18 45 years will be free cost vaccine: ਜੰਮੂ-ਕਸ਼ਮੀਰ ‘ਚ 18 ਸਾਲ ਤੋਂ ਲੈ ਕੇ 45 ਸਾਲ ਤੱਕ ਦੀ ਉਮਰ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਮੁਫਤ ‘ਚ ਲਗਾਈ ਜਾਵੇਗੀ।ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਦੇ ਦਫਤਰ ਵਲੋਂ ਇਹ ਜਾਣਕਾਰੀ ਦਿੱਤੀ ਗਈ।ਦਫਤਰ ਵਲੋਂ ਦੱਸਿਆ ਗਿਆ ਕਿ ਵੈਕਸੀਨ ਦੀ ਲਾਗਤ ਦਾ ਭਾਰ ਜੰਮੂ ਕਸ਼ਮੀਰ ਦੀ ਸਰਕਾਰ ਚੁੱਕੇਗੀ।ਕੋਰੋਨਾ ਸੰਕਰਮਣ ਦੇ ਮਾਮਲਿਆਂ ‘ਚ ਹੁੰਦੇ ਵਾਧੇ ਦੇ ਮੱਦੇਨਜ਼ਰ ਜੰਮੂ ਕਸ਼ਮੀਰ ‘ਚ ਅੱਜ ਰਾਤ 8 ਵਜੇ ਤੋਂ ਲੈ ਕੇ 26 ਅਪ੍ਰੈਲ ਭਾਵ ਸੋਮਵਾਰ ਸਵੇਰੇ 6 ਵਜੇ ਪੂਰਨ ਕੋਰੋਨਾ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਹੈ।
ਹਾਲਾਂਕਿ ਇਸ ਦੌਰਾਨ ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਦੀ ਮਨਜ਼ੂਰੀ ਦਿੱਤੀ ਗਈ ਹੈ।ਇਸ ਦੌਰਾਨ ਸਾਰੇ ਬਾਜ਼ਾਰ ਅਤੇ ਕਮਰਸ਼ੀਅਲ ਸੰਸਥਾਨ ਬੰਦ ਰਹਿਣਗੇ।ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ‘ਚ ਸ਼ੁੱਕਰਵਾਰ ਨੂੰ ਕੋਰੋਨਾ ਮਾਮਲੇ 1937 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੇਂਦਰਸ਼ਾਸਿਤ ਪ੍ਰਦੇਸ਼ ‘ਚ ਸੰਕਰਮਿਤਾਂ ਦੀ ਕੁਲ ਗਿਣਤੀ ਵੱਧ ਕੇ 1,56,344 ਹੋ ਗਈ।ਜਿਨ੍ਹਾਂ ‘ਚ ਇੱਕ ਦਿਨ ‘ਚ 19 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਕੁਲ ਮ੍ਰਿਤਕ ਗਿਣਤੀ ਵੱਧ ਕੇ 2,111 ਹੋ ਗਈ।
Patiala Bus Stand ‘ਤੇ ਪਿਆ ਗਾਹ, Driver ਨੇ ਸਾਈਡ ਮੰਗਣ ‘ਤੇ ਮੁੰਡੇ ਨੇ ਕੀਤੀ ਕੁੱਟਮਾਰ, ਪਿਆ ਪੇਚਾ