20 Delhi Metro employees: ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵੱਧ ਰਿਹਾ ਹੈ । ਦਿੱਲੀ ਵਿੱਚ ਵੱਖ-ਵੱਖ ਦਫਤਰ ਕੋਰੋਨਾ ਦੀ ਪਕੜ ਵਿੱਚ ਹਨ । ਹੁਣ ਦਿੱਲੀ ਮੈਟਰੋ ਦੇ ਕਈ ਕਰਮਚਾਰੀ ਵੀ ਇਸ ਮਹਾਂਮਾਰੀ ਵਿੱਚ ਫਸ ਗਏ ਹਨ । ਇਸ ਸਬੰਧੀ DMRC ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ 20 ਕਰਮਚਾਰੀਆਂ ਨੂੰ ਕੋਰੋਨਾ ਵਾਇਰਸ ਹੋਇਆ ਹੈ ।
ਦਿੱਲੀ ਮੈਟਰੋ ਦੇ ਬਿਆਨ ਵਿੱਚ ਕਿਹਾ ਗਿਆ ਕਿ ਉਨ੍ਹਾਂ ਦੇ 20 ਕਰਮਚਾਰੀ ਕੋਰੋਨਾ ਵਾਇਰਸ ਵਿੱਚ ਫਸ ਗਏ ਹਨ । ਉਨ੍ਹਾਂ ਸਾਰਿਆਂ ਵਿੱਚ ਕੋਰੋਨਾ ਦੇ ਘੱਟ ਲੱਛਣ ਹਨ, ਇਸ ਲਈ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ । ਡੀਐਮਆਰਸੀ ਨੇ ਕਿਹਾ ਕਿ ਅਸੀਂ ਲਗਾਤਾਰ ਵਾਪਸੀ ਦੀ ਤਿਆਰੀ ਕਰ ਰਹੇ ਹਾਂ, ਇਸੇ ਤਿਆਰੀ ਵਿੱਚ ਸਾਡੇ ਕੁਝ ਸਾਥੀ ਵਾਇਰਸ ਦੀ ਚਪੇਟ ਵਿੱਚ ਆ ਗਏ ਹਨ । ਜਿਸ ਤਰ੍ਹਾਂ ਦੇਸ਼ ਅੱਜ ਇਸ ਬਿਮਾਰੀ ਨਾਲ ਲੜ ਰਿਹਾ ਹੈ, ਇਸੇ ਤਰ੍ਹਾਂ ਅਸੀਂ ਵੀ ਲੜ ਰਹੇ ਹਾਂ।
ਗੌਰਤਲਬ ਹੈ ਕਿ ਦੇਸ਼ ਵਿੱਚ ਲਾਕਡਾਊਨ ਲਾਗੂ ਹੋਣ ਤੋਂ ਬਾਅਦ ਤੋਂ ਹੀ ਦਿੱਲੀ ਮੈਟਰੋ ਦੀ ਸੇਵਾ ਬੰਦ ਹੈ । 24 ਮਾਰਚ ਤੋਂ ਬਾਅਦ ਮੈਟਰੋ ਨਹੀਂ ਚੱਲੀ ਹੈ, ਇਸ ਤੋਂ ਇਲਾਵਾ ਅਜੇ ਇਹ ਫੈਸਲਾ ਨਹੀਂ ਕੀਤਾ ਗਿਆ ਹੈ ਕਿ ਇਹ ਕਦੋਂ ਚੱਲੇਗੀ । ਅਨਲੌਕ 1 ਦੇ ਤਹਿਤ ਜਾਰੀ ਕੀਤੀ ਨੀਤੀ ਦੇ ਅਨੁਸਾਰ ਦਿੱਲੀ ਮੈਟਰੋ, ਟ੍ਰੇਨਾਂ ਅਤੇ ਅੰਤਰਰਾਸ਼ਟਰੀ ਉਡਾਣਾਂ ‘ਤੇ ਜੁਲਾਈ ਦੇ ਬਾਅਦ ਹੀ ਫੈਸਲਾ ਲਿਆ ਜਾਵੇਗਾ ।
ਦੱਸ ਦੇਈਏ ਕਿ ਹੁਣ ਤੱਕ ਕੋਰੋਨਾ ਨੇ ਦਿੱਲੀ ਦੇ ਕਈ ਵੱਡੇ ਦਫਤਰਾਂ ਵਿੱਚ ਤਬਾਹੀ ਮਚਾਈ ਹੈ । ਉਪ ਰਾਜਪਾਲ ਦਾ ਦਫਤਰ, ਰੇਲਵੇ ਮੰਤਰਾਲਾ, ਰੱਖਿਆ ਮੰਤਰਾਲਾ, ਸਿਹਤ ਮੰਤਰਾਲਾ ਹੁਣ ਤੱਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕਾ ਹੈ । ਹੁਣ ਤੱਕ ਦਿੱਲੀ ਵਿੱਚ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 25 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ, ਜਦੋਂ ਕਿ 650 ਲੋਕਾਂ ਦੀ ਮੌਤ ਹੋ ਚੁੱਕੀ ਹੈ ।