ਅਯੁੱਧਿਆ ਤੋਂ ਦਿੱਲੀ ਆ ਰਹੀ ਇੰਡੀਗੋ ਦੀ ਫਲਾਈਟ ਮੁਸੀਬਤ ਵਿਚ ਘਿਰ ਗਈ। ਖਰਾਬ ਮੌਸਮ ਦੀ ਵਜ੍ਹਾ ਨਾਲ ਇੰਡੀਗੋ ਦਾ ਜਹਾਜ਼ ਏਅਰਪੋਰਟ ‘ਤੇ ਲੈਂਡ ਨਹੀਂ ਕਰ ਸਕਿਆ ਪਰ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਜਹਾਜ਼ ਵਿਚ ਸਿਰਫ 2 ਮਿੰਟ ਦਾ ਹੀ ਫਿਊਲ ਬਚਿਆ ਸੀ।
ਜਹਾਜ਼ ਵਿਚ ਸਵਾਰ ਇਕ ਯਾਤਰੀ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਹਾਜ਼ ਨੂੰ ਦੋ ਵਾਰ ਦਿੱਲੀ ਏਅਰਪੋਰਟ ‘ਤੇ ਲੈਂਡ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਫਲਤਾ ਨਹੀਂ ਮਿਲੀ। ਇਸ ਦੇ ਬਾਅਦ ਜਹਾਜ਼ ਨੂੰ ਚੰਡੀਗੜ੍ਹ ਵੱਲ ਡਾਇਵਰਟ ਕਰ ਦਿੱਤਾ ਗਿਆ।
ਜਹਾਜ਼ ਵਿਚ ਸਵਾਰ ਡਿਪਟੀ ਕਮਿਸ਼ਨਰ (ਕ੍ਰਾਈਮ) ਪੁਲਿਸ ਸਤੀਸ਼ ਕੁਮਾਰ ਨੇ ਦੱਸਿਆ ਕਿ ਇੰਡੀਗੋ ਦੀ ਇਹ ਫਲਾਈਟ 13 ਅਪ੍ਰੈਲ ਦੀ ਸ਼ਾਮ 3.25 ਵਜੇ ਅਯੁੱਧਿਆ ਤੋਂ ਰਵਾਨਾ ਹੋਣ ਵਾਲੀ ਸੀ ਤੇ ਸ਼ਾਮ 4.30 ਵਜੇ ਦਿੱਲੀ ਪਹੁੰਚਣ ਵਾਲੀ ਸੀ। ਹਾਲਾਂਕਿ ਲੈਂਡਿੰਗ ਤੋਂ ਪਹਿਲਾਂ 15 ਮਿੰਟ ਪਹਿਲਾਂ ਪਾਇਲਟ ਨੇ ਐਲਾਨ ਕੀਤਾ ਕਿ ਦਿੱਲੀ ਵਿਚ ਖਰਾਬ ਮੌਸਮ ਦੀ ਵਜ੍ਹਾ ਨਾਲ ਫਲਾਈਟ ਨੂੰ ਇਥੇ ਲੈਂਡ ਨਹੀਂ ਕਰਾਇਆ ਜਾਵੇਗਾ। ਕੁਝ ਦੇਰ ਤੱਕ ਜਹਾਜ਼ ਦਿੱਲੀ ਦੇ ਆਸਮਾਨ ਵਿਚ ਚੱਕਰ ਕੱਟਦਾ ਰਿਹਾ। ਜਹਾਜ਼ ਨੇ ਦੋ ਵਾਰ ਲੈਂਡ ਕਰਨ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਵਾਰ ਅਸਫਲ ਰਿਹਾ।
ਇਹ ਵੀ ਪੜ੍ਹੋ : ਫਿਰੋਜ਼ਪੁਰ ਪੁਲਿਸ ਨੂੰ ਮਿਲੀ ਕਾਮਯਾਬੀ, 7 ਕਿਲੋ ਹੈਰੋ/ਇਨ, 36 ਲੱਖ ਦੀ ਡਰੱਗ ਮਨੀ ਤੇ ਹਥਿ/ਆਰ ਬਰਾਮਦ
ਕੁਮਾਰ ਮੁਤਾਬਕ ਨੇ ਯਾਤਰੀਆਂ ਨੂੰ ਸ਼ਾਮ 4.15 ਵਜੇ ਦੱਸਿਆ ਕਿ ਜਹਾਜ਼ ਵਿਚ 45 ਮਿੰਟ ਦਾ ਹੀ ਈਂਧਣ ਬਚਿਆ ਹੈ। ਇਸ ਦਰਮਿਆਨ ਦੋ ਵਾਰ ਲੈਂਡਿੰਗ ਦੀ ਕੋਸ਼ਿਸ਼ ਕੀਤੀ ਗਈ ਤੇ ਆਖਿਰਕਾਰ ਪਾਇਲਟ ਨੇ ਸ਼ਾਮ 5.30 ਮਿੰਟ ‘ਤੇ ਦੱਸਿਆ ਕਿ ਉਹ ਜਹਾਜ਼ ਨੂੰ ਚੰਡੀਗੜ੍ਹ ਵੱਲ ਮੋੜ ਰਹੇ ਸਨ। ਇਸ ਦਰਰਿਆਨ ਕਈ ਯਾਤਰੀਆਂ ਦੀ ਤਬੀਅਤ ਵਿਗੜ ਗਈ ਤੇ ਕਰੂ ਦੇ ਮੈਂਬਰਾਂ ਵਿਚੋਂ ਇਕ ਨੇ ਉਲਟੀਆਂ ਕਰਨਾ ਸ਼ੁਰੂ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: