ਜੈਪੁਰ-ਅਜਮੇਰ ਹਾਈਵੇ ‘ਤੇ ਬੀਤੀ ਰਾਤ 10 ਵਜੇ LPG ਗੈਸ ਸਿਲੰਡਰਾਂ ਨਾਲ ਭਰੇ ਟਰੱਕ ਨੂੰ ਕੈਮੀਕਲ ਦੇ ਟੈਂਕਰ ਨੇ ਟੱਕਰ ਮਾਰ ਦਿੱਤੀ। ਇਸ ਨਾਲ ਜਲਨਸ਼ੀਲ ਕੈਮੀਕਲ ਨਾਲ ਭਰੇ ਟੈਂਕਰ ਦੇ ਕੈਬਿਨ ਵਿਚ ਅੱਗ ਲੱਗ ਗਈ ਤੇ ਸਿਲੰਡਰਾਂ ਵਿਚ ਧਮਾਕਾ ਹੋ ਗਿਆ।
ਇਕ ਦੇ ਬਾਅਦ ਇਕ 200 ਸਿਲੰਡਰ ਫਟ ਗਏ। ਕੁਝ ਸਿਲੰਡਰ 500 ਮੀਟਰ ਦੂਰ-ਦੂਰ ਤੱਕ ਖੇਤਾਂ ਵਿਚ ਜਾ ਡਿੱਗੇ। 10 ਕਿਲੋਮੀਟਰ ਤੱਕ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਲਗਭਗ 2 ਘੰਟੇ ਤੱਕ ਸਿਲੰਡਰ ਫਟਦੇ ਰਹੇ। ਹਾਦਸੇ ਵਿਚ ਇਕ ਵਿਅਕਤੀ ਜ਼ਿੰਦਾ ਸੜ ਗਿਆ।ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਨੇ 3 ਘੰਟੇ ਬਾਅਦ ਅੱਗ ‘ਤੇ ਕਾਬੂ ਪਾਇਆ। ਟਰੱਕ ਵਿਚ ਲਗਭਗ 330 ਸਿਲੰਡਰ ਸਨ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਆਰਟੀਓ ਦੀ ਗੱਡੀ ਦੇਖ ਕੇ ਟੈਂਕਰ ਡਰਾਈਵਰ ਨੇ ਗੱਡੀ ਢਾਬੇ ਵੱਲ ਮੋੜ ਦਿੱਤੀ। ਇਸੇ ਦੌਰਾਨ ਗੈਸ ਸਿਲੰਡਰ ਨਾਲ ਭਰੇ ਟਰੱਕ ਨਾਲ ਟਕਰਾ ਗਿਆ।
ਹਾਦਸਾ ਦੂਦੂ (ਜੈਪੁਰ) ਦੇ ਮੋਖਮਪੁਰਾ ਕੋਲ ਹੋਇਆ। ਹਾਦਸੇ ਵਿਚ ਉਥੇ ਖੜ੍ਹੇ 5 ਵਾਹਨ ਵੀ ਅੱਗ ਦੀ ਚਪੇਟ ਵਿਚ ਆ ਗੇ। ਘਟਨਾ ਦੇ ਬਾਅਦ ਹਾਈਵੇ ‘ਤੇ ਦੋਵੇਂ ਪਾਸੇ ਟ੍ਰੈਫਿਕ ਰੋਕ ਦਿੱਤਾ ਗਿਆ। ਹਾਈਵੇ ਨੂੰ ਅੱਜ ਸਵੇਰੇ ਲਗਭਗ 4.30 ਵਜੇ ਖੋਲ੍ਹਿਆ ਗਿਆ।
ਇਹ ਵੀ ਪੜ੍ਹੋ : ਸੁਖਵਿੰਦਰ ਕਲਕੱਤਾ ਕ/ਤ.ਲ ਮਾਮਲੇ ਨਾਲ ਜੁੜੀ ਵੱਡੀ ਅਪਡੇਟ, 21 ਮੈਂਬਰੀ ਐਕਸ਼ਨ ਕਮੇਟੀ ਦਾ ਹੋਇਆ ਗਠਨ
ਜਾਣਕਾਰੀ ਮੁਤਾਬਕ ਹਾਈਵੇ ‘ਤੇ ਸਾਵਰਦਾ ਪੁਲਿਆ ਕੋਲ ਢਾਬੇ ‘ਤੇ ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਖੜ੍ਹਾ ਸੀ। ਇਸੇ ਦੌਰਾਨ ਤੇਜ਼ ਰਫਤਾਰ ਨਾਲ ਆਏ ਕੈਮੀਕਲ ਨਾਲ ਭਰੇ ਟੈਂਕਰ ਨੇ ਟੱਕਰ ਮਾਰ ਦਿੱਤੀ। ਇਸ ਨਾਲ ਦੋਵੇਂ ਵਾਹਨਾਂ ਵਿਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਸਿਲੰਡਰਾਂ ਵਿਚ ਧਮਾਕਾ ਹੋ ਗਿਆ। ਰੁਕ-ਰੁਕ ਕੇ ਲਗਭਗ 2 ਘੰਟੇ ਤੱਕ ਸਿਲੰਡਰ ਫਟਦੇ ਰਹੇ।
ਵੀਡੀਓ ਲਈ ਕਲਿੱਕ ਕਰੋ -:
























