14 year old student treatment relieve coronavirus: ਕੋਰੋਨਾ ਵਾਇਰਸ ਦੇ ਇਲਾਜ ਦੀ ਖੋਜ ‘ਚ ਇੱਕ ਪਾਸੇ ਜਿਥੇ ਦੁਨੀਆਭਰ ਦੇ ਮਾਹਿਰ ਦਿਨ ਰਾਤ ਮਿਹਨਤ ਕਰ ਰਹੇ ਹਨ ਉਥੇ ਅਮਰੀਕਾ ‘ਚ ਰਹਿ ਰਹੀ ਭਾਰਤੀ ਮੂਲ਼ ਦੀ 8ਵੀਂ ਜਮਾਤ ਦੀ 14 ਸਾਲਾ ਇੱਕ ਵਿਦਿਆਰਥਣ ਨੇ ਇਸ ਖਤਰਨਾਕ ਵਾਇਰਸ ਤੋਂ ਛੁਟਕਾਰਾ ਦਿਵਾਉਣ ‘ਚ ਮੱਦਦਗਾਰ ਸਾਬਤ ਹੋਣ ਵਾਲੇ ਇਲਾਜ ਦੀ ਖੋਜ ਕਰਕੇ ਇਕ ਵੱਡੀ ਇਨਾਮੀ ਰਕਮ ਹਾਸਿਲ ਕੀਤੀ ਹੈ।ਅਮਰੀਕਾ ਦੀ ਇੱਕ ਪ੍ਰਮੁੱਖ ਕੰਪਨੀ 3ਐੱਮ ਹਰ ਸਾਲ ਦੇਸ਼ ‘ਚ ਯੰਗ ਸਾਇੰਟਿਸਟ ਚੈਲੇਂਜ ਮੁਕਾਬਲੇ ਦਾ ਆਯੋਜਨ ਕੀਤਾ ਹੈ।ਇਸ ਮੁਕਾਬਲੇ ‘ਚ ਦੇਸ਼ ਭਰ ਦੇ ਵਿਗਿਆਨੀ ਰੁਚੀ ਰਖਣ ਵਾਲੇ ਵਿਦਿਆਰਥੀ ਆਪਣੀ
ਕਿਸੇ ਵੀ ਖੋਜ ਅਤੇ ਆਵਿਸ਼ਕਾਰ ਦੇ ਨਾਲ ਭਾਗ ਲੈਂਦੇ ਹਨ।ਇਸ ਸਾਲ ਇਸ ਮੁਕਾਬਲੇ ‘ਚ ਚੁਣੇ ਗਏ 10 ਨੌਜਵਾਨ ਵਿਗਿਆਨੀਆਂ ‘ਚ ਅਨਿਕਾ ਵੀ ਸ਼ਾਮਲ ਹੈ।ਜਿਨ੍ਹਾਂ ਨੇ ਕੋਰੋਨਾ ਦੇ ਇਲਾਜ ‘ਚ ਮੱਦਦਗਾਰ ਤਕਨੀਕ ਵਿਕਸਿਤ ਕਰਕੇ 25 ਹਜ਼ਾਰ ਡਾਲਰ ਦਾ ਇਨਾਮ ਜਿੱਤਿਆ ਹੈ।ਟੈਕਸਾਸ ਦੇ ਫ੍ਰਿਸਕੋ ‘ਚ ਰਹਿਣ ਵਾਲੀ ਅਨਿਕਾ ਨੇਲਸਨ ਮਿਡਿਲ ਸਕੂਲ ‘ਚ 8ਵੀਂ ਜਮਾਤ ‘ਚ ਪੜਦੀ ਹੈ।ਆਪਣੀ ਇਸ ਉਪਲਬਧੀ ‘ਤੇ ਅਨਿਕਾ ਦਾ ਕਹਿਣਾ ਹੈ ਕਿ ਪਿਛਲੇ ਸਾਲ ਉਹ ਇਨਫਲੂੲੰਜਾ’ ਦੇ ਗੰਭੀਰ ਇੰਨਫੈਕਸ਼ਨ ਦਾ ਸ਼ਿਕਾਰ ਹੋ ਗਈ ਸੀ।ਉਹ ਇਸ ਬੀਮਾਰੀ ਦਾ ਇਲਾਜ ਲੱਭਣ ‘ਤੇ ਕੰਮ ਕਰ ਰਹੀ ਸੀ।ਉਸ ਸਮੇਂ ਕੋਰੋਨਾ ਵਾਇਰਸ ਦਾ ਕਿਤੇ ਦੂਰ-ਦੂਰ ਤੱਕ ਕੋਈ ਨਾਮੋਨਿਸ਼ਾਨ ਨਹੀਂ ਸੀ।ਪਰ ਇਸ ਸਾਲ ਦੀ ਸ਼ੁਰੂਆਤ ‘ਚ ਕੋਰੋਨਾ ਮਹਾਂਮਾਰੀ ਦੇ ਰੂਪ ਲੈਣ ਤੋਂ ਬਾਅਦ ਅਨਿਕਾ ਨੇ ਆਪਣਾ ਧਿਆਨ ਇਸ ਵੱਲ ਕੇਂਦਰਿਤ ਕੀਤਾ ਅਤੇ ਦਿਨ ਰਾਤ ਕੀਤਾ।