12 people arrested posting posters against modi: ਦਿੱਲੀ ਪੁਲਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਨ ਵਾਲੇ ਪੋਸਟਰਾਂ ਨੂੰ ਲੈ ਕੇ ਰਾਜਧਾਨੀ ‘ਚ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਇਨਾਂ ਪੋਸਟਰਾਂ ‘ਚ ਕੋਰੋਨਾ ਵਾਇਰਸ ਨਾਲ ਨਜਿੱਠਣ ਦੀ ਨੀਤੀ ਨੂੰ ਲੈ ਕੇ ਪੀਐੱਮ ਮੋਦੀ ਦੀ ਆਲੋਚਨਾ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਪਿਛਲੇ ਕੁਝ ਦਿਨਾਂ ‘ਚ ਕਈ ਇਲਾਕਿਆਂ ‘ਚ ਅਜਿਹੇ ਪੋਸਟਰ ਦੇਖੇ ਗਏ ਹਨ।ਦਿੱਲੀ ਪੁਲਿਸ ਨੇ ਇਸ ਮਾਮਲੇ ‘ਚ 13 ਐੱਫਆਈਆਰ ਦਰਜ ਕੀਤੀ ਹੈ।
ਦੋਸ਼ੀਆਂ ‘ਤੇ ਸਮਾਜਿਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਸਮੇਤ ਕਈ ਹੋਰ ਧਾਰਾਵਾਂ ‘ਚ ਕੇਸ ਦਰਜ ਕੀਤਾ ਗਿਆ ਹੈ।ਇਹ ਗ੍ਰਿਫਤਾਰੀਆਂ ਦਿੱਲੀ ਪੁਲਸ ਦੀਆਂ ਚਾਰ ਵੱਖ-ਵੱਖ ਡਿਵੀਜ਼ਨਾਂ ਵਲੋਂ ਕੀਤੀ ਗਈ ਹੈ।ਇਸ ‘ਚ ਉੱਤਰੀ,ਪੂਰਬ, ਮੱਧ ਅਤੇ ਉੱਤਰ ਪੂਰਵ ਰੇਂਜ ਸ਼ਾਮਲ ਹੈ।ਇਸ ਤੋਂ ਸੰਕੇਤ ਮਿਲਦਾ ਹੈ ਕਿ ਇਹ ਇੱਕ ਸਾਂਝੀ ਕਾਰਵਾਈ ਸੀ।ਇਹ ਕਦਮ ਦਿੱਲੀ ਪੁਲਿਸ ਵਲੋਂ ਉਨਾਂ੍ਹ ਪੋਸਟਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਉਠਾਇਆ ਗਿਆ।
ਇਹ ਵੀ ਪੜੋ:ਕੇਂਦਰ ਸਰਕਾਰ ਦੀ ਵਿਨਾਸ਼ਕਾਰੀ ਟੀਕਾ ਰਣਨੀਤੀ ਤੀਜੀ ਲਹਿਰ ਨੂੰ ਬਣਾਏਗੀ ਯਕੀਨੀ : ਰਾਹੁਲ ਗਾਂਧੀ
ਇਨ੍ਹਾਂ ਪੋਸਟਰਾਂ ‘ਚ ਲਿਖਿਆ ਹੈ, ” ਮੋਦੀ ਜੀ ਸਾਡੇ ਬੱਚਿਆਂ ਦੀ ਵੈਕਸੀਨ ਵਿਦੇਸ਼ ਕਿਉਂ ਭੇਜ ਦਿੱਤੀ?” ਸ਼ੁੱਕਰਵਾਰ ਨੂੰ ਈਸਟ ਦਿੱਲੀ ਦੇ ਕਲਿਆਣਪੁਰੀ ਇਲਾਕੇ ਤੋਂ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਜਿੱਥੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪੀਐੱਮ ਮੋਦੀ ਨਾਲ ਜੁੜੇ ਪੋਸਟਰ ਲਗਾਏ ਜਾ ਰਹੇ ਹਨ।ਜਾਣਕਾਰੀ ਮੁਤਾਬਕ ਕਰੀਬ 800 ਪੋਸਟਰ ਅਤੇ ਬੈਨਰ ਵੀ ਦੋਸ਼ੀਆਂ ਤੋਂ ਬਰਾਮਦ ਕੀਤੇ ਗਏ ਹਨ।ਦੇਸ਼ ‘ਚ ਆਕਸੀਜਨ ਦਵਾਈਆਂ ਅਤੇ ਕਈ ਇਲਾਕਿਆਂ ‘ਚ ਆਈਸੀਯੂ ਬੈੱਡ ਨੂੰ ਲੈ ਕੇ ਸੰਕਟ ਬਣਿਆ ਹੋਇਆ ਹੈ।
Quebec ਦੇ 10 colleges ਦੀ Fee Refund ਕਰਾਓ ਇਹ ਇਕ ਜ਼ਰੂਰੀ Message ਹੈ So Please Do Not Ignore