6 arrested in connection: ਮੁੰਬਈ: ਮੁੰਬਈ ਵਿੱਚ ਸ਼ਿਵ ਸੈਨਾ ਦੇ ਵਰਕਰਾਂ ਵੱਲੋਂ ਸਾਬਕਾ ਨੌਸੈਨਾ ਅਧਿਕਾਰੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਵਿੱਚ ਸ਼ਿਵ ਸੈਨਾ ਦੇ ਵਰਕਰਾਂ ਵੱਲੋਂ ਸਾਬਕਾ ਨੌਸੈਨਾ ਅਧਿਕਾਰੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਪੁਲਿਸ ਨੇ ਨੌਸੇਨਾ ਦੇ ਸਾਬਕਾ ਅਧਿਕਾਰੀ ‘ਤੇ ਹੋਏ ਹਮਲੇ ਦੇ ਸਿਲਸਿਲੇ ਵਿੱਚ ਸ਼ਿਵ ਸੈਨਾ ਦੇ ਕਮਲੇਸ਼ ਕਦਮ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਿਵ ਸੈਨਾ ਦੇ ਵਰਕਰਾਂ ਦਾ ਦੋਸ਼ ਹੈ ਕਿ ਨੇਵੀ ਤੋਂ ਸੇਵਾਮੁਕਤ 65 ਸਾਲਾਂ ਅਧਿਕਾਰੀ ਨੇ ਸੋਸ਼ਲ ਮੀਡੀਆ ‘ਤੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਲੈ ਕੇ ਇੱਕ ਕਾਰਟੂਨ ਭੇਜਿਆ ਸੀ।
ਮੁੰਬਈ ਦੇ ਸਮਤਾ ਨਗਰ ਥਾਣੇ ਵਿੱਚ ਕਮਲੇਸ਼ ਕਦਮ ਅਤੇ ਉਨ੍ਹਾਂ ਦੇ 8-10 ਸਾਥੀਆਂ ਖਿਲਾਫ਼ ਸਾਬਕਾ ਨੇਵੀ ਅਧਿਕਾਰੀ ਨੂੰ ਕੁੱਟਣ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਹੁਣ ਤੱਕ ਕਦਮ ਸਮੇਤ ਹੁਣ ਤੱਕ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਿਚਾਲੇ ਟਵਿੱਟਰ ‘ਤੇ ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕਥਿਤ ਸ਼ਿਵ ਸੈਨਾ ਦੇ ਵਰਕਰਾਂ ਵੱਲੋਂ ਇੱਕ ਬਜ਼ੁਰਗ ਸੇਵਾਮੁਕਤ ਅਧਿਕਾਰੀ ਦੀ ਕੁੱਟਮਾਰ ਕਰਦੇ ਦੇਖਿਆ ਜਾ ਸਕਦਾ ਹੈ । ਇਸ ਵੀਡੀਓ ਨੂੰ ਕਾਂਦੀਵਾਲੀ ਈਸਟ ਤੋਂ ਵਿਧਾਇਕ ਅਤੁਲ ਭਟਖਾਲਕਰ ਨੇ ਸਾਂਝਾ ਕੀਤਾ ਹੈ।
ਦਰਅਸਲ, ਨੇਵੀ ਦੇ ਸਾਬਕਾ ਅਧਿਕਾਰੀ ਦਾ ਨਾਮ ਮਦਨ ਸ਼ਰਮਾ ਹੈ ਅਤੇ ਉਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਇੱਕ ਕਾਰਟੂਨ ਵਟਸਐਪ ‘ਤੇ ਫਾਰਵਰਡ ਕੀਤਾ ਸੀ। ਨੇਵੀ ਦੇ ਸਾਬਕਾ ਅਧਿਕਾਰੀ ਨੇ ਕਿਹਾ- ‘ਇੱਕ ਮੈਸੇਜ ਜੋ ਮੈਂ ਅੱਗੇ ਭੇਜਿਆ ਸੀ, ਉਸ ਤੋਂ ਬਾਅਦ ਮੈਨੂੰ ਧਮਕੀਆਂ ਭਰੀਆਂ ਕਾਲਾਂ ਆ ਰਹੀਆਂ ਸਨ । ਅੱਜ ਕਰੀਬ 8-10 ਵਿਅਕਤੀਆਂ ਨੇ ਮੇਰੇ ‘ਤੇ ਹਮਲਾ ਕੀਤਾ ਅਤੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ। ਮੈਂ ਸਾਰੀ ਉਮਰ ਦੇਸ਼ ਲਈ ਕੰਮ ਕੀਤਾ ਹੈ। ਅਜਿਹੀ ਸਰਕਾਰ ਨਹੀਂ ਹੋਣੀ ਚਾਹੀਦੀ। “
ਉੱਥੇ ਹੀ ਦੂਜੇ ਪਾਸੇ ਭਾਜਪਾ ਨੇਤਾ ਅਤੇ ਮਹਾਂਰਾਸ਼ਟਰ ਦੇ ਸਾਬਕਾ ਸੀਐਮ ਦੇਵੇਂਦਰ ਫੜਨਵੀਸ ਨੇ ਊਧਵ ਠਾਕਰੇ ਸਰਕਾਰ ‘ਤੇ ਟਵੀਟ ਕਰਕੇ ਸਾਬਕਾ ਨੇਵੀ ਅਫ਼ਸਰ ‘ਤੇ ਹਮਲਾ ਬੋਲਿਆ ਹੈ। ਫੜਨਵੀਸ ਨੇ ਕਿਹਾ, ‘ਬਹੁਤ ਹੀ ਦੁਖਦਾਈ ਅਤੇ ਹੈਰਾਨੀ ਵਾਲੀ ਘਟਨਾ । ਸੇਵਾਮੁਕਤ ਨੇਵੀ ਅਧਿਕਾਰੀ ਨੂੰ ਇਸ ਲਈ ਕੁੱਟਿਆ ਗਿਆ ਕਿਉਂਕਿ ਵਟਸਐਪ ‘ਤੇ ਕੁਝ ਫਾਰਵਰਡ ਕੀਤਾ ਸੀ । ਕਿਰਪਾ ਕਰਕੇ ਗੁੰਡਾ ਰਾਜ ਰੋਕੋ ਊਧਵ ਜੀ। ਅਸੀਂ ਅਜਿਹੇ ਗੁੰਡਿਆਂ ਖਿਲਾਫ ਸਖਤ ਕਾਰਵਾਈ ਅਤੇ ਸਜਾ ਦੀ ਮੰਗ ਕਰਦੇ ਹਾਂ। ‘