5 seats manish sisodia promises honest politics: ਦਿੱਲੀ ਦੀਆਂ ਨਗਰ-ਨਿਗਮ ਚੋਣਾਂ ਦੇ ਬੁੱਧਵਾਰ ਨੂੰ ਨਤੀਜੇ ਆਏ ਹਨ ਅਤੇ ਆਮ ਆਦਮੀ ਪਾਰਟੀ ਦੇ ਕੋਲ ਗੁਜਰਾਤ ਤੋਂ ਬਾਅਦ ਇਥੇ ਵੀ ਖੁਸ਼ੀ ਮਨਾਉਣ ਨੂੰ ਇੱਕ ਹੋਰ ਮੌਕਾ ਮਿਲ ਗਿਆ ਹੈ।ਦਿੱਲੀ ਐੱਮਸੀਡੀ ਦੀਆਂ ਪੰਜ ਸੀਟਾਂ ‘ਤੇ 28 ਜਨਵਰੀ ਨੂੰ ਉਪਚੋਣਾਂ ਕਰਾਈਆਂ ਗਈਆਂ ਸਨ।ਜਿਸ ‘ਚ ਆਮ ਆਦਮੀ ਪਾਰਟੀ ਨੇ ਬੁੱਧਵਾਰ ਨੂੰ ਹੋਈ ਗਿਣਤੀ ‘ਚ ਚਾਰ ਸੀਟਾਂ ਹਾਸਲ ਕੀਤੀਆਂ ਹਨ।ਉਥੇ ਹੀ, ਪੰਜਵੀਂ ਸੀਟ ਕਾਂਗਰਸ ਉਮੀਦਵਾਰ ਨੇ ਜਿੱਤੀ ਹੈ।ਬੀਜੇਪੀ ਦਾ ਇਨਾਂ੍ਹ ਉਪਚੋਣਾਂ ‘ਚ ਸਫਾਇਆ ਹੋ ਚੁੱਕਾ ਹੈ।ਦਿੱਲੀ ਦੇ ਉਪ-ਮੁੱਖ ਮੰਤਰੀ ਅਤੇ ਪਾਰਟੀ ਨੇਤਾ ਮਨੀਸ਼ ਸਿਸੋਦੀਆ ਨੇ ਇਸ ਜਿੱਤ ‘ਤੇ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ।
ਸਿਸੋਦੀਆ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿੱਤ ਦਾ ਐਲਾਨ ਦੇ ਨਾਲ ਪਾਰਟੀ ਦਫਤਰ ਪਹੁੰਚ ਗਏ ਸਨ।ਸਿਸੋਦੀਆ ਨੇ ਕਿਹਾ, ‘ਦਿੱਲੀ ਦੀ ਜਨਤਾ ਨੇ ਨਗਰ ਨਿਗਮ ਉਪ ਚੋਣਾਂ ‘ਚ 5 ਤੋਂ 4 ਸੀਟਾਂ ਦੇ ਕੇ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਜੀ ਦੀ ਰਾਜਨੀਤੀ ‘ਤੇ ਭਰੋਸਾ ਜਤਾਇਆ ਹੈ ਅਤੇ ਜਿਸ ਤਰ੍ਹਾਂ ਨਾਲ ਭਾਰਤੀ ਜਨਤਾ ਪਾਰਟੀ ਦਾ ਸਫਾਇਆ ਕੀਤਾ ਹੈ ਉਸ ਨਾਲ ਇਹ ਗੱਲ ਸਾਫ ਹੋ ਗਈ ਕਿ ਨਗਰ ਨਿਗਮ ਦੇ 15 ਸਾਲ ਦੇ ਬੀਜੇਪੀ ਦੇ ਸ਼ਾਸ਼ਨ ਤੋਂ ਦਿੱਲੀ ਦੀ ਜਨਤਾ ਹੁਣ ਬਹੁਤ ਤੰਗ ਆ ਚੁੱਕੀ ਹੈ ਅਤੇ ਹੁਣ ਚਾਹੁੰਦੀ ਹੈ ਪੂਰੀ ਤਰ੍ਹਾਂ ਨਾਲ ਝਾੜੂ ਨਾਲ ਬੀਜੇਪੀ ਨੂੰ ਸਾਫ ਕਰ ਦਿੱਤਾ ਜਾਵੇ ਅਤੇ ਇਹ ਗੱਲ ਦਾ ਸੰਕੇਤ ਹੈ ਕਿ ਜਨਤਾ ਕੀ ਚਾਹੁੰਦੀ ਹੈ।