16 year old teenager beat black fungus: ਬਲੈਕ ਫੰਗਸ ਦਾ ਸ਼ਿਕਾਰ ਹੁਣ ਤੱਕ ਵੱਡੇ ਬਜ਼ੁਰਗ ਹੋ ਰਹੇ ਸਨ ਪਰ ਹੁਣ ਇਸਦੀ ਚਪੇਟ ‘ਚ ਬੱਚੇ ਵੀ ਆਉਂਦੇ ਦਿਖਾਈ ਦੇ ਰਹੇ ਹਨ।ਗੁਜਰਾਤ ਦੇ ਅਹਿਮਦਾਬਾਦ ‘ਚ 16 ਸਾਲ ਦੇ ਇੱਕ ਮਰੀਜ਼ ਦੇ ਬਲੈਕ ਫੰਗਸ ਨਾਲ ਗ੍ਰਸਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਰਾਹਤ ਦੀ ਗੱਲ ਇਹ ਹੈ ਕਿ ਕਿਸ਼ੋਰ ਨੇ ਇਸ ਖਤਰਨਾਕ ਬੀਮਾਰੀ ਨੂੰ ਮਾਤ ਦਿੱਤੀ ਹੈ।ਅਹਿਮਦਾਬਾਦ ਦੇ ਐਪਲ ਚਿਲਡ੍ਰੇਨ ਹਸਪਤਾਲ ‘ਚ ਬੱਚਿਆਂ ਦੇ ਦੰਦ, ਜਬਾੜੇ, ਨੱਕ ਦੇ ਹਿੱਸੇ ‘ਚ ਫੈਲਿਆ ਬਲੈਕ ਫੰਗਸ ਆਪਰੇਸ਼ਨ ਦੇ ਬਾਅਦ ਕੱਢਿਆ ਗਿਆ।
ਮਿਊਕਰਮਾਈਕੋਸਿਸ ਜਲਦੀ ਡਿਟੈਕਟ ਹੋਣ ਨਾਲ ਫੰਗਸ ਦਾ ਫੈਲਾਅ ਜਿਆਦਾ ਨਹੀਂ ਸੀ।ਹਸਪਤਾਲ ਦੇ ਮੁਤਾਬਕ ਇਹ ਮਰੀਜ਼ 13 ਅਪ੍ਰੈਲ ਨੂੰ ਗੰਭੀਰ ਕੋਵਿਡ ਨਿਮੋਨੀਆ ਦੇ ਨਾਲ ਭਰਤੀ ਹੋਇਆ ਸੀ, ਕਰੀਬ 10 ਦਿਨਾਂ ਬਾਅਦ ਉਹ ਰਿਕਵਰ ਹੋ ਕੇ ਡਿਸਚਾਰਜ ਹੋ ਗਿਆ।ਕਿਸ਼ੋਰ ਨੇ ਹਸਪਤਾਲ ਤੋਂ ਘਰ ਜਾਣ ਦੇ ਇੱਕ ਹਫਤੇ ਬਾਅਦ ਇਸ ‘ਚ ਮਿਊਕਰਮਾਈਕੋਸਿਸ ਦੇ ਲੱਛਣ ਆਉਣ ਲੱਗੇ।ਪਰਿਵਾਰਕ ਮੈਂਬਰਾਂ ਨੇ ਤੁਰੰਤ ਹਸਪਤਾਲ ਨਾਲ ਸੰਪਰਕ ਕੀਤਾ ਅਤੇ ਇਲਾਜ ਦੀ ਪ੍ਰਕਿਰਿਆ ਸ਼ੁਰੂ ਹੋ ਸਕੀ।
ਇਹ ਵੀ ਪੜੋ:ਦਵਾਈ ਲੈਣ ਜਾ ਰਹੇ ਨੌਜਵਾਨ ਦੀ ਪੁਲਿਸ ਨੇ ਕੀਤੀ ਕੁੱਟਮਾਰ, ਪੈਸੇ ਖੋਹਣ ਦਾ ਵੀ ਲੱਗਾ ਦੋਸ਼
ਫੰਗਸ ਦੀ ਸਥਿਤੀ ਦੇਖਦ ਤੋਂ ਬਾਅਦ ਹਸਪਤਾਲ ਨੇ ਤੈਅ ਕੀਤਾ ਕਿ ਉਸਦਾ ਆਪਰੇਸ਼ਨ ਕੀਤਾ ਜਾਵੇਗਾ।ਫਿਲਹਾਲ ਕਿਸ਼ੋਰ ਪੂਰੀ ਤਰ੍ਹਾਂ ਸਿਹਤਮੰਤ ਦੱਸਿਆ ਜਾ ਰਿਹਾ ਹੈ ਜਲਦ ਹੀ ਉਸ ਨੂੰ ਹਸਪਤਾਲ ਤੋਂ ਜਲਦ ਹੀ ਡਿਸਚਾਰਜ ਕਰ ਦਿੱਤਾ ਜਾਵੇਗਾ।
ਇਲਾਜ ਕਰ ਰਹੇ ਚਿਲਡ੍ਰੇਨ ਹਸਪਤਾਲ ਦੇ ਡਾਕਟਰ ਪਾਰਥ ਸ਼ਾਹ ਨੇ ਦੱਸਿਆ ਕਿ ਸਾਡੇ ਹਸਪਤਾਲ ‘ਚ 16 ਸਾਲ ਦੇ ਬੱਚੇ ਨੂੰ ਕੋਰੋਨਾ ਨਿਮੋਨੀਆ ਦੇ ਇਲਾਜ ਲਈ ਭਰਤੀ ਕੀਤਾ ਗਿਆ।ਉਸ ਨੂੰ ਇਲਾਜ ਸਟੇਡਾਇਡ ਦਿੱਤੇ ਗਏ ਸਨ ਅਤੇ ਸਿਹਤ ਬਿਹਤਰ ਹੋਣ ‘ਤੇ ਛੁੱਟੀ ਦੇ ਦਿੱਤੀ ਗਈ ਪਰ 7 ਦਿਨ ਬਾਅਦ ਮਿਊਕਰਮਾਈਕੋਸਿਸ ਦੀ ਪੁਸ਼ਟੀ ਹੋਈ।