ਨਰਿੰਦਰ ਮੋਦੀ ਅੱਜ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਪ੍ਰੋਗਰਾਮ ਰਾਸ਼ਟਰਪਤੀ ਭਵਨ ਵਿਚ ਸ਼ਾਮ 7.15 ਵਜੇ ਹੋਵੇਗਾ ਪਰ ਇਸ ਤੋਂ ਪਹਿਲਾਂ ਸੰਭਾਵਿਤ ਮੰਤਰੀ ਮੰਡਲ ਦੀ ਤਸਵੀਰ ਸਾਫ ਹੋ ਗਈ ਹੈ। ਕਿਆਸ ਹੈ ਕਿ ਮੋਦੀ ਦੇ ਨਾਲ ਲਗਭਗ 63 ਮੰਤਰੀ ਸਹੁੰ ਚੁੱਕ ਸਕਦੇ ਹਨ।
ਮੋਦੀ ਨੇ ਐਤਵਾਰ ਸਵੇਰੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਇਸ ਦੇ ਬਾਅਦ ਉਹ ਅਟਲ ਜੀ ਦੀ ਸਮਾਧੀ ਤੇ ਨੈਸ਼ਨਲ ਵਾਰ ਮੈਮੋਰੀਅਲ ਗਏ। ਸਵੇਰੇ ਮੋਦੀ ਨੇ ਆਪਣੀ ਰਿਹਾਇਸ਼ ‘ਤੇ ਸੰਭਾਵਿਤ ਮੰਤਰੀਆਂ ਨਾਲ ਮੀਟਿੰਗ ਕੀਤੀ। ਮੋਦੀ ਦੇ ਘਰ ਪਹੁੰਚੇ ਨੇਤਾਵਾਂ ਵਿਚ ਸ਼ਾਹ, ਰਾਜਨਾਥ, ਨਿਰਮਲਾ ਤੇ ਜੈਸ਼ੰਕਰ ਦੇ ਨਾਲ ਸ਼ਿਵਰਾਜ ਸਿੰਘ ਚੌਹਾਨ, ਮਨੋਹਰ ਲਾਲ ਖੱਟਰ ਤੇ ਕੁਮਾਰਸਵਾਮੀ ਵੀ ਪਹੁੰਚੇ। ਉਥੇ ਨਿਤਿਨ ਗਡਕਰੀ, ਪੀਯੂਸ਼ ਗੋਇਲ, ਜਯੋਤੀਰਾਦਿਤਿਆ ਸਿੰਧੀਆ ਤੇ ਅਰਜੁਨ ਰਾਮ ਮੇਘਵਾਰ ਵੀ ਨਜ਼ਰ ਆਏ।
ਮੋਦੀ 3.0 ਵਿਚ ਭਾਜਪਾ ਤੋਂ 38 ਸੰਭਾਵਿਤ ਮੰਤਰੀ ਹਨ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਰਮਲਾ ਸੀਤਾਰਮਨ, ਜੇਪੀ ਨੱਢਾ, ਨਿਤਿਨ ਗਡਕਰੀ, ਮਨੋਹਰ ਲਾਲ ਖੱਟਰ, ਸ਼ਿਵਰਾਜ ਸਿੰਘ ਚੌਹਾਨ, ਜਯੋਤੀਰਾਦਿਤਿਆ ਸਿੰਧੀਆ, ਧਰਮਿੰਦਰ ਪ੍ਰਧਾਨ, ਹਰਦੀਪ ਸਿੰਘ ਪੁਰੀ, ਡਾ. ਐੱਸ. ਜੈਸ਼ੰਕਰ, ਕਿਰਨ ਰਿਜਿਜੂ, ਰਵਨੀਤ ਸਿੰਘ ਬਿੱਟੂ, ਜਿਤਿਨ ਪ੍ਰਸਾਦ, ਪੰਕਜ ਚੌਧਰੀ, ਸੰਜੇ ਸੇਠ, ਸ਼ੋਭਾ ਕਰੰਦਲਾਜੇ, ਗਿਰੀਰਾਜ ਸਿੰਘ, ਨਿਤਿਆਨੰਦ ਰਾਏ, ਬੀ. ਐੱਲ. ਵਰਮਾ, ਅੰਨਪੂਰਨਾ ਦੇਵੀ, ਅਰਜੁਨ ਰਾਮ ਮੇਘਵਾਲ, ਪੀਯੂਸ਼ ਗੋਇਲ, ਰਾਵ ਇੰਦਰਜੀਤ ਸਿੰਘ, ਅਜੇ ਟਮਟਾ, ਸਰਬਾਨੰਦ ਸੋਨੋਵਾਲ, ਜੀ ਕਿਸ਼ਨ ਰੈੱਡੀ, ਬੰਦੀ ਸੰਜੇ, ਜੀਤੇਂਦਰ ਸਿੰਘ, ਅਸ਼ਵਨੀ ਵੈਸ਼ਣਵ, ਭੁਪਿੰਦਰ ਯਾਦਵ, ਪ੍ਰਹਿਲਾਦ ਜੋਸ਼ੀ, ਮਨਸੁਖ ਮੰਡਾਵੀਆ, ਜੁਏਲ ਔਰਾਵ, ਤੋਖਨ ਸਾਹੂ, ਰਕਸ਼ਾ ਖਡਸੇ, ਐੱਸਪੀ ਸਿੰਘ ਬਘੇਰ, ਕਮਲੇਸ਼ ਪਾਸਵਾਨ। ਟੀਡੀਪੀ ਤੋਂ 2 ਤੇ 7 ਪਾਰਟੀਆਂ ਵਿਚੋਂ 1-1 ਸੰਭਾਵਿਤ ਮੰਤਰੀ ਚੁਣੇ ਜਾ ਸਕਦੇ ਹਨ। ਰਾਮ ਮੋਹਨ ਨਾਇਡੂ, ਪੀ. ਚੰਦਰਸ਼ੇਖਰ ਪੇਮਾਸਾਨੀ, ਐੱਚਡੀ ਕੁਮਾਰਸਵਾਮੀ, ਜਯੰਤ ਚੌਧਰੀ, ਅਨੁਪ੍ਰਿਆ ਪਟੇਲ, ਰਾਜੀਵ ਸਿੰਘ, ਰਾਮਦਾਸ ਅਠਾਵਲੇ, ਜੀਤਨ ਰਾਮ ਮਾਂਝੀ, ਚਿਰਾਗ ਪਾਸਵਾਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਭਲਕੇ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
ਮੋਦੀ ਸਰਕਾਰ ਵਿਚ ਮੰਤਰੀ ਅਹੁਦੇ ਨੂੰ ਲੈ ਕੇ ਅਜੀਤ ਪਵਾਰ ਨਾਰਾਜ਼ ਹਨ। ਮਹਾਰਾਸ਼ਟਰ ਦੇ ਡਿਪਟੀ ਸੀਐੱਮ ਦੇਵੇਂਦਰ ਫੜਨਵੀਸ ਨੇ ਦੱਸਿਆ ਕਿ ਅਸੀਂ ਅਜੀਤ ਪਵਾਰ ਨੂੰ ਰਾਜ ਮੰਤਰੀ ਅਹੁਦੇ ਦਾ ਆਫਰ ਦਿੱਤਾ ਸੀ, ਉਹ ਕੇਂਦਰੀ ਮੰਤਰੀ ਦੀ ਇੱਛਾ ਕਰ ਰਹੇ ਹਨ। ਉਨ੍ਹਾਂ ਨੂੰ ਰਾਜ ਮੰਤਰੀ ਦਾ ਅਹੁਦਾ ਮਨਜ਼ੂਰ ਨਹੀਂ ਸੀ।
ਵੀਡੀਓ ਲਈ ਕਲਿੱਕ ਕਰੋ -: