2 bjp mlas from bengal resign : ਪਿੱਛਲੇ ਮਹੀਨੇ ਦੇਸ਼ ਦੇ 5 ਸੂਬਿਆਂ ਵਿੱਚ ਵਿਧਾਨ ਸਭਾ ਲਈ ਵੋਟਾਂ ਪਈਆਂ ਸਨ, ਜਿਨ੍ਹਾਂ ਦੇ ਨਤੀਜੇ 2 ਮਈ ਨੂੰ ਐਲਾਨੇ ਗਏ ਹਨ। ਇਸ ਦੌਰਾਨ ਸਾਰੇ ਦੇਸ਼ ਦੀਆ ਨਜਰਾਂ ਪੱਛਮੀ ਬੰਗਾਲ ‘ਤੇ ਟਿਕੀਆਂ ਹੋਈਆਂ ਸਨ।
ਪਰ ਹੁਣ ਪੱਛਮੀ ਬੰਗਾਲ ਵਿੱਚ ਭਾਜਪਾ ਦੇ ਵਿਧਾਇਕਾਂ ਦੀ ਗਿਣਤੀ ਬੁੱਧਵਾਰ ਨੂੰ 77 ਤੋਂ ਘੱਟ ਕੇ ਹੁਣ 75 ਰਹਿ ਗਈ ਹੈ। ਪਾਰਟੀ ਦੇ ਨਿਰਦੇਸ਼ਾਂ ‘ਤੇ ਦੋ ਵਿਧਾਇਕਾਂ ਨੇ ਅਸੈਂਬਲੀ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਦੋਵੇਂ ਸੰਸਦ ਮੈਂਬਰ ਹਨ। ਉਹ ਵਿਧਾਨ ਸਭਾ ਚੋਣਾਂ ਜਿੱਤ ਗਏ ਅਤੇ ਵਿਧਾਇਕ ਬਣੇ, ਪਰ ਪਾਰਟੀ ਨੂੰ ਉਨ੍ਹਾਂ ਦਾ ਸੰਸਦ ਮੈਂਬਰ ਬਣੇ ਰਹਿਣਾ ਵਧੇਰੇ ਲਾਹੇਵੰਦ ਲੱਗ ਰਿਹਾ ਹੈ।
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ ਬਰਕਰਾਰ, ਇਸ ਸੂਬੇ ਨੇ 1 ਜੂਨ ਤੱਕ ਵਧਾਇਆ ਲੌਕਡਾਊਨ, ਰਾਜ ‘ਚ ਐਂਟਰੀ ਲਈ ਨੈਗੇਟਿਵ ਰਿਪੋਰਟ ਵੀ ਲਾਜ਼ਮੀ
ਕੁਚਹਾਰ ਬਿਹਾਰ ਦੇ ਸੰਸਦ ਮੈਂਬਰ ਨਿਸ਼ੀਥ ਪ੍ਰਮਾਣਿਕ ਜ਼ਿਲ੍ਹੇ ਦੇ ਦਿਨਹਾਟਾ ਤੋਂ ਵਿਧਾਇਕ ਚੁਣੇ ਗਏ ਸਨ। ਇਸੇ ਤਰ੍ਹਾਂ, ਰਾਣਾਘਾਟ ਤੋਂ ਭਾਜਪਾ ਸੰਸਦ ਮੈਂਬਰ ਜਗਨਨਾਥ ਸਰਕਾਰ ਨਾਦੀਆ ਜ਼ਿਲ੍ਹੇ ਦੇ ਸ਼ਾਂਤੀਪੁਰ ਤੋਂ ਜਿੱਤੇ ਸਨ, ਪਰ ਦੋਵਾਂ ਨੇ ਬੁੱਧਵਾਰ ਨੂੰ ਸਪੀਕਰ ਬਿਮਨ ਬੈਨਰਜੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਤ੍ਰਿਣਮੂਲ ਦੇ ਸੰਸਦ ਮੈਂਬਰ ਡੇਰੇਕ ਓ ਬਰਾਇਨ ਨੇ ਕਿਹਾ, “ਬੀਜੇਪੀ ਨੇ ਬੰਗਾਲ ਚੋਣਾਂ ਵਿੱਚ ਲੋਕ ਸਭਾ ਦੇ ਚਾਰ ਸੰਸਦ ਮੈਂਬਰਾਂ ਅਤੇ ਇੱਕ ਰਾਜ ਸਭਾ ਸੰਸਦ ਮੈਂਬਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਉਨ੍ਹਾਂ ਵਿਚੋਂ ਤਿੰਨ ਚੋਣ ਹਾਰ ਗਏ ਅਤੇ ਦੋ ਜਿੱਤੇ। ਇਨ੍ਹਾਂ ਦੋ ਜੇਤੂ ਵਿਧਾਇਕਾਂ ਨੇ ਵੀ ਅੱਜ ਅਸਤੀਫਾ ਦੇ ਦਿੱਤਾ। ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਨੇ ਚੋਣਾਂ ਵਿੱਚ ਜ਼ੀਰੋ ਹਾਸਿਲ ਕਰਨ ਲਈ ਵਿਸ਼ਵ ਰਿਕਾਰਡ ਕਾਇਮ ਕੀਤਾ।”