2000 given by pm modi tstk: ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੁੱਧ ਇੱਕ ਪਾਸੇ ਜਿਥੇ ਵੱਡੀ ਗਿਣਤੀ ‘ਚ ਕਿਸਾਨ ਦਿੱਲੀ ਬਾਰਡਰਾਂ ‘ਤੇ ਡਟੇ ਹੋਏ ਹਨ।ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਿਸਾਨ ਸਨਮਾਨ ਯੋਜਨਾ ਦੀ ਰਕਮ ਪੰਜਾਬ ਦੇ ਕਿਸਾਨਾਂ ਨੂੰ ਵੀ ਮਿਲੀ ਹੈ।ਬੈਂਕ ਅਕਾਉਂਟ ‘ਚ ਪੈਸੇ ਆਉਣ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਦੋਲਨ ਕਰਨ ਲਈ ਪੈਸਾ ਭੇਜਿਆ ਹੈ।ਕਿਸਾਨਾਂ ਦੇ ਅੰਦੋਲਨ ਦੀ ਫੰਡਿੰਗ ਨੂੰ ਲੈ ਕੇ ਸੱਤਾਧਾਰੀ ਪਾਰਟੀ ਦੇ ਕਈ ਨੇਤਾ ਸਵਾਲ ਉਠਾ ਚੁੱਕੇ ਹਨ।ਕਿਸਾਨਾਂ ਦੇ ਇਸ ਬਿਆਨ ਨੂੰ ਇਸ ਦੇ ਜਵਾਬ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ।ਦੱਸਣਯੋਗ ਹੈ ਕਿ ਪੀਐੱਮ ਕਿਸਾਨ ਸਨਮਾਨ ਯੋਜਨਾ ਦੇ ਅਧੀਨ ਦੇਸ਼ ਭਰ ਦੇ ਕਿਸਾਨਾਂ ਨੂੰ 18000 ਕਰੋੜ ਰੁਪਏ ਵੰਡਿਆ ਗਿਆ ਹੈ।ਹਰ ਕਿਸਾਨ ਦੇ ਖਾਤੇ ‘ਚ 2000 ਰੁਪਏ ਭੇਜੇ ਗਏ ਹਨ।ਇਸਦਾ ਫਾਇਦਾ ਪੰਜਾਬ ਦੇ ਕਿਸਾਨਾਂ ਨੂੰ ਵੀ ਹੋਇਆ ਹੈ ਅਤੇ ਉਨਾਂ੍ਹ ਦੇ ਖਾਤੇ ‘ਚ ਵੀ 2000 ਰੁ. ਭੇਜੇ ਗਏ ਹਨ।ਹੁਣ ਇਹ ਸੋਚ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਪੰਜਾਬ ਦੇ ਕਿਸਾਨਾਂ ਨੇ ਮੋਦੀ ਸਰਕਾਰ ਵਲੋਂ ਭੇਜੇ ਗਏ ਪੈਸਿਆਂ ਦਾ ਕੀ ਕੀਤਾ ਹੋਵੇਗਾ।ਪੰਜਾਬ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੇ ਇਹ ਪੈਸਾ ਅੰਦੋਲਨ ਕਰ ਰਹੇ ਕਿਸਾਨਾਂ ਦੀ ਮੱਦਦ ਲਈ ਭੇਜਿਆ ਹੈ।
ਪੰਜਾਬ ਦੇ ਰਹਿਣ ਵਾਲੇ ਕਈ ਕਿਸਾਨਾਂ ਦੇ ਖਾਤਿਆਂ ‘ਚ 2000 ਰੁਪਏ ਭੇਜੇ ਗਏ ਹਨ।ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਸਾਡੇ ਅੰਦੋਲਨ ‘ਤੇ ਸਵਾਲ ਉਠਾਉਂਦੀ ਹੋਈ ਪੁੱਛ ਰਹੀ ਹੈ ਕਿ ਉਨ੍ਹਾਂ ਦੇ ਅੰਦੋਲਨ ਦੀ ਫੰਡਿੰਗ ਕੌਣ ਰਿਹਾ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਵਿਰੁੱਧ ਸਾਡੇ ਅੰਦੋਲਨ ਦੀ ਫੰਡਿੰਗ ਖੁਦ ਮੋਦੀ ਸਰਕਾਰ ਕਰ ਰਹੀ ਹੈ।ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਜੋ ਪੈਸਾ ਮੋਦੀ ਸਰਕਾਰ ਨੇ ਸਾਡੇ ਖਾਤੇ ‘ਚ ਦਿੱਤਾ ਹੈ ਉਹ ਪੈਸਾ ਅਸੀਂ ਅੰਦੋਲਨ ਲਈ ਦਾਨ ਕਰ ਦਿਆਂਗੇ।ਕਿਸਾਨਾਂ ਦਾ ਕਹਿਣਾ ਹੈ ਕਿ ਜੋ ਲੋਕ ਅੰਦੋਲਨ ਦੀ ਫੰਡਿੰਗ ‘ਤੇ ਸਵਾਲ ਉਠਾ ਰਹੇ ਹਨ ਉਨ੍ਹਾਂ ਨੂੰ ਅਸੀਂ ਇਹ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਕਿਸਾਨ ਘਰ-ਘਰ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਇਸ ਅੰਦੋਲਨ ਲਈ ਸਮਰਥਨ ਦੀ ਮੰਗ ਕਰ ਰਹੇ ਹਨ ਅਤੇ ਲੋਕ ਆਪਣੀ ਇੱਛਾ ਸ਼ਕਤੀ ਨਾਲ 50 ਰੁ. ਤੋਂ ਲੈ ਕੇ 5000 ਤੱਕ ਦਾਨ ਕਰ ਰਹੇ ਹਨ ਜਿਸ ਨਾਲ ਅਸੀਂ ਜ਼ਰੂਰਤ ਦਾ ਸਾਮਾਨ ਖ੍ਰੀਦ ਕਰ ਦਿੱਲੀ ‘ਚ ਅੰਦੋਲਨ ਕਰ ਰਹੇ ਕਿਸਾਨਾਂ ਦੀ ਮੱਦਦ ਲਈ ਭੇਜ ਰਹੇ ਹਨ।ਜਸਪਾਲ ਸਿੰਘ ਕਹਿੰਦੇ ਹ ਕਿ ਮੋਦੀ ਸਰਕਾਰ ਨੇ ਸਾਡੇ ਖਾਤੇ ‘ਚ 2000 ਰੁ. ਭੇਜੇ ਹਨ ਅਤੇ ਹੁਣ ਇਹ ਪੈਸਾ ਵੀ ਅਸੀਂ ਅੰਦੋਲਨ ਦੇ ਲਈ ਭੇਜ ਦਿਆਂਗੇ, ਸਾਡੀ ਲੜਾਈ ਸਰਕਾਰ ਨਾਲ ਹੈ ਅਤੇ ਅਸੀਂ ਉਸਦਾ ਦਿੱਤਾ 1 ਰੁਪਏ ਵੀ ਇਸਤੇਮਾਲ ਨਹੀਂ ਕਰਾਂਗੇ।ਜਾਣਕਾਰੀ ਮੁਤਾਬਕ ਹਰ ਪਿੰਡ ਦੇ ਕਿਸਾਨ ਦਿੱਲੀ ਧਰਨੇ ‘ਤੇ ਜਾਣ ਲਈ ਸਾਮਾਨ ਇਕੱਠਾ ਕਰ ਰਹੇ ਹਨ।ਫਿਰ ਇਸ ਸਾਮਾਨ ਟ੍ਰੈਕਟਰ ਟ੍ਰਾਲੀ ‘ਚ ਭਰ ਕੇ ਦਿੱਲੀ ਵੱਲ ਰਵਾਨਾ ਹੋ ਰਹੇ ਹਨ ਜਿਥੇ ਵੱਡੀ ਗਿਣਤੀ ‘ਚ ਕਿਸਾਨ ਅੰਦੋਲਨ ਕਰ ਰਹੇ ਹਨ।
ਪੜ੍ਹੀਆਂ ਲਿੱਖੀਆਂ ਧੀਆਂ ਆ ਗਈਆਂ ਸਿੰਘੂ, Modi ਦਾ ਹੱਥ ਜੋੜ ਕੀਤਾ ਧੰਨਵਾਦ