300 unit free electricity arvind kejriwal: ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉੱਤਰਾਖੰਡ ਚੋਣਾਂ ਦੇ ਮੱਦੇਨਜ਼ਰ ਐਲਾਨ ਕੀਤਾ ਹੈ।ਜੇਕਰ ਉੱਤਰਾਖੰਡ
‘ਚ 2022 ‘ਚ ‘ਆਪ’ ਦੀ ਸਰਕਾਰ ਬਣੇਗੀ ਤਾਂ ਹਰ ਪਰਿਵਾਰ ਨੂੰ 300 ਯੂਨਿਟ ਤੱਕ ਬਿਜਲੀ ਮੁਫਤ ਦਿੱਤੀ ਜਾਵੇਗੀ।ਕੇਜਰੀਵਾਲ ਨੇ ਕਿਹਾ, ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਜਾਵੇਗੀ ਅਤੇ ਪੁਰਾਣੇ ਬਿਲ ਮਾਫ ਕੀਤੇ ਜਾਣਗੇ।ਉਨਾਂ੍ਹ ਨੇ ਕਿਹਾ, ਨਵੇਂ ਸਿਰੇ ਤੋਂ ਸ਼ੁਰੂਆਤ ਹੋਵੇਗੀ।
ਸੂਬੇ ‘ਚ ਕੋਈ ਪਾਵਰ ਕੱਟ ਨਹੀਂ ਲੱਗੇਗਾ, ਜਿਵੇਂ ਦਿੱਲੀ ‘ਚ ਕੀਤਾ ਗਿਆ ਹੈ।ਅਰਵਿੰਦ ਕੇਜਰੀਵਾਲ ਨੇ ਅੱਜ ਦੇਹਰਾਦੂਨ ‘ਚ ਇੱਕ ਪ੍ਰੈੱਸ ਕਾਨਫ੍ਰੰਸ ਦੌਰਾਨ ਕਿਹਾ ਕਿ ਜਿਸ ਤਰ੍ਹਾਂ ਚੱਕੀ ਦੇ ਦੋ ਪੁੜਾਂ ਵਿਚਾਲੇ ਕਣਕ ਦੇ ਦਾਣੇ ਪਿਸਦੇ ਹਨ ਉਸੇ ਤਰ੍ਹਾਂ ਉੱਤਰਾਖੰਡ ਦੀ ਜਨਤਾ ਦੋ ਪਾਰਟੀਆਂ ਵਿਚਾਲੇ ਪਿਸ ਰਹੀ ਹੈ।ਉਨਾਂ੍ਹ ਨੇ ਕਿਹਾ, ਸੱਤਾਧਾਰੀ ਪਾਰਟੀ ਦੇ ਕੋਲ ਮੁੱਖ ਮੰਤਰੀ ਹੀ ਨਹੀਂ ਹੈ।
ਕਿਸੇ ਇੱਕ ਨੂੰ ਬਣਾਉਂਦੇ ਹਨ ਫਿਰ ਕੁਝ ਦਿਨ ਬਾਅਦ ਪਤਾ ਲੱਗਦਾ ਹੈ ਕਿ ਇਹ ਤਾਂ ਨਿਕੰਮਾ ਹੈ, ਫਿਰ ਉਸਨੂੰ ਬਦਲ ਦਿੰਦੇ ਹਨ।ਕੇਜਰੀਵਾਲ ਨੇ ਕਿਹਾ ਉੱਤਰਾਖੰਡ ਦੀ ਜਨਤਾ ਦੇ ਵਿਕਾਸ ਦੇ ਬਾਰੇ ‘ਚ ਕੌਣ ਸੋਚੇਗਾ।ਕੀ ਇਨ੍ਹਾਂ ਦੋਵਾਂ ਪਾਰਟੀਆਂ ‘ਚ ਕਿਸੇ ਨੂੰ ਉੱਤਰਾਖੰਡ ਦੀ ਜਨਤਾ, ਉੱਤਰਾਖੰਡ ਦੇ ਵਿਕਾਸ, ਉੱਤਰਾਖੰਡ ਦੇ ਲੋਕਾਂ ਦੇ ਬਾਰੇ ‘ਚ ਚਿੰਤਾ ਹੈ? ਕੇਜਰੀਵਾਲ ਨੇ ਕਿਹਾ ਕਿ ਦੋਵੇਂ ਪਾਰਟੀਆਂ ਸਿਰਫ ਕੁਰਸੀ ਦੀ ਲੜਾਈ ਲੜ ਰਹੀਆਂ ਹਨ।
ਉਨਾਂ੍ਹ ਨੇ ਕਿਹਾ, ਅੱਜ ਇੰਨੀ ਮਹਿੰਗਾਈ ਹੋ ਗਈ ਹੈ ਕਿ ਆਮ ਆਦਮੀ ਪਾਰਟੀ ਨੂੰ ਆਪਣਾ ਘਰ ਚਲਾਉਣਾ ਮੁਸ਼ਕਿਲ ਹੋ ਰਿਹਾ ਹੈ।ਕਿਸੇ ਵੀ ਪਰਿਵਾਰ ‘ਚ ਚਲੇ ਜਾਉ।ਸਭ ਤੋਂ ਜਿਆਦਾ ਦੁਖੀ ਔਰਤਾਂ ਹਨ ਕਿਉਂਕਿ ਆਦਮੀ ਕਮਾ ਕੇ ਆਪਣੇ ਘਰ ‘ਚ ਮਾਂ, ਭੈਣ,ਪਤਨੀ ਨੂੰ ਦਿੰਦਾ ਹੈ ਅਤੇ ਫਿਰ ਪੂਰੇ ਮਹੀਨੇ ਦਾ ਖਰਚਾ ਤਾਂ ਔਰਤਾਂ ਨੂੰ ਚਲਾਉਣਾ ਪੈਂਦਾ ਹੈ।