ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ 10 ਸਾਲਾ ਬੱਚੀ ਨਾਲ ਕੀਤੀ ਗਈ ਮੁਲਾਕਾਤ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਦਰਅਸਲ, ਅਨੀਸ਼ਾ ਪਾਟਿਲ ਨੇ ਪੀਐਮ ਮੋਦੀ ਨੂੰ ਮਿਲਣ ਲਈ ਆਪਣੇ ਪਿਤਾ ਦੇ ਲੈਪਟਾਪ ਤੋਂ ਸਿਰਫ ਇੱਕ ਮੇਲ ਕੀਤੀ ਅਤੇ ਉਸਨੂੰ ਪੀਐਮਓ ਤੋਂ ਜਵਾਬ ਵੀ ਮਿਲਿਆ।
ਪੀਐਮਓ ਤੋਂ ਮਿਲੇ ਜਵਾਬ ਨੂੰ ਵੇਖ ਕੇ ਲੜਕੀ ਦੇ ਐਮਪੀ ਪਿਤਾ ਵੀ ਹੈਰਾਨ ਰਹਿ ਗਏ। ਅਨੀਸ਼ਾ ਪਾਟਿਲ ਬੁੱਧਵਾਰ ਨੂੰ ਸੰਸਦ ਪਹੁੰਚੀ ਅਤੇ ਪੀਐਮ ਮੋਦੀ ਨਾਲ ਮੁਲਾਕਾਤ ਕੀਤੀ। ਅਨੀਸ਼ਾ ਅਹਿਮਦਨਗਰ ਦੇ ਸੰਸਦ ਮੈਂਬਰ ਡਾ.ਸੁਜੇ ਵਿਖੇ ਪਾਟਿਲ ਦੀ ਧੀ ਹੈ ਅਤੇ ਮਹਾਰਾਸ਼ਟਰ ਤੋਂ ਕਈ ਵਾਰ ਵਿਧਾਇਕ ਰਹੇ ਰਾਧਾਕ੍ਰਿਸ਼ਨ ਵਿਖੇ ਪਾਟਿਲ ਦੀ ਪੋਤੀ ਹੈ। ਅਨੀਸ਼ਾ ਲੰਮੇ ਸਮੇਂ ਤੋਂ ਪੀਐਮ ਮੋਦੀ ਨੂੰ ਮਿਲਣਾ ਚਾਹੁੰਦੀ ਸੀ। ਇੱਕ ਦਿਨ ਅਨੀਸ਼ਾ ਨੇ ਆਪਣੇ ਪਿਤਾ ਦੇ ਲੈਪਟਾਪ ਤੋਂ ਪੀਐਮ ਮੋਦੀ ਨੂੰ ਮੇਲ ਕੀਤਾ। ਉਨ੍ਹਾਂ ਨੇ ਪੀਐਮ ਮੋਦੀ ਨੂੰ ਮਿਲਣ ਦੀ ਅਪੀਲ ਕੀਤੀ। ਇਸ ‘ਤੇ ਉਨ੍ਹਾਂ ਨੂੰ ਪੀਐਮਓ ਤੋਂ ਜਵਾਬ ਮਿਲਿਆ ਕਿ ‘ਦੌੜ ਕੇ ਚਲੀ ਆਓ ਬੇਟਾ’। ਅਨੀਸ਼ਾ ਦੇ ਐਮਪੀ ਪਿਤਾ ਵੀ ਪੀਐਮਓ ਤੋਂ ਮਿਲੇ ਜਵਾਬ ਨੂੰ ਦੇਖ ਕੇ ਹੈਰਾਨ ਸਨ। ਅਨੀਸ਼ਾ ਇਸ ਵੇਲੇ ਦਿੱਲੀ ਵਿੱਚ ਆਪਣੀ ਰਿਹਾਇਸ਼ ਤੇ ਰਹਿ ਰਹੀ ਹੈ। ਉਸ ਦੇ ਪਿਤਾ ਵੀ ਇਥੇ ਮੌਜੂਦ ਹਨ।
ਇਹ ਵੀ ਪੜ੍ਹੋ : ਅਕਾਊਂਟ ਲੌਕ ਹੋਣ ਤੋਂ ਬਾਅਦ ਰਾਹੁਲ ਗਾਂਧੀ ਨੇ ਵੀਡੀਓ ਜਾਰੀ ਕਰ ਸਾਧਿਆ ਟਵਿੱਟਰ ‘ਤੇ ਨਿਸ਼ਾਨਾ, ਕਿਹਾ, – ‘ਇਹ ਦੇਸ਼ ਦੇ ਲੋਕਤੰਤਰੀ ਢਾਂਚੇ ‘ਤੇ ਹਮਲਾ’
ਸੁਜੇ ਵਿਖੇ ਪਾਟਿਲ ਨੇ ਟਵੀਟ ਕੀਤਾ ਕਿ ਉਹ ਆਪਣੀ ਧੀ ਅਤੇ ਪਰਿਵਾਰ ਦੇ ਨਾਲ ਪੀਐਮ ਮੋਦੀ ਨੂੰ ਮਿਲੇ। ਇਸ ਦੌਰਾਨ ਉਨ੍ਹਾਂ ਦੀ ਬੇਟੀ ਨੇ ਪੀਐਮ ਮੋਦੀ ਨਾਲ ਲੰਮੀ ਗੱਲਬਾਤ ਵੀ ਕੀਤੀ। ਦੂਜੇ ਪਾਸੇ ਰਾਧਾਕ੍ਰਿਸ਼ਨ ਵਿਖੇ ਪਾਟਿਲ ਨੇ ਵੀ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਪਰ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਤਕਰੀਬਨ 9 ਮਹੀਨਿਆਂ ਤੋਂ ਦਿੱਲੀ ਦੀਆ ਸਰਹੱਦਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ, ਪਰ ਅਜੇ ਤੱਕ ਇੱਕ ਵਾਰ ਵੀ ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ ਅਤੇ ਨਾ ਹੀ ਮੁਲਾਕਾਤ ਦਾ ਕੋਈ ਸੱਦਾ ਦਿੱਤਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਵੱਲੋ ਕਿਸਾਨਾਂ ਨੂੰ ਅੱਜ ਤੱਕ ਕੋਈ ਫੋਨ ਵੀ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਤਕਰੀਬਨ ਬੀਤੇ 9 ਮਹੀਨਿਆਂ ਤੋਂ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਧਰਨਾ ਦੇ ਰਹੇ ਹਨ ਅਤੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਸਰਕਾਰ ਅਤੇ ਕਿਸਾਨਾਂ ਵਿਚਕਾਰ 11 ਦੌਰ ਦੀ ਗੱਲਬਾਤ ਤੋਂ ਬਾਅਦ ਵੀ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ ਹੈ। ਉੱਥੇ ਹੀ ਜਨਵਰੀ ਮਹੀਨੇ ਤੋਂ ਹੁਣ ਗੱਲਬਾਤ ਵੀ ਬੰਦ ਹੈ। ਕੁੱਝ ਸਮਾਂ ਪਹਿਲਾ ਕਿਸਾਨਾਂ ਨੇ ਗੱਲਬਾਤ ਲਈ ਕੇਂਦਰ ਸਰਕਾਰ ਨੂੰ ਪੱਤਰ ਵੀ ਲਿਖਿਆ ਸੀ ਪਰ ਉਸ ਤੋਂ ਬਾਅਦ ਵੀ ਸਰਕਾਰ ਵੱਲੋ ਗੱਲਬਾਤ ਦਾ ਕੋਈ ਸੱਦਾ ਨਹੀਂ ਮਿਲਿਆ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਖੜੋਤ ਕਦ ਖਤਮ ਹੋਵੇਗੀ। ਇਹ ਵੀ ਦੇਖਣ ਯੋਗ ਹੋਵੇਗਾ ਕਿ ਕੀ ਪ੍ਰਧਾਨ ਮੰਤਰੀ ਵੱਲੋ ਕਿਸਾਨਾਂ ਨਾਲ ਕੋਈ ਮੁਲਾਕਾਤ ਕੀਤੀ ਜਾਵੇਗੀ ਜਾਂ ਨਹੀਂ।
ਇਹ ਵੀ ਦੇਖੋ : 30 ਸਾਲ ਤੋਂ ਇਨਸਾਫ਼ ਦੀ ਉਡੀਕ ਕਰ ਰਿਹੈ ਇਹ ਹੋਮ ਗਾਰਡ, ਜਿਹੜੀ ਗੱਡੀ ਚਲਾ ਰਿਹਾ ਬਲਾਸਟ ਹੋ ਗਿਆ, ਫਿਰ ਸ਼ੁਰੂ ਹੋਏ ਧੱਕੇ