11 year old learned hacking: ਪੰਜਵੀਂ ਕਲਾਸ ‘ਚ ਪੜ੍ਹਨ ਵਾਲੇ 11 ਸਾਲ ਦੇ ਬੱਚੇ ਤੋਂ ਤੁਸੀਂ ਕੀ-ਕੀ ਕਰਨ ਦੀ ਉਮੀਦ ਕਰ ਸਕਦੇ ਹੋ।ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲੇ ਦੇ ਇੱਕ 11 ਸਾਲ ਬੱਚੇ ਨੇ ਅਜਿਹਾ ਅਪਰਾਧ ਕੀਤਾ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ।ਇਸ ਬੱਚੇ ਨੇ ਯੂ-ਟਿਊਬ ਤੋਂ ਹੈਕਿੰਗ ਸਿੱਖੀ ਅਤੇ ਇਸਦੇ ਬਾਅਦ ਆਪਣੇ ਹੀ ਪਿਤਾ ਈਮੇਲ ਭੇਜਕੇ 10 ਕਰੋੜ ਰੁਪਏ ਦੀ ਮੰਗ ਕੀਤੀ।ਜਦੋਂ ਪੁਲਸ ਨੇ ਜਾਂਚ ਸ਼ੁਰੂ ਕੀਤਾ ਤਾਂ ਪਤਾ ਲੱਗਾ ਕਿ ਜਿਸ ਆਈਪੀ ਐੱਡਰੈਸ ਤੋਂ ਈਮੇਲ ਭੇਜਿਆ ਗਿਆ ਸੀ।ਉਹ ਪੀੜਤ ਪਿਤਾ ਦੇ ਘਰ ਤੋਂ ਹੀ ਸੀ।ਇੱਕ ਹਫਤੇ ਪਹਿਲੇ ਗਾਜ਼ੀਆਬਾਦ ਦੇ ਇੱਕ ਸਖਸ਼ ਨੂੰ ਧਮਕੀ ਭਰਿਆ ਈਮੇਲ ਆਇਆ। ਇਸ ‘ਚ ਲਿਖਿਆ ਸੀ ਜੇਕਰ 10 ਕਰੋੜ ਰੁਪਏ ਨਹੀਂ ਦਿੱਤੇ ਤਾਂ ਸਾਡੀਆਂ ਅਸ਼ਲੀਲ ਤਸਵੀਰਾਂ ਸਰਵਜਨਿਕ ਕਰ ਦੇਣਗੇ।ਤੈਨੂੰ ਮਾਰ ਦੇਣਗੇ ਅਤੇ ਤੁਹਾਡੇ ਪਰਿਵਾਰ ਨੂੰ ਵੀ।ਈਮੇਲ ‘ਚ ਦਾਅਵਾ ਕੀਤਾ ਗਿਆ ਸੀ ਕਿ ਇਹ ਈਮੇਲ ਇਕ ਹੈਕਰਸ ਗਰੁੱਪ ਨੇ ਭੇਜਿਆ ਹੈ।
ਪੀੜਤ ਵਿਅਕਤੀ ਗਾਜ਼ੀਆਬਾਦ ਦੇ ਵਸੁੰਧਰਾ ਕਾਲੋਨੀ ‘ਚ ਰਹਿੰਦਾ ਹੈ।ਧਮਕੀ ‘ਚ ਸਾਫ-ਸਾਫ ਲਿਖਿਆ ਸੀ ਕਿ ਜੇਕਰ 10 ਕਰੋੜ ਰੁਪਏ ਨਹੀਂ ਦਿੱਤੇ ਤਾਂ ਤੁਹਾਡੀਆਂ ਅਸ਼ਲੀਲ ਤਸਵੀਰਾਂ ਅਤੇ ਘਰ ਦੇ ਮੈਂਬਰਾਂ ਦੇ ਨਿੱਜੀ ਡਿਟੇਲਸ ਇੰਟਰਨੈੱਟ ‘ਤੇ ਵਾਇਰਸ ਕਰ ਦਿੱਤੇ ਜਾਣਗੇ।ਇਸ ਤੋਂ ਬਾਅਦ ਪੀੜਤ ਸ਼ਖਸ ਨੇ ਪੁਲਸ ਕੋਲ ਗਿਆ।ਸ਼ਖਸ ਨੇ ਕਿਹਾ ਕਿ ਉਸਦੀ ਈਮੇਲ ਆਈਡੀ 1 ਜਨਵਰੀ ਨੂੰ ਹੈਕ ਕੀਤਾ ਗਿਆ ਸੀ।ਹੈਕਰਸ ਨੇ ਉਸਦੇ ਈਮੇਲ ਆਈਡੀ ਦਾ ਪਾਸਵਰਡ ਬਦਲ ਦਿੱਤਾ ਅਤੇ ਨਾਲ ਹੀ ਮੋਬਾਇਲ ਨੰਬਰ ਦੇ ਨਾਲ ਵੀ ਕਿਸੇ ਤਰ੍ਹਾਂ ਦੀ ਛੇੜਛਾੜ ਕੀਤੀ।ਇਸਤੋਂ ਬਾਅਦ ਉਸ ਨੂੰ 10 ਕਰੋੜ ਰੁਪਏ ਦੇਣ ਦੀ ਧਮਕੀ ਵਾਲੀ ਈਮੇਲ ਭੇਜੀ ਗਈ।ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ‘ਚ ਪੀੜਤ ਨੇ ਲਿਖਿਆ ਸੀ ਕਿ ਹੈਕਰਸ ਉਸਦੀ ਦਿਨ ਪ੍ਰਤੀ ਦਿਨ ਦੀ ਜ਼ਿੰਦਗੀ ‘ਤੇ ਨਜ਼ਰ ਰੱਖ ਰਿਹਾ ਹੈ।ਲਗਾਤਾਰ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਪ੍ਰੇਸ਼ਾਨ ਕਰ ਰਿਹਾ ਹੈ।ਇਸ ਤੋਂ ਬਾਅਦ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ।