2000 thousand tractors arrived: ਕਿਸਾਨ ਜੱਥੇਬੰਦੀਆਂ ਅਤੇ ਦਿੱਲੀ ਪੁਲਿਸ ਵਿਚਾਲੇ 26 ਜਨਵਰੀ ਨੂੰ ਟਰੈਕਟਰ ਪਰੇਡ ‘ਤੇ ਸਹਿਮਤ ਹੋਣ ਤੋਂ ਬਾਅਦ ਸਿੰਘੂ ਅਤੇ ਟਿਕਰੀ ਬਾਰਡਰ ‘ਤੇ ਤਿਆਰੀਆਂ ਜ਼ੋਰਾਂ ‘ਤੇ ਹਨ । ਪੰਜਾਬ ਅਤੇ ਹਰਿਆਣਾ ਤੋਂ ਟਰੈਕਟਰਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ । ਸੂਤਰਾਂ ਅਨੁਸਾਰ ਐਤਵਾਰ ਰਾਤ ਤੱਕ ਟਿਕਰੀ, ਸਿੰਘੂ ਤੇ ਗਾਜ਼ੀਪੁਰ ਬਾਰਡਰ ‘ਤੇ ਤਕਰੀਬਨ 20,000 ਟਰੈਕਟਰ ਪਹੁੰਚ ਚੁੱਕੇ ਹਨ। ਕਿਸਾਨ ਆਗੂਆਂ ਦਾ ਦਾਅਵਾ ਹੈ ਕਿ 26 ਜਨਵਰੀ ਦੀ ਸਵੇਰ ਤੱਕ 1 ਲੱਖ ਟਰੈਕਟਰ ਆ ਜਾਣਗੇ । ਐਤਵਾਰ ਸ਼ਾਮ ਨੂੰ ਰਸਤੇ ‘ਤੇ ਸਹਿਮਤੀ ਬਣਨ ਤੋਂ ਬਾਅਦ ਦਿੱਲੀ ਪੁਲਿਸ ਨੇ ਟਿਕਰੀ ਬਾਰਡਰ ਤੋਂ ਦਿੱਲੀ ਵੱਲ ਆ ਰਹੀ ਸੜਕ ‘ਤੇ ਇੱਕ ਪਾਸੇ ਤੋਂ ਬੈਰੀਕੇਡਿੰਗ ਹਟਾ ਦਿੱਤੀ ਹੈ। ਅੰਦੋਲਨ ਵਾਲੀ ਜਗ੍ਹਾ ਤੋਂ ਲਗਭਗ ਇੱਕ ਕਿਲੋਮੀਟਰ ਅੱਗੇ ਸੀਮਿੰਟ ਦੇ ਬੈਰੀਕੇਡਾਂ ਅਤੇ ਲੋਹੇ ਦੇ ਵੱਡੇ ਕੰਟੇਨਰਾਂ ਨੂੰ ਹਟਾ ਕੇ ਸੜਕ ਖਾਲੀ ਕਰ ਦਿੱਤੀ ਗਈ ਹੈ। ਪਰੇਡ ਵਿੱਚ ਸਭ ਤੋਂ ਵੱਧ ਟਰੈਕਟਰ ਟਿਕਰੀ ਬਾਰਡਰ ਤੋਂ ਹੀ ਦਿੱਲੀ ਆਉਣਗੇ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਸ਼ਰਤ ਰੱਖੀ ਹੈ ਕਿ ਤਿੰਨ ਤੋਂ ਵੱਧ ਲੋਕ ਟਰੈਕਟਰ ‘ਤੇ ਨਹੀਂ ਬੈਠਣਗੇ ।
ਦਰਅਸਲ, 26 ਜਨਵਰੀ ਨੂੰ ਟਿਕਰੀ ਤੋਂ ਦਿੱਲੀ ਜਾਣ ਵਾਲੇ ਰਸਤੇ ‘ਤੇ ਟਰੈਕਟਰ ਰੈਲੀ ਦੌਰਾਨ ਸੁਰੱਖਿਆ ਬਲਾਂ ਅਤੇ ਕਿਸਾਨ ਤੋਂ ਇਲਾਵਾ ਕੋਈ ਨਹੀਂ ਹੋਵੇਗਾ । ਇੱਕ ਪੁਲਿਸ ਅਧਿਕਾਰੀ ਅਨੁਸਾਰ 25 ਜਨਵਰੀ ਦੀ ਸ਼ਾਮ ਨੂੰ ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਜਾਣਗੀਆਂ । ਅਜਿਹਾ ਇਸ ਲਈ ਹੈ ਤਾਂ ਜੋ ਕੁਝ ਗੜਬੜੀ ਹੋਵੇ ਤਾਂ ਗੱਡੀਆਂ ਅਤੇ ਦੁਕਾਨਾਂ ਨੂੰ ਨੁਕਸਾਨ ਨਾ ਪਹੁੰਚੇ। ਟਿਕਰੀ ਬਾਰਡਰ ਦੇ ਆਸ-ਪਾਸ ਜਿੱਥੇ ਕਿਸਾਨ ਇਕੱਠੇ ਹੋਏ ਹਨ ਉਹ ਇੱਕ ਰਿਹਾਇਸ਼ੀ ਇਲਾਕਾ ਹੈ। ਇਸ ਲਈ ਇੱਥੇ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਹਨ।
ਟਿਕਰੀ ਬਾਰਡਰ ਤੋਂ ਦਿੱਲੀ ਆਉਣ ਵਾਲੀ ਟਰੈਕਟਰ ਪਰੇਡ ਲਈ ਕਿਸਾਨ ਸੋਸ਼ਲ ਆਰਮੀ ਦੇ ਇੱਕ ਹਜ਼ਾਰ ਵਲੰਟੀਅਰ ਵੀ ਤੈਨਾਤ ਰਹਿਣਗੇ । ਇਸ ਸੂਚੀ ਨੂੰ ਵੀ ਪੁਲਿਸ ਨਾਲ ਸਾਂਝਾ ਕੀਤਾ ਜਾਵੇਗਾ। ਇਨ੍ਹਾਂ ਵਲੰਟੀਅਰਾਂ ਦੀ ਅਗਵਾਈ ਕਰ ਰਹੇ ਅਜੀਤ ਸਿੰਘ ਨੇ ਕਿਹਾ, ‘ਵਾਲੰਟੀਅਰ ਡਰੈਸ ਕੋਡ ਵਿੱਚ ਹੋਣਗੇ । ਇਨ੍ਹਾਂ ਵਿੱਚ ਮੁੱਢਲੀ ਸਹਾਇਤਾ, ਪਾਣੀ ਅਤੇ ਚਾਹ ਮੁਹੱਈਆ ਕਰਵਾਉਣ ਤੋਂ ਇਲਾਵਾ ਇੱਥੇ ਟਰੈਕਟਰ ਮਕੈਨਿਕ ਵੀ ਹੋਣਗੇ। ਅਸੀਂ ਇਸ ਦੇ ਲਈ ਉਨ੍ਹਾਂ ਨੂੰ ਸਿਖਲਾਈ ਵੀ ਦੇ ਰਹੇ ਹਾਂ।
ਦੱਸ ਦੇਈਏ ਕਿ ਪਰੇਡ ਵਿੱਚ ਸ਼ਾਮਿਲ ਹੋਣ ਵਾਲੇ ਟਰੈਕਟਰਾਂ ‘ਤੇ ਤਿੰਨ ਤਰ੍ਹਾਂ ਦੇ ਝੰਡੇ ਵਰਤੇ ਜਾ ਰਹੇ ਹਨ । ਜਿਸ ਵਿੱਚ ਕਿਸਾਨ ਸੰਗਠਨ, ਤਿਰੰਗਾ (ਰਾਸ਼ਟਰੀ ਝੰਡਾ) ਅਤੇ ਖਾਲਸਾ ਪੰਥ ਦਾ ਝੰਡਾ ਸ਼ਾਮਿਲ ਹੈ। ਸੰਯੁਕਤ ਕਿਸਾਨ ਮੋਰਚਾ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਕੋਈ ਸੰਗਠਨ ਆਪਣੇ ਟਰੈਕਟਰ ‘ਤੇ ਤਿਰੰਗੇ ਦੀ ਵਰਤੋਂ ਨਹੀਂ ਕਰ ਸਕਦਾ, ਪਰ ਉਸਦਾ ਅਪਮਾਨ ਨਹੀਂ ਕਰੇਗਾ।
ਇਹ ਵੀ ਦੇਖੋ: ਮੋਰਚੇ ‘ਵਿਚ ਖੁੱਲ ਗਏ ਥਾਨ, ਦੇਖੋ ਕਿੰਝ ਪੱਗਾਂ ਬੰਨ ਖਿੱਚੀ ਜਾ ਰਹੀ 26 ਦੀ ਤਿਆਰੀ ..