2022 gujarat assembly elections says arvind kejriwal: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਹਿਮਦਾਬਾਦ ‘ਚ ਐਲਾਨ ਕੀਤਾ ਹੈ ਕਿ ਆਮ ਆਦਮੀ ਪਾਰਟੀ ਗੁਜਰਾਤ ‘ਚ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਸਾਰੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰੇਗੀ।ਅਰਵਿੰਦ ਕੇਜਰੀਵਾਲ ਅੱਜ ਅਹਿਮਦਾਬਾਦ ਦੌਰੇ ‘ਤੇ ਹਨ।ਅੱਜ ਅਹਿਮਦਾਬਾਦ ‘ਚ ਉਨਾਂ੍ਹ ਨੇ ”ਆਪ” ਪ੍ਰਦੇਸ਼ ਦਫਤਰ ਦਾ ਉਦਘਾਟਨ ਕੀਤਾ।ਸੀਨੀਅਰ ਪੱਤਰਕਾਰ ਇਸੁਦਾਨਭਾਈ ਗੜਵੀ ਨੇ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ‘ਚ ਪਾਰਟੀ ‘ਚ ਸ਼ਾਮਲ ਵੀ ਹੋਏ।ਗੁਜਰਾਤ ਵਿਧਾਨ ਸਭਾ ‘ਚ 182 ਸੀਟਾਂ ਹਨ।
‘ਆਪ’ ਦਫ਼ਤਰ ਦੇ ਉਦਘਾਟਨ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ‘ਆਪ’ ਗੁਜਰਾਤ ਵਿੱਚ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਕਾਂਗਰਸ ਦੇ ਵਿਰੁੱਧ ਭਰੋਸੇਮੰਦ ਵਿਕਲਪ ਹੈ। ਉਨ੍ਹਾਂ ਕਿਹਾ, ‘2022 ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ‘ ਆਪ ’ਸਾਰੀਆਂ ਸੀਟਾਂ‘ ਤੇ ਚੋਣ ਲੜੇਗੀ। ‘ਆਪ’ ਭਾਜਪਾ ਅਤੇ ਕਾਂਗਰਸ ਵਿਰੁੱਧ ਭਰੋਸੇਯੋਗ ਵਿਕਲਪ ਹੈ। ਗੁਜਰਾਤ ਵਿੱਚ ਜਲਦੀ ਹੀ ਤਬਦੀਲੀ ਆਵੇਗੀ।
ਆਪ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ, ‘ਅੱਜ ਗੁਜਰਾਤ ਦੀ ਜੋ ਹਾਲਤ ਹੈ ਉਹ ਬੀਜੇਪੀ ਅਤੇ ਕਾਂਗਰਸ ਦੀਆਂ ਸਰਕਾਰਾਂ ਦੀ ਬਦੌਲਤ ਹੈ।ਪਿਛਲੇ 27 ਸਾਲਾਂ ਤੋਂ ਗੁਜਰਾਤ ‘ਚ ਇੱਕ ਹੀ ਪਾਰਟੀ ਦੀ ਸਰਕਾਰ ਹੈ।ਪਰ ਪਿਛਲੇ 27 ਸਾਲ ਇਨ੍ਹਾਂ ਦੋਵਾਂ ਪਾਰਟੀਆਂ ਦੀ ਦੋਸਤੀ ਦੀ ਕਹਾਣੀ ਹੈ।ਹਰ ਕੋਈ ਜਾਣਦਾ ਹੈ ਕਿ ਗੁਜਰਾਤ ‘ਚ ਕਾਂਗਰਸ ਬੀਜੇਪੀ ਦੀ ਜੇਬ ‘ਚ ਹੈ।ਆਜ਼ਾਦੀ ਦੇ 75 ਸਾਲ ਬਾਅਦ ਵੀ ਸਰਕਾਰੀ ਸਕੂਲ ਅਤੇ ਹਸਪਤਾਲ ਬਦਹਾਲ ਹਨ।
ਕਾਰੋਬਾਰੀ ਵਰਗ ਡਰਿਆ ਹੋਇਆ ਹੈ।ਇਹ ਪੁੱਛੇ ਜਾਣ ‘ਤੇ ਕਿ ਕੀ ਆਮ ਆਦਮੀ ਪਾਰਟੀ ਦੇ ਸੱਤਾ ‘ਚ ਆਉਣ ‘ਤੇ ਗੁਜਰਾਤ ‘ਚ ਦਿੱਲੀ ਮਾਡਲ ਲਾਗੂ ਹੋਵੇਗਾ।ਇਸ ‘ਤੇ ਕੇਜਰੀਵਾਲ ਨੇ ਕਿਹਾ, ਹਰ ਸੂਬੇ ਦੀ ਆਪਣੀ ਸਮੱਸਿਆ ਅਤੇ ਹੱਲ ਹੈ।ਗੁਜਰਾਤ ਦੇ ਲੋਕ ਵਿਕਾਸ ਦਾ ਆਪਣਾ ਮਾਡਲ ਖੁਦ ਚੁਣਨਗੇ।ਦੱਸਣਯੋਗ ਹੈ ਕਿ ਇਹ ਦੂਜਾ ਮੌਕਾ ਹੈ ਜਦੋਂ ਕੇਜਰੀਵਾਲ ਗੁਜਰਾਤ ਆਏ ਹਨ।ਉਹ ਇਸ ਤੋਂ ਪਹਿਲਾਂ ਫਰਵਰੀ ‘ਚ ਸੂਰਤ ਗਏ ਸਨ, ਜਿੱਥੇ ਸਥਾਨਕ ਨਗਰ ਨਿਗਮ ‘ਚ ਪਹਿਲੀ ਵਾਰ ਚੋਣੀ ਮੈਦਾਨ ‘ਚ ਉਤਰੀ ਉਨ੍ਹਾਂ ਦੀ ਪਾਰਟੀ ਮੁਖ ਵਿਰੋਧੀ ਦਲ ਦੇ ਤੌਰ ‘ਤੇ ਸਾਹਮਣੇ ਆਈ ਸੀ।
ਇਹ ਵੀ ਪੜੋ:ਕਿਸਾਨ ਦੀ ਜ਼ਮੀਨ ‘ਤੇ ਕਬਜ਼ਾ ਕਰਨ ਆਏ BJP ਲੀਡਰ ਜਿਆਣੀ ਦੇ ਗੁੰਡੇ? ਕਿਸਾਨਾਂ ਨੇ ਫਿਰ ਖੇਤਾਂ ‘ਚ ਭਜਾਏ , ਦੇਖੋ LIVE