ਭਾਰਤ ਵਿੱਚ ਓਮੀਕਰੋਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹੁਣ ਤੱਕ 308 ਕੇਸ ਸਾਹਮਣੇ ਆ ਚੁੱਕੇ ਹਨ। ਤੇਲੰਗਾਨਾ ਵਿੱਚ ਓਮੀਕਰੋਨ ਦੇ 38 ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ, ਰਾਜ ਦੇ ਇੱਕ ਪਿੰਡ ਵਿੱਚ ਸਾਰਿਆਂ ਦੀ ਸਹਿਮਤੀ ਨਾਲ 10 ਦਿਨਾਂ ਲਈ ਲੌਕਡਾਊਨ ਲਗਾਇਆ ਗਿਆ ਹੈ।
ਦਰਅਸਲ, ਗਡੇਮ ਨਾਮ ਦੇ ਇਸ ਪਿੰਡ ਵਿੱਚ ਖਾੜੀ ਦੇਸ਼ ਤੋਂ ਪਰਤਿਆ ਇੱਕ ਵਿਅਕਤੀ ਓਮੀਕਰੋਨ ਨਾਲ ਸੰਕਰਮਿਤ ਪਾਇਆ ਗਿਆ ਸੀ। ਸਿਹਤ ਅਧਿਕਾਰੀਆਂ ਨੇ ਇਸ ਪਿੰਡ ਦੇ 64 ਲੋਕਾਂ ਦੇ ਸੈਂਪਲ ਲਏ ਸਨ, ਜੋ ਮਰੀਜ਼ ਦੇ ਸੰਪਰਕ ਵਿੱਚ ਆਏ ਸੀ। ਫਿਲਹਾਲ ਪੀੜਤ ਦੀ ਮਾਂ ਕੋਰੋਨਾ ਪੌਜੇਟਿਵ ਪਾਈ ਗਈ ਹੈ। ਉਸ ਦਾ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਭੇਜਿਆ ਗਿਆ ਹੈ ਅਤੇ ਰਿਪੋਰਟ ਦੀ ਉਡੀਕ ਹੈ। ਸਿਹਤ ਅਧਿਕਾਰੀਆਂ ਨੇ ਵਿਅਕਤੀ ਨੂੰ ਹੈਦਰਾਬਾਦ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ, ਜਿੱਥੇ ਉਸਦੀ ਹਾਲਤ ਸਥਿਰ ਬਣੀ ਹੋਈ ਹੈ।
ਇਹ ਵੀ ਪੜ੍ਹੋ : USA: ਬਾਈਡੇਨ ਦੇ ਐਡਵਾਇਜ਼ਰੀ ਕਮਿਸ਼ਨ ‘ਚ ਇਕ ਸਿੱਖ ਸਣੇ 4 ਭਾਰਤੀ ਹੋ ਸਕਦੇ ਨੇ ਸ਼ਾਮਲ
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਤੇਲੰਗਾਨਾ ਰਾਜ ਦੇ ਰੰਜਨਾ ਸਰਸੀਲਾ ਜ਼ਿਲੇ ਦੇ ਗੁਡੇਮ ਪਿੰਡ ਨੇ ਸਾਰਸ-ਕੋਵ-2 ਦੇ ਓਮੀਕਰੋਨ ਵੇਰੀਐਂਟ ਲਈ ਸਕਾਰਾਤਮਕ ਟੈਸਟ ਕੀਤੇ ਜਾਣ ਤੋਂ ਬਾਅਦ 10 ਦਿਨਾਂ ਦਾ ਤਾਲਾਬੰਦੀ ਲਗਾ ਦਿੱਤੀ ਹੈ। ਇਸ ਦੇ ਲਈ ਪਿੰਡ ਦੀ ਪੰਚਾਇਤ ਨੇ ਫੈਸਲਾ ਕੀਤਾ ਹੈ। ਇਸ ਦੌਰਾਨ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਗ੍ਰਾਮ ਪੰਚਾਇਤ ਨੇ ਕਿਹਾ ਹੈ ਕਿ ਓਮੀਕਰੋਨ ਦੀ ਲਾਗ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ, ਇਸ ਤੋਂ ਬਚਣ ਲਈ ਇਹ ਫੈਸਲਾ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: