1971 India Pakistan war: 1971 ਦੀ ਭਾਰਤ-ਪਾਕਿਸਤਾਨ ਯੁੱਧ ਦੇ 50 ਸਾਲ ਪੂਰੇ ਹੋ ਗਏ ਹਨ । ਇਹ ਉਹੀ ਲੜਾਈ ਸੀ ਜਿਸਦੇ ਨਤੀਜੇ ਵਜੋਂ ਵਿਸ਼ਵ ਦੇ ਨਕਸ਼ੇ ‘ਤੇ ਬੰਗਲਾਦੇਸ਼ ਨਾਮ ਦਾ ਨਵਾਂ ਰਾਸ਼ਟਰ ਚਮਕਿਆ । ਇਸ ਯੁੱਧ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਛਠੀ ਦਾ ਦੁੱਧ ਯਾਦ ਕਰਵਾ ਦਿੱਤਾ ਸੀ ।
ਇਸ ਸੰਘਰਸ਼ ਵਿੱਚ ਕਰਾਰੀ ਹਾਰ ਝੱਲਣ ਤੋਂ ਬਾਅਦ ਪਾਕਿਸਤਾਨ ਦੇ 93 ਹਜ਼ਾਰ ਫੌਜੀਆਂ ਨੂੰ ਭਾਰਤ ਅੱਗੇ ਆਤਮ ਸਮਰਪਣ ਕਰਨਾ ਪਿਆ ਸੀ । ਇਸ ਯੁੱਧ ਦੇ 50 ਸਾਲ ਪੂਰੇ ਹੋਣ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਵਿਖੇ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਗੋਲਡਨ ਵਿਕਟਰੀ ਮਸ਼ਾਲ ਜਗਾਉਣਗੇ ਅਤੇ ਸਾਲ ਭਰ ਚੱਲਣ ਵਾਲੇ ਪ੍ਰੋਗਰਾਮਾਂ ਦੀ ਸ਼ੁਰੂਆਤ ਹੋਵੇਗੀ । ਪਾਕਿਸਤਾਨ ਵਿਰੁੱਧ ਜੰਗ ਵਿੱਚ ਜਿੱਤ ਅਤੇ ਬੰਗਲਾਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ 16 ਦਸੰਬਰ ਨੂੰ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਰਿਹਾ ਹੈ।
ਨਵੀਂ ਦਿੱਲੀ ਸਥਿਤ ਰਾਸ਼ਟਰੀ ਸਮਾਰਕ ਵਿੱਚ ਫੌਜ ਦੇ ਜਵਾਨਾਂ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਪਹੁੰਚ ਗਏ ਹਨ । ਇੱਥੇ ਰੱਖਿਆ ਮੰਤਰੀ ਰਾਜਨਾਥ ਸਿੰਘ ਪ੍ਰਧਾਨ ਮੰਤਰੀ ਨੂੰ ਰਿਸੀਵ ਕੀਤਾ । ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੂੰ ਗਾਰਡ ਆਫ਼ ਆਨਰ ਦਿੱਤਾ ਜਾਵੇਗਾ । ਪੀਐਮ ਮੋਦੀ ਇੱਥੇ 4 ਮਸ਼ਾਲਾਂ ਰੋਸ਼ਨ ਕਰਨਗੇ । ਇਨ੍ਹਾਂ ਮਸ਼ਾਲਾਂ ਨੂੰ ਦੇਸ਼ ਭਰ ਵਿੱਚ ਲਿਆਉਂਦਾ ਜਾਵੇਗਾ । ਇੱਥੇ ਪੀਐਮ ਮੋਦੀ 4 ਸੁਨਹਿਰੀ ਜਿੱਤ ਦੀਆਂ ਮਸ਼ਾਲਾਂ ਰੋਸ਼ਨ ਕਰਨਗੇ । ਇਨ੍ਹਾਂ ਮਸ਼ਾਲਾਂ ਨੂੰ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਲਿਜਾਇਆ ਜਾਵੇਗਾ । ਇਨ੍ਹਾਂ ਵਿੱਚ 1971 ਦੇ ਯੁੱਧ ਦੇ ਪਰਮਵੀਰ ਚੱਕਰ ਅਤੇ ਮਹਾਵੀਰ ਚੱਕਰ ਜੇਤੂ ਫੌਜੀ ਵੀ ਸ਼ਾਮਿਲ ਹਨ।
ਦੱਸ ਦਈਏ ਕਿ ਇਸ ਯੁੱਧ ਵਿੱਚ ਪਾਕਿਸਤਾਨ ਦੀ ਹਾਰ ਤੋਂ ਬਾਅਦ ਦੁਨੀਆ ਦੇ ਸੈਨਿਕ ਇਤਿਹਾਸ ਵਿੱਚ ਕਈ ਰਿਕਾਰਡ ਬਣੇ । ਇਹ ਲੜਾਈ ਹਾਰਨ ਤੋਂ ਬਾਅਦ ਪਾਕਿਸਤਾਨ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਧ ਸੈਨਿਕਾਂ ਨਾਲ ਸਰੈਂਡਰ ਕਰਨ ਵਾਲਾ ਦੇਸ਼ ਬਣ ਗਿਆ। ਇਸ ਯੁੱਧ ਦੀ ਸ਼ੁਰੂਆਤ 3 ਦਸੰਬਰ 1971 ਨੂੰ ਹੋਈ ਅਤੇ ਇਹ ਲੜਾਈ 16 ਦਸੰਬਰ 1971 ਤੱਕ ਚਲਦੀ ਰਹੀ ।
ਇਹ ਵੀ ਦੇਖੋ: ਨਿਊਜ਼ੀਲੈਂਡ ਛੱਡ ਸਿੱਧਾ ਕਿਸਾਨੀ ਸੰਘਰਸ਼ ‘ਚ ਪਹੁੰਚੀ ਪੰਜਾਬ ਦੀ ਇਹ ਧੀ, ਕਹਿ ਦਿੱਤੀ ਵੱਡੀ ਗੱਲ