50 lakh rupees been cheated: ਹਦਾਸਪੁਰ ਤੋਂ ਇੱਕ ਅਜੀਬ ਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਸੁਨਿਆਰੇ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਇੱਕ ਵਿਅਕਤੀ ਨੇ ਉਸ ਨੂੰ ਰੇਤ ਦੇ ਕੇ ਲਗਭਗ 50 ਲੱਖ ਰੁਪਏ ਦੀ ਠੱਗੀ ਮਾਰੀ ਹੈ। ਦਰਅਸਲ, ਸੁਨਿਆਰੇ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਕਿ ਇੱਕ ਵਿਅਕਤੀ ਨੇ ਉਸ ਕੋਲ ਬੰਗਾਲ ਤੋਂ 4 ਕਿਲੋ ਰੇਤ ਲਿਆ ਕੇ ਦਿੱਤੀ ਅਤੇ ਕਿਹਾ ਕਿ ਇਸ ਨੂੰ ਗਰਮ ਕਰਨ ‘ਤੇ ਰੇਤ ਸੋਨੇ ਵਿੱਚ ਬਦਲ ਜਾਵੇਗੀ। ਉਸ ਵਿਅਕਤੀ ਨੇ ਉਸ ਨੂੰ ਇਸ 4 ਕਿਲੋ ਰੇਤ ਦੇ ਬਦਲੇ 30 ਲੱਖ ਰੁਪਏ ਅਤੇ 48 ਤੋਲਾ ਸੋਨਾ ਲਿਆ । ਸੁਨਿਆਰੇ ਨੂੰ ਖੁਦ ਨੂੰ ਠੱਗੇ ਜਾਣ ਦਾ ਅਹਿਸਾਸ ਉਸ ਸਮੇਂ ਹੋਇਆ ਜਦੋਂ ਉਸ ਨੇ ਰੇਤ ਨੂੰ ਗਰਮ ਕੀਤਾ। ਜਦੋਂ ਉਸਨੇ ਰੇਤ ਨੂੰ ਗਰਮ ਕੀਤਾ ਤਾਂ ਰੇਤ ਸੋਨੇ ਵਿੱਚ ਨਹੀਂ ਬਦਲੀ ਅਤੇ ਕਾਲੀ ਪੈ ਗਈ।
ਜਿਸ ਤੋਂ ਬਾਅਦ ਸੁਨਿਆਰੇ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ। ਸੁਨਿਆਰੇ ਨੇ ਪੁਲਿਸ ਨੂੰ ਦੱਸਿਆ ਕਿ ਮਈ ਇਸ ਵਿਅਕਤੀ ਨੂੰ ਪਿਛਲੇ ਇੱਕ ਸਾਲ ਤੋਂ ਜਾਣਦਾ ਹਾਂ। ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਵਿਅਕਤੀ ਬੰਗਾਲ ਤੋਂ 4 ਕਿਲੋ ਰੇਤ ਲੈ ਕੇ ਉਸ ਕੋਲ ਆਇਆ ਤੇ ਰੇਤ ਸੋਨੇ ਵਿੱਚ ਬਦਲਣ ਦਾ ਲਾਲਚ ਦੇ ਕੇ 50 ਲੱਖ ਰੁਪਏ ਦੀ ਠੱਗੀ ਮਾਰ ਗਿਆ।
ਦੱਸ ਦੇਈਏ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਧਾਰਾ 430, 406 ਅਤੇ 34 ਦੇ ਤਹਿਤ ਐਫਆਈਆਰ ਦਰਜ ਕਰ ਲਈ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਉਸਦੇ ਨਾਲ ਦੋ ਹੋਰ ਲੋਕ ਵੀ ਇਸ ਮਾਮਲੇ ਵਿੱਚ ਸ਼ਾਮਿਲ ਹਨ, ਜਿਨ੍ਹਾਂ ਦੀ ਪੁਲਿਸ ਭਾਲ ਕਰ ਰਹੀ ਹੈ।
ਇਹ ਵੀ ਦੇਖੋ: ਬਿੱਟੂ ਦੀ ਕੁੱਟਮਾਰ ਤੇ ਰੂਟ ਮੈਪ ਫਾਈਨਲ ਹੋਣ ‘ਤੇ ਕਿਸਾਨਾਂ ਦੀ ਪ੍ਰੈਸ ਕਾਨਫਰੈਂਸ Live