3 killed 8 missing: ਪਿਥੌਰਾਗੜ: ਉੱਤਰਾਖੰਡ ਦੇ ਪਿਥੌਰਾਗੜ ਵਿੱਚ ਬੱਦਲ ਫਟਣ ਕਾਰਨ ਭਾਰੀ ਤਬਾਹੀ ਦਾ ਮੰਜਰ ਹੈ। ਬਹੁਤ ਸਾਰੇ ਘਰ ਜ਼ਮੀਨ ਵਿੱਚ ਸਮਾ ਗਏ ਹਨ। 3 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਲਾਗਲੇ ਪਿੰਡ ਦੇ 8 ਲੋਕ ਲਾਪਤਾ ਹੋ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਲੋਕ ਪਾਣੀ ਦੇ ਵਹਾਅ ਵਿੱਚ ਵਹਿ ਗਏ ਹਨ । ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਤੱਕ ਇੱਥੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਐਤਵਾਰ ਰਾਤ ਭਾਰੀ ਬਾਰਿਸ਼ ਤੋਂ ਬਾਅਦ ਪਿਥੌਰਾਗੜ ਵਿੱਚ ਬੱਦਲ ਫਟ ਗਿਆ । ਇਸ ਕਾਰਨ ਮੁਨਸਾਰੀ ਦੀ ਗੋਰੀ ਨਦੀ ਦਾ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਿਆ । ਇਸ ਵਿੱਚ 5 ਮਕਾਨ ਵਹਿ ਗਏ ਹਨ। ਪਿਥੌਰਾਗੜ ਦੇ ਡੀਐਮ ਨੇ ਦੱਸਿਆ, ‘ਪ੍ਰਭਾਵਿਤ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ । 30 ਘਰ ਅਜੇ ਵੀ ਖ਼ਤਰੇ ਵਿਚ ਹਨ । ਡੀਐਮ ਨੇ ਦੱਸਿਆ ਕਿ 3 ਦੀ ਮੌਤ ਹੋ ਗਈ ਹੈ ਜਦੋਂ ਕਿ 8 ਬੱਦਲ ਫਟਣ ਕਾਰਨ ਲਾਪਤਾ ਹਨ । ਮੌਕੇ ‘ਤੇ ਰਾਹਤ ਅਤੇ ਬਚਾਅ ਟੀਮਾਂ ਤਾਇਨਾਤ ਹਨ।
ਦਰਅਸਲ, ਉਤਰਾਖੰਡ ਦੇ ਪਿਥੌਰਾਗੜ ਵਿੱਚ ਸ਼ਨੀਵਾਰ ਰਾਤ ਤੋਂ ਭਾਰੀ ਬਾਰਿਸ਼ ਹੋ ਰਹੀ ਹੈ। ਸ਼ਨੀਵਾਰ ਨੂੰ ਭਾਰੀ ਬਾਰਿਸ਼ ਨਾਲ ਗੋਰੀ ਨਦੀ ਦੇ ਪਾਣੀ ਵਿੱਚ ਚਾਰ ਮਕਾਨ, ਕੁਝ ਪਸ਼ੂ ਅਤੇ ਖੇਤੀ ਯੋਗ ਜ਼ਮੀਨ ਵਹਿ ਗਈ। ਬੰਗਾਪਾਨੀ ਦੇ ਡਿਪਟੀ ਕੁਲੈਕਟਰ ਏ ਕੇ ਸ਼ੁਕਲਾ ਨੇ ਕਿਹਾ ਕਿ ਖ਼ਤਰੇ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਪਹਿਲਾਂ ਹੀ ਉਨ੍ਹਾਂ ਘਰਾਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਸ਼ਿਫਟ ਕਰ ਦਿੱਤਾ ਸੀ । ਉਹ ਸੁਰੱਖਿਅਤ ਹਨ।