4.6 Magnitude Earthquake Hits: ਨਵੀਂ ਦਿੱਲੀ: ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਪਿਛਲੇ ਕੁਝ ਹਫ਼ਤਿਆਂ ਵਿੱਚ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ ਹਨ । ਐਤਵਾਰ ਨੂੰ ਮਿਜੋਰਮ ਵਿੱਚ ਵੀ ਭੂਚਾਲ ਆਇਆ । ਇਹ ਭੁਚਾਲ ਸਵੇਰੇ 7: 29 ਵਜੇ ਮਿਜੋਰਮ ਦੇ ਚੰਫਾਈ ਖੇਤਰ ਵਿੱਚ ਆਇਆ ਹੈ । ਰਿਕਟਰ ਸਕੇਲ ‘ਤੇ ਇਸ ਦੀ ਤੀਬਰਤਾ 4.6 ਮਾਪੀ ਗਈ ਹੈ। ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਹੁੰਦਿਆਂ ਹੀ ਲੋਕ ਘਰਾਂ ਤੋਂ ਬਾਹਰ ਆ ਗਏ । ਹਾਲਾਂਕਿ, ਭੂਚਾਲ ਵਿੱਚ ਜਾਨ ਜਾਂ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਿਜੋਰਮ ਦੇ ਚੰਫਾਈ ਵਿੱਚ 29 ਅਗਸਤ ਨੂੰ ਆਏ ਭੂਚਾਲ ਤੋਂ ਪਹਿਲਾਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਉਸ ਸਮੇਂ, ਰਿਕਟਰ ਪੈਮਾਨੇ ‘ਤੇ ਉਨ੍ਹਾਂ ਦੀ ਤੀਬਰਤਾ 3.7 ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਦੀ ਸਵੇਰ ਨੇਪਾਲ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ, ਜਿਸਦੀ ਰਿਕਟਰ ਸਕੇਲ ‘ਤੇ ਤੀਬਰਤਾ 6.0 ਮਾਪੀ ਗਈ ਸੀ। ਭੂਚਾਲ ਦਾ ਕੇਂਦਰ ਕਾਠਮਾਂਡੂ ਦੇ ਪੂਰਬ ਵੱਲ ਸਿੰਧੁਪਾਲਚੋਕ ਜ਼ਿਲ੍ਹੇ ਦੇ ਰਾਮਚੇ ਖੇਤਰ ਵਿੱਚ ਸੀ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ ਭੂਚਾਲ ਦੇ ਝਟਕੇ ਬੁੱਧਵਾਰ ਸਵੇਰੇ 5.19 ਮਿੰਟ ‘ਤੇ ਮਹਿਸੂਸ ਕੀਤੇ ਗਏ ਸਨ। ਇਸ ਵਿੱਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਸੀ ।