇ ਯੂਨਾਈਟੇਡ ਬੈਂਕ ਆਫ ਇੰਡੀਆ ਦਾ ਪੀਐੱਨਬੀ ਨਾਲ ਜੁੜਿਆ ਹੈ।
ਕਿਸਨੇ ਕਤਲ ਕੀਤਾ 25 ਸਾਲ ਦਾ ਜਵਾਨ ਪੁੱਤ ? ਪੁਲਿਸ ਨਹੀਂ ਦੇ ਰਹੀ ਰਾਹ, ਰੋਂਦੀ ਮਾਂ ਦੇ ਨਹੀਂ ਰੁਕਦੇ ਅੱਥਰੂ