100 icu beds vacant in delhi hospitals: ਰਾਜਧਾਨੀ ਦੇ ਹਸਪਤਾਲਾਂ ‘ਚ ਬੈੱਡ ਅਤੇ ਆਕਸੀਜ਼ਨ ਦੀ ਘਾਟ ਦੌਰਾਨ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫ੍ਰੰਸ ਕੀਤੀ ਹੈ।ਉਨਾਂ੍ਹ ਨੇ ਕਿਹਾ ਹੈ ਕਿ ਦਿੱਲੀ ‘ਚ ਕੋਰੋਨਾ ਕੇਸ ਤੇਜੀ ਨਾਲ ਵੱਧ ਰਹੇ ਹਨ ਅਤੇ 100 ਤੋਂ ਵੀ ਘੱਟ ਬੈੱਡ ਬਚੇ ਹਨ।ਉਨਾਂ੍ਹ ਨੇ ਕਿਹਾ ਹੈ ਕਿ ਦਿੱਲੀ ਦੇ ਹਸਪਤਾਲਾਂ ‘ਚ ਬੈੱਡ ਦੇ ਨਾਲ ਆਕਸੀਜ਼ਨ ਦੀ ਵੀ ਘਾਟ ਹੋ ਰਹੀ ਹੈ।ਅਗਲੇ ਕੁਝ ਦਿਨਾਂ ‘ਚ 6000 ਆਕਸੀਜ਼ਨ ਬੈੱਡਾਂ ਦਾ ਇੰਤਜ਼ਾਮ ਕੀਤਾ ਜਾਵੇਗਾ।ਕੇਜਰੀਵਾਲ ਨੇ ਕਿਹਾ,” ਦਿੱਲੀ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਦੇ ਕਰੀਬ ਸਾਢੇ 25 ਹਜ਼ਾਰ ਕੇਸ ਆਏ ਹਨ।ਚਿੰਤਾ ਦੀ ਗੱਲ ਹੈ ਕਿ ਪਿਛਲੇ 24 ਘੰਟਿਆਂ ‘ਚ ਪਾਜ਼ੇਟਿਵਿਟੀ ਰੇਟ ਵੱਧ ਕੇ ਕਰੀਬ 30 ਫੀਸਦੀ ਹੋ ਗਿਆ ਹੈ।
ਮਾਮਲੇ ਬਹੁਤ ਤੇਜੀ ਨਾਲ ਵੱਧ ਰਹੇ ਹਨ।ਕੋਰੋਨਾ ਦੇ ਬੈੱਡ ਬਹੁਤ ਤੇਜੀ ਨਾਲ ਖਤਮ ਹੋ ਰਹੇ ਹਨ।ਆਈਸੀਯੂ ਦੀ ਕਾਫੀ ਕਮੀ ਹੋ ਗਈ ਹੈ।ਪੂਰੀ ਦਿੱਲੀ ‘ਚ 100 ਤੋਂ ਵੀ ਘੱਟ ਆਈਸੀਯੂ ਬੈੱਡ ਬਚੇ ਹਨ।ਆਕਸੀਜ਼ਨ ਦੀ ਵੀ ਕਾਫੀ ਘਾਟ ਹੈ।ਅਸੀਂ ਲਗਾਤਾਰ ਕੇਂਦਰ ਸਰਕਾਰ ਦੇ ਸੰਪਰਕ ‘ਚ ਹਾਂ ਅਤੇ ਸਾਨੂੰ ਕੇਂਦਰ ਸਰਕਾਰ ਤੋਂ ਮੱਦਦ ਮਿਲ ਰਹੀ ਹੈ।ਕੇਜਰੀਵਾਲ ਨੇ ਅੱਗੇ ਕਿਹਾ,” ਕੱਲ ਮੇਰੀ ਡਾ. ਹਰਸ਼ਵਰਧਨ ਨਾਲ ਗੱਲ ਹੋਈ।ਮੈਂ ਉਨਾਂ੍ਹਨੂੰ ਵੀ ਦੱਸਿਆ ਕਿ ਬੈੱਡਾਂ ਦੀ ਬਹੁਤ ਲੋੜ ਹੈ।
ਦਿੱਲੀ ‘ਚ ਕੇਂਦਰ ਸਰਕਾਰ ਦੇ ਹਸਪਤਾਲਾਂ ‘ਚ 10,000 ਬੈੱਡ ਹਨ।ਉਸ ‘ਚ 1800 ਬੈੱਡ ਕੋਰੋਨਾ ਲਾਈ ਸੁਰੱਖਿਅਤ ਹਨ।ਉਨਾਂ੍ਹ ਨੇ ਅੱਗੇ ਕਿਹਾ ਕਿ ਸਾਡਾ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਇੰਨੀ ਗੰਭੀਰ ਪਰਿਸਥਿਤੀ ‘ਚ ਘੱਟ ਤੋਂ ਘੱਟ 7000 ਬੈੱਡ ਕੋਰੋਨਾ ਲਈ ਦਿੱਤੇ ਜਾਣ ਅਤੇ ਸਾਨੂੰ ਤੁਰੰਤ ਆਕਸੀਜ਼ਨ ਦੀ ਸਪਲਾਈ ਕੀਤੀ ਜਾਵੇ।ਦਿੱਲੀ ਸਰਕਾਰ ਅਗਲੇ 2-3 ਦਿਨਾਂ ‘ਚ 6000 ਤੋਂ ਜਿਆਦਾ ਆਕਸੀਜ਼ਨ ਬੈੱਡ ਤਿਆਰ ਕਰ ਲਏਗੀ।