2 Pakistan soldiers killed: ਸ੍ਰੀਨਗਰ: ਪਾਕਿਸਤਾਨੀ ਫੌਜ ਨੂੰ ਲਗਾਤਾਰ ਭਾਰਤੀ ਪੋਸਟ ਨੂੰ ਆਪਣਾ ਨਿਸ਼ਾਨਾ ਬਣਾਉਣਾ ਉਸ ਸਮੇਂ ਭਾਰੀ ਪੈ ਗਿਆ, ਜਦੋਂ ਭਾਰਤ ਵੱਲੋਂ ਕੀਤੀ ਜਵਾਬੀ ਗੋਲੀਬਾਰੀ ਵਿੱਚ ਉਸਦੇ ਦੋ ਜਵਾਨ ਮਾਰੇ ਗਏ ਅਤੇ 8 ਜਵਾਨ ਜ਼ਖਮੀ ਹੋ ਗਏ । ਭਾਰਤੀ ਫੌਜ ਨੇ ਪੀਓਕੇ ਦੇ ਭੀਮਬਰ ਸੈਕਟਰ ਵਿੱਚ ਫਾਰਵਰਡ ਪੋਸਟ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਾ ਕਰ ਦਿੱਤਾ । ਇਸ ਦੌਰਾਨ ਪਾਕਿਸਤਾਨ ਵੱਲ ਵੀ ਅੱਗ ਦੀਆਂ ਲਪਟਾਂ ਨਜ਼ਰ ਆਈਆਂ ।
ਫੌਜ ਦੇ ਸੂਤਰਾਂ ਅਨੁਸਾਰ ਪਾਕਿਸਤਾਨੀ ਫੌਜ ਨੇ ਪਿਛਲੇ ਕਈ ਦਿਨਾਂ ਤੋਂ ਬਿਨ੍ਹਾਂ ਕਿਸੇ ਉਕਸਾਵੇ ਦੇ ਕੰਟਰੋਲ ਰੇਖਾ ‘ਤੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਭਾਰਤ ਦੇ ਸਰਹੱਦੀ ਪਿੰਡਾਂ ਅਤੇ ਅਗਲੀਆਂ ਚੌਕੀਆਂ ਨੂੰ ਨਿਸ਼ਾਨਾ ਬਣਾ ਰਹੀ ਸੀ। ਫੌਜ ਨੇ ਸੋਮਵਾਰ ਦੇਰ ਰਾਤ ਹਾਜੀਪੀਰ, ਪੁੰਛ, ਛਾਂਬ ਅਤੇ ਰਾਖ ਚਿਕਰੀ ਸੈਕਟਰਾਂ ਤੋਂ ਜਵਾਬੀ ਫਾਇਰਿੰਗ ਸ਼ੁਰੂ ਕੀਤੀ । ਭਾਰਤੀ ਫੌਜ ਵੱਲੋਂ ਕੀਤੀ ਗੋਲੀਬਾਰੀ ਵਿੱਚ ਦੋ ਪਾਕਿਸਤਾਨੀ ਜਵਾਨ ਮਾਰੇ ਗਏ, ਜਦਕਿ 8 ਹੋਰ ਜ਼ਖਮੀ ਹੋ ਗਏ ।
ਹੁਣ ਤੱਕ ਮਿਲੀ ਜਾਣਕਾਰੀ ਦੇ ਅਨੁਸਾਰ ਭੀਮਬਰ ਸੈਕਟਰ ਵਿੱਚ ਦੋ ਪਾਕਿਸਤਾਨੀ ਜਵਾਨ ਮਾਰੇ ਗਏ ਹਨ, ਜਦੋਂ ਕਿ ਪੁਣਛ ਜ਼ਿਲੇ ਵਿੱਚ ਪੰਜ ਹੋਰ ਜ਼ਖਮੀ ਹੋ ਗਏ ਹਨ। ਇਸ ਤੋਂ ਇਲਾਵਾ ਪਾਕਿਸਤਾਨ ਦਾ ਜਵਾਨ ਹਾਜੀਪੀਰ, ਐਸ਼ ਚਿਕਰੀ ਅਤੇ ਪਧੜ ਇਲਾਕਿਆਂ ਵਿੱਚ ਜ਼ਖਮੀ ਹੋਇਆ ਹੈ । ਦੱਸ ਦੇਈਏ ਕਿ ਪਾਕਿਸਤਾਨ ਵੱਲੋਂ ਭਾਰਤੀ ਸਰਹੱਦ ‘ਤੇ ਲਗਾਤਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਪਿਛਲੇ ਇੱਕ ਸਾਲ ਵਿੱਚ ਪਾਕਿਸਤਾਨ ਵੱਲੋਂ 2711 ਤੋਂ ਵੱਧ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਗਈ, ਜਿਸ ਵਿੱਚ 21 ਭਾਰਤੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਅਤੇ 94 ਜ਼ਖਮੀ ਹੋਏ ਹਨ ।