100 days farmer agitation summer: ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਕਾਲੇ ਕਾਨੂੰਨਾਂ ਵਿਰੁੱਧ ਕਿਸਾਨ ਆਪਣੀਆਂ ਮੰਗਾਂ ਅਤੇ ਹੱਕਾਂ ਲਈ ਪਿਛਲੇ ਸਾਢੇ 3 ਮਹੀਨਿਆਂ ਤੋਂ ਡਟੇ ਹੋਏ ਹਨ।ਦੱਸਣਯੋਗ ਹੈ ਕਿ ਦਿੱਲੀ ਦੀਆਂ ਬਰੂਹਾਂ ‘ਤੇ ਜਾਰੀ ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋ ਗਏ ਹਨ।ਮੌਸਮ ਵੀ ਬਦਲ ਚੁੱਕਾ ਹੈ।ਕੜਾਕੇਦਾਰ ਠੰਡ ਤੋਂ ਬਾਅਦ ਹੁਣ ਕੜਕਦੀ ਗਰਮੀ ਦਾ ਮੌਸਮ ਦਸਤਕ ਦੇਣ ਲੱਗਾ ਹੈ।ਪਰ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਲੈ ਕੇ ਜਾਰੀ ਹੋਇਆ ਕਿਸਾਨ ਅੰਦੋਲਨ ਜਿੰਨੇ ਸਮੇਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਇਹ ਅੰਦੋਲਨ ਖਤਮ ਨਹੀਂ ਹੋਵੇਗਾ।ਕਿਸਾਨਾਂ ਦਾ ਦਾਅਵਾ ਹੈ ਕਿ ਹੁਣ ਉਹ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਨਗੇ।
ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤਕ ਸਰਕਾਰ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕਰੇਗੀ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ।ਇਸ ਦੌਰਾਨ ਮੌਸਮ ਦੇ ਬਦਲਦੇ ਮਿਜ਼ਾਜ ਨੂੰ ਦੇਖਦੇ ਹੋਏ ਕਿਸਾਨਾਂ ਨੇ ਵੀ ਆਪਣਾ ਰਹਿਣ-ਸਹਿਣ ਬਦਲਣਾ ਸ਼ੁਰੂ ਕਰ ਦਿੱਤਾ ਹੈ।ਵੱਧਦੀ ਗਰਮੀ ਨੂੰ ਦੇਖਦੇ ਹੋਏ ਕਿਸਾਨਾਂ ਦੇ ਰਹਿਣ ਵਾਲੀਆਂ ਥਾਵਾਂ ‘ਤੇ ਕਾਫੀ ਬਦਲਾਅ ਕੀਤੇ ਗਏ ਹਨ।ਕਿਸਾਨਾਂ ਦੇ ਗਰਮੀ ਤੋਂ ਬਚਾਅ ਲਈ ਟ੍ਰਾਲੀਆਂ ‘ਚ ਪੱਖੇ ਅਤੇ ਕੂਲਰ ਲਗਾਏ ਜਾ ਰਹੇ ਹਨ।ਇਹੀ ਨਹੀਂ ਗਰਮੀ ‘ਚ ਪਾਣੀ ਦੀ ਕੋਈ ਕਮੀ ਨਾ ਹੋਵੇ ਇਸ ਲਈ ਕੁਝ ਥਾਵਾਂ ‘ਤੇ ਪਾਣੀ ਲਈ ਬੋਰ ਕਰਵਾਏ ਜਾ ਰਹੇ ਹਨ।ਇਸ ਤੋਂ ਇਲਾਵਾ ਮੱਛਰਾਂ ਤੋਂ ਬਚਣ ਲਈ ਟ੍ਰਾਲੀਆਂ ‘ਚ ਮੱਛਰਦਾਨੀਆਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।ਸੋਨੀਪਤ ਦੇ ਸਿੰਘੂ ਬਾਰਡਰ ‘ਤੇ ਪੰਜਾਬ ਤੋਂ ਆਏ ਕਿਸਾਨਾਂ ਨੇ ਟ੍ਰਾਲੀ ਦੇ ਅੰਦਰ ਕਮਰਾ ਬਣਾਇਆ ਹੈ।ਸਿੰਘੂ ਬਾਰਡਰ ‘ਤੇ ਕਿਸਾਨਾਂ ਨੇ ਪਾਣੀ ਦੀ ਕਮੀ ਨੂੰ ਦੇਖਦੇ ਹੋਏ ਬੋਰਵੈੱਲ ਲਗਾਉਣ ਸ਼ੁਰੂ ਕਰ ਦਿੱਤੇ ਹੈ ਤਾਂ ਕਿ ਗਰਮੀਆਂ ਦੇ ਦਿਨਾਂ ‘ਚ ਉਨ੍ਹਾਂ ਨੇ ਪਾਣੀ ਦੀ ਕਿੱਲਤ ਨਾ ਹੋਵੇ।
ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਪਾਣੀ ਬੰਦ ਕਰਨ ‘ਤੇ ਅਸੀਂ ਕਈ ਸਥਾਨਾਂ ‘ਤੇ ਬੋਰਵੈੱਲ ਕਰਵਾਏ ਹਨ।ਕਿਸਾਨਾਂ ਦਾ ਇਹ ਵੀ ਕਹਿਣਾ ਸੀ ਕਿ ਉਹ ਜਲਦ ਹੀ ਆਪਣੇ ਪਸ਼ੂ ਵੀ ਇਥੇ ਲੈ ਆਵਾਂਗੇ।ਪੰਜਾਬ ਤੋਂ ਕਿਸਾਨਾਂ ਦਾ ਇੱਕ ਹੋਰ ਜੱਥਾ ਅੱਜ ਦਿੱਲੀ ਦੇ ਲਈ ਰਵਾਨਾ ਹੋਇਆ।ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਅੱਜ ਕਰੀਬ 7 ਵਜੇ ਟੈ੍ਰਕਟਰ-ਟ੍ਰਾਲੀਆਂ ਦੇ ਨਾਲ ਕਿਸਾਨ ਮਜ਼ਦੂਰ ਕਮੇਟੀ ਨਾਲ ਜੁੜੇ ਸੈਂਕੜੇ ਕਿਸਾਨ ਦਿੱਲੀ ਵੱਲ ਕੂਚ ਕਰ ਗਏ।ਇਸ ਮੌਕੇ ‘ਤੇ ਕਿਸਾਨ ਸੰਗਠਨਾਂ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ‘ਤੇ ਕਰੀਬ 100 ਦਿਨ ਹੋ ਗਏ ਹਨ।ਕਿਸਾਨਾਂ ਦੇ ਇਸੇ ਜੱਥੇ ਦੇ ਨਾਲ ਅੰਮ੍ਰਿਤਸਰ ਦੇ ਇੱਕ ਸਾਬਕਾ ਸੈਨਿਕ ਹਰਜੀਤ ਸਿੰਘ ਵਲੋਂ ਦਿੱਲੀ ਬੈਠੇ ਕਿਸਾਨਾਂ ਦੀ ਸੇਵਾ ਲਈ ਪੱਖੇ ਭੇਜੇ ਸਨ।ਉਨਾਂ੍ਹ ਨੇ ਗੋਲਡਨ ਗੇਟ ਤੋਂ ਦਿੱਲੀ ਦੇ ਲਈ ਰਵਾਨਾ ਹੋ ਰਹੇ ਕਿਸਾਨਾਂ ਨੂੰ ਪੱਖੇ ਦਿੱਤੇ ਹਨ।ਉਨਾਂ੍ਹ ਦੇ ਨਾਲ ਕੁਝ ਹੋਰ ਸਾਬਕਾ ਸੈਨਿਕ ਵੀ ਮੌਜੂਦ ਸੀ।ਸਾਬਕਾ ਸੈਨਿਕਾਂ ਨੇ ਕਿਹਾ, ” ਅਸੀਂ ਦੇਸ਼ ਦੀ ਸੇਵਾ ਲਈ ਪਿੱਛੇ ਨਹੀਂ ਹਟੇ ਅਤੇ ਹੁਣ ਅਸੀਂ ਆਪਣੇ ਦੇਸ਼ ਦੇ ਅੰਦਰ ਆਪਣੇ ਲੋਕਾਂ ਦੇ ਨਾਲ ਲੜਨਾ ਹੈ।ਉਨਾਂ੍ਹ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ।ਉਨਾਂ੍ਹ ਨੂੰ ਜਿਸ ਸਮਾਨ ਦੀ ਲੋੜ ਹੈ ਉਹ ਅਸੀਂ ਉਨਾਂ੍ਹ ਨੂੰ ਪ੍ਰਦਾਨ ਕਰਾਂਗੇ।
ਪੰਜਾਬ ਭਾਜਪਾ ਆਗੂ ਦਾ ਵੱਡਾ ਕਾਂਡ, ਪਤਨੀ ਤੋਂ ਚੋਰੀ ਕਰਦਾ ਸੀ ਆਸ਼ਕੀ, ਇਤਰਾਜ਼ਯੋਗ ਹਾਲਤ ‘ਚ ਵੀਡੀਓ ਤੇ ਆਡੀਓ ਵਾਇਰਲ