10-74 crore farmers under pm kisan yojana center: ਪੀਐੱਮ ਕਿਸਾਨ ਯੋਜਨਾ ਤਹਿਤ ਹਰ ਸਾਲ ਕਿਸਾਨਾਂ ਨੂੰ ਖਾਤਿਆਂ ‘ਚ 6 ਹਜ਼ਾਰ ਰੁਪਏ ਪਾਏ ਜਾਂਦੇ ਹਨ।ਸਰਕਾਰ ਨੇ ਅੱਜ ਰਾਜਸਭਾ ‘ਚ ਦੱਸਿਆ ਕਿ ਪੀਐੱਮ ਕਿਸਾਨ ਯੋਜਨਾ ਦੇ ਤਹਿਤ ਹੁਣ ਤੱਕ 10.74 ਕਰੋੜ ਕਿਸਾਨਾਂ ਨੂੰ 1,15,276.77 ਕਰੋੜ ਰੁਪਏ ਜਾਰੀ ਕੀਤੇ ਗਏ ਹਨ।ਪੀਐੱਮ ਕਿਸਾਨ ਯੋਜਨਾ ਇੱਕ ਆਮਦਨ ਸਹਾਇਤਾ ਯੋਜਨਾ ਹੈ ਜਿਸਦੇ ਤਹਿਤ ਕਿਸਾਨਾਂ ਨੂੰ ਤਿੰਨ ਸਮਾਨ ਕਿਸ਼ਤਾਂ ‘ਚ ਹਰ ਸਾਲ 6,000 ਰੁਪਏ ਦਿੱਤੇ ਜਾਂਦੇ ਹਨ।ਖੇਤੀ ਅਤੇ ਕਿਸਾਨ ਕਲਿਆਣਾ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇੱਕ ਸਵਾਲ ਦੇ ਜਵਾਬ ‘ਚ ਇਹ ਜਾਣਕਾਰੀ ਦਿੱਤੀ।ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਪ੍ਰਤੀਬੱਧ ਹਨ ਅਤੇ ਪਿਛਲੇ ਪੰਜ ਸਾਲਾਂ ਦੌਰਾਨ ਕਿਸਾਨਾਂ ਦੀ ਆਮਦਨ ‘ਚ ਵਾਧਾ ਕਰਨ, ਲਾਗਤ ਘਟਾਉਣ, ਖੇਤੀ ਉਤਪਾਦਕਤਾ ਵਧਾਉਣ ਅਤੇ ਬਿਹਤਰ ਜੋਖਮ ਪ੍ਰਬੰਧਨ ਲਈ ਕਈ ਉਪਾਅ ਕੀਤੇ ਗਏ ਹਨ।
ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕਿਸਾਨ ਮਾਨ-ਧਨ ਯੋਜਨਾ ਤਹਿਤ ਦੇਸ਼ ਦੇ ਸਾਰੇ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਬੁਢਾਪਾ ਪੈਨਸ਼ਨ ਸਕੀਮ ਸ਼ੁਰੂ ਕੀਤੀ ਗਈ ਹੈ। ਜਿਸਦੇ ਤਹਿਤ ਮਹੀਨੇਵਾਰ 3000 ਰੁਪਏ ਪੈਨਸ਼ਨ ਦੀ ਵਿਵਸਥਾ ਹੈ। ਦਸੰਬਰ 2020 ਤੱਕ ਇਸ ਯੋਜਨਾ ਤਹਿਤ 21,11,317 ਕਿਸਾਨ ਰਜਿਸਟਰਡ ਹੋਏ ਹਨ।ਇਹ ਪੁੱਛੇ ਜਾਣ ‘ਤੇ ਕਿ ਕੀ ਸਰਕਾਰ ਸਿੰਜਾਈ ਦੇ ਉਦੇਸ਼ਾਂ ਲਈ ਡੀਜ਼ਲ ਤੋਂ ਇਲਾਵਾ ਨਿਯੰਤਰਤ ਕੀਮਤ’ ਤੇ ਕਿਸਾਨਾਂ ਨੂੰ ਯੂਰੀਆ ਅਤੇ ਹੋਰ ਖਾਦ ਵਰਗੀਆਂ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ‘ਤੇ ਵਿਚਾਰ ਕਰ ਰਹੀ ਹੈ। ਤੋਮਰ ਨੇ ਕਿਹਾ ਕਿ ਖੇਤੀਬਾੜੀ ਇੱਕ ਰਾਜ ਦਾ ਵਿਸ਼ਾ ਹੈ ਅਤੇ ਇਸੇ ਲਈ ਰਾਜ ਦੀਆਂ ਸਰਕਾਰਾਂ ਆਪਣੇ ਰਾਜਾਂ ਵਿੱਚ ਖੇਤੀਬਾੜੀ ਦੇ ਵਿਕਾਸ ਲਈ ਢੁੱਕਵੇਂ ਉਪਾਅ ਕਰਦੀਆਂ ਹਨ। ਭਾਰਤ ਸਰਕਾਰ ਵੱਖ-ਵੱਖ ਯੋਜਨਾਵਾਂ ਅਤੇ ਪ੍ਰੋਗਰਾਮਾਂ ਰਾਹੀਂ ਰਾਜ ਸਰਕਾਰਾਂ ਦੇ ਯਤਨਾਂ ਦੀ ਭਰਪਾਈ ਕਰਦੀ ਹੈ।
ਮੋਰਚੇ ਨੂੰ ਠੰਡਾ ਦੱਸਣ ਵਾਲੇ ਦੇਖ ਲੈਣ ਟਿਕਰੀ ਬਾਡਰ ‘ਤੇ ਲੱਖਾ ਕਿਸਾਨਾਂ ਦਾ ਹੜ੍ਹ, ਪਹਿਲਾਂ ਤੋਂ ਤਿੰਨ ਗੁਣਾ ਪੁੱਜੇ ਕਿਸ