6 year old shuns birthday party: ਮਹਾਰਾਸ਼ਟਰ ਦੇ ਪਾਲਘਰ ਵਿੱਚ ਇੱਕ 6 ਸਾਲਾਂ ਬੱਚੀ ਨੇ ਨੇਕ ਪਹਿਲ ਕਰਦੇ ਹੋਏ ਆਪਣੇ ਜਨਮ ਦਿਨ ਦਾ ਜਸ਼ਨ ਨਾ ਮਨਾਉਣ ਦਾ ਫ਼ੈਸਲਾ ਕੀਤਾ । ਦਰਅਸਲ, ਬੱਚੀ ਨੇ ਆਪਣਾ ਜਨਮ ਦਿਨ ਮਨਾਉਣ ਦੀ ਬਜਾਏ ਪਰਿਵਾਰ ਨੂੰ ਖੂਨਦਾਨ ਕਰਨ ਲਈ ਕਿਹਾ ਹੈ, ਤਾਂ ਜੋ ਕੋਵਿਡ-19 ਗਲੋਬਲ ਮਹਾਂਮਾਰੀ ਵਿਚਾਲੇ ਖ਼ੂਨ ਦੀ ਕਮੀ ਨਾ ਹੋਵੇ । ਦੱਸਿਆ ਜਾ ਰਿਹਾ ਹੈ ਕਿ ਪਾਲਘਰ ਜ਼ਿਲ੍ਹੇ ਵਿੱਚ ਵਾਡਾ ਤਾਲੁਕਾ ਦੇ ਗਾਂਦਰੇ ਪਿੰਡ ਦੀ ਰਹਿਣ ਵਾਲੀ ਯੁਗਾ ਅਮੋਲ ਠਾਕਰੇ ਦਾ ਸ਼ਨੀਵਾਰ ਨੂੰ ਜਨਮ ਦਿਨ ਸੀ ।
ਦੱਸ ਦੇਈਏ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਮੀਡੀਆ ਵਿੱਚ ਖੂਨਦਾਨ ਸਬੰਧੀ ਅਪੀਲ ਕੀਤੀ ਜਾ ਰਹੀ ਸੀ, ਜਿਸਨੂੰ ਵੇਖਣ ਤੋਂ ਬਾਅਦ ਯੁਗਾ ਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਉਹ ਉਸ ਨੂੰ ਤੋਹਫ਼ੇ ਦੇਣ ਜਾਂ ਜਸ਼ਨ ਮਨਾਉਣ ਦੀ ਬਜਾਏ ਉਸ ਦੇ ਜਨਮ ਦਿਨ ’ਤੇ ਖੂਨਦਾਨ ਕਰਨ ।
ਇਸ ਸਬੰਧੀ ਪਾਲਘਰ ਸਥਿਤ ਕਲਿਆਣੀ ਹਸਪਤਾਲ ਚਲਾਉਣ ਵਾਲੇ ਡਾਕਟਰ ਵੈਭਵ ਠਾਕਰੇ ਨੇ ਸੋਮਵਾਰ ਨੂੰ ਦੱਸਿਆ ਕਿ ਯੁਗਾ ਦੀ ਅਪੀਲ ਤੋਂ ਬਾਅਦ ਉਸ ਦੇ ਸਕੇ-ਸਬੰਧੀਆਂ, ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਸ਼ਨੀਵਾਰ ਨੂੰ ਕਲਿਆਣੀ ਹਸਪਤਾਲ ਵਿੱਚ ਖੂਨਦਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਕਿਸੇ ਬੱਚੀ ਵਲੋਂ ਕੀਤੀ ਗਈ ਵਿਚਾਰਸ਼ੀਲ ਅਤੇ ਨੇਕ ਪਹਿਲ ਹੈ । ਸਾਨੂੰ ਮਾਣ ਹੈ ਕਿ ਉਸ ਨੇ ਇੰਨੀ ਘੱਟ ਉਮਰ ਵਿੱਚ ਅਜਿਹੀ ਪਹਿਲ ਕੀਤੀ।
ਇਹ ਵੀ ਦੇਖੋ: ਡਾਕਟਰ ਲੈਂਦੇ ਲੱਖਾਂ ਰੁਪਏ, ਅੰਮ੍ਰਿਤਸਰ ਦਾ ਇਹ ਬਜੁਰਗ ਮਿੰਟਾਂ ‘ਚ ਫਰੀ ਠੀਕ ਕਰਦਾ ਹੈ ਅਧਰੰਗ/ਲਕਵਾ!