13 lakh people got vaccine: ਦੇਸ਼ ‘ਚ ਪਹਿਲੀ ਵਾਰ ਇੱਕ ਦਿਨ ‘ਚ 13 ਲੱਖ ਤੋਂ ਵੱਧ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਗਈ ਹੈ।ਕੇਂਦਰੀ ਸਿਹਤ ਮੰਤਰਾਲਾ ਨੇ ਦੱਸਿਆ ਹੈ ਕਿ ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 13 ਲੱਖ 88 ਹਜ਼ਾਰ 170 ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਗਈ ਹੈ।ਦੇਸ਼ ‘ਚ ਟੀਕਾਕਰਨ ਦੇ 48ਵੇਂ ਦਿਨ 13.88 ਲੱਖ ਡੋਜ਼ ਦੇ ਨਾਲ ਹੁਣ ਤੱਕ ਦੀ ਕੁੱਲ ਡੋਜ਼ ਦਾ ਅੰਕੜਾ 1.80 ਕਰੋੜ ਨੂੰ ਪਾਰ ਕਰ ਗਿਆ ਹੈ।ਪਹਿਲੀ ਵਾਰ ਇੱਕ ਦਿਨ ‘ਚ ਟੀਕਾਕਰਨ ਦੀ ਸੰਖਿਆ 13 ਲੱਖ ਦੇ ਪਾਰ ਪਹੁੰਚ ਗਈ ਹੈ।ਅੰਕੜਿਆਂ ਦੇ ਮੁਤਾਬਕ, 68.38 ਲੱਖ ਹੈਲਥਕੇਅਰ ਵਰਕਰਸ ਅਤੇ 60.22 ਲੱਖ ਫ੍ਰੰਟਲਾਈਨ ਵਰਕਰਸ ਨੂੰ ਪਹਿਲੀ ਡੋਜ਼ ਲੱਗੀ ਹੈ।
ਜਦੋਂ ਕਿ 30.82 ਲੱਖ ਹੈਲਥਵਰਕਰਸ ਅਤੇ 54.177 ਫ੍ਰੰਟਲਾਈਨ ਵਰਕਰਸ ਨੂੰ ਦੂਸਰੀ ਡੋਜ਼ ਦਿੱਤੀ ਜਾ ਚੁੱਕੀ ਹੈ।ਦੇਸ਼ ‘ਚ ਕੋਰੋਨਾ ਦੇ ਵਿਰੁੱਧ ਟੀਕਾਕਰਨ ਦੀ ਸ਼ੁਰੂਆਤ 16 ਜਨਵਰੀ ਨੂੰ ਹੋਈ ਸੀ।ਪਹਿਲੇ ਪੜਾਅ ‘ਚ ਹੈਲਥਕੇਅਰ ਵਰਕਰਸ ਦੇ ਦਾਇਰੇ ਨੂੰ ਵਧਾਉਂਦੇ ਹੋਏ ਪਹਿਲੀ ਮਾਰਚ ਤੋਂ 60 ਸਾਲ ਤੋਂ ਅਧਿਕ ਉਮਰ ਤੋਂ ਸਾਰੇ ਲੋਕਾਂ ਅਤੇ 45 ਸਾਲ ਤੋਂ ਜਿਆਦਾ ਦੇ ਗੰਭੀਰ ਬੀਮਾਰੀ ਤੋਂ ਗ੍ਰਸਤ ਲੋਕਾਂ ਨੂੰ ਟੀਕਾ ਲਗਾਉਣ ਦੀ ਸ਼ੁਰੂਆਤ ਹੋਈ ਹੈ।ਹੁਣ ਤੱਕ 60 ਸਾਲ ਤੋਂ ਜਿਆਦਾ ਉਮਰ ਦੇ 14.95 ਲੱਖ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ।45 ਸਾਲ ਤੋਂ ਅਧਿਕ ਉਮਰ ਦੇ ਗੰਭੀਰ ਬੀਮਾਰੀਆਂ ਨਾਲ ਗ੍ਰਸਤ 2.18 ਲੱਖ ਲੋਕ ਟੀਕਾ ਲਗਵਾ ਚੁੱਕਾ ਹੈ।
ਪੰਜਾਬ ਭਾਜਪਾ ਆਗੂ ਦਾ ਵੱਡਾ ਕਾਂਡ, ਪਤਨੀ ਤੋਂ ਚੋਰੀ ਕਰਦਾ ਸੀ ਆਸ਼ਕੀ, ਇਤਰਾਜ਼ਯੋਗ ਹਾਲਤ ‘ਚ ਵੀਡੀਓ ਤੇ ਆਡੀਓ ਵਾਇਰਲ