6L Withdrawn from Bank Account: ਅਯੁੱਧਿਆ ਦੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਖਾਤੇ ਵਿਚੋਂ ਲੱਖਾਂ ਰੁਪਏ ਕਲੋਨ ਕੀਤੇ ਚੈੱਕਾਂ ਰਾਹੀਂ ਕੱਢ ਲਏ ਗਏ ਹਨ। ਇਹ ਜਾਲਸਾਜ਼ੀ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਧੋਖਾਧੜੀ ਕਰਨ ਵਾਲਿਆਂ ਨੇ ਲਖਨਊ ਦੇ ਸਟੇਟ ਬੈਂਕ ਆਫ਼ ਇੰਡੀਆ (SBI) ਵਿੱਚ ਪੈਮੇਂਟ ਲਈ 9 ਲੱਖ 86 ਹਜ਼ਾਰ ਰੁਪਏ ਦਾ ਤੀਜਾ ਕਲੋਨ ਚੈੱਕ ਲਗਾਇਆ । ਵੱਡੀ ਰਕਮ ਦੇ ਕਾਰਨ ਇਸ ਵਾਰ ਜਦੋਂ ਬੈਂਕ ਨੇ ਟਰੱਸਟ ਦੇ ਜਨਰਲ ਸੱਕਤਰ ਚੰਪਤ ਰਾਏ ਤੋਂ ਪੁਸ਼ਟੀ ਕੀਤੀ ਤਾਂ ਉਨ੍ਹਾਂ ਨੇ ਅਜਿਹਾ ਕੋਈ ਚੈੱਕ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਬਾਅਦ ਬੈਂਕ ਨੇ ਭੁਗਤਾਨ ਬੰਦ ਕਰਦੇ ਹੋਏ ਇਸ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਚੰਪਤ ਰਾਏ ਨੇ ਅਯੁੱਧਿਆ ਪੁਲਿਸ ਨੂੰ ਇਸਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਦੇਰ ਸ਼ਾਮ ਅਯੁੱਧਿਆ ਕੋਤਵਾਲੀ ਵਿੱਚ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ। ਪੁਲਿਸ ਅਧਿਕਾਰੀ ਅਯੁੱਧਿਆ ਰਾਜੇਸ਼ ਰਾਏ ਦਾ ਕਹਿਣਾ ਹੈ ਕਿ ਦੇਰ ਸ਼ਾਮ ਸ਼ਿਕਾਇਤ ਤੋਂ ਬਾਅਦ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸਿਆ ਜਾਂਦਾ ਹੈ ਕਿ ਇਹ ਧੋਖਾਧੜੀ 1 ਸਤੰਬਰ ਨੂੰ ਉਸ ਸਮੇਂ ਸ਼ੁਰੂ ਹੋਈ ਸੀ, ਜਦੋਂ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਖਾਤੇ ਦੀ ਕਲੋਨ ਚੈੱਕ ਲਖਨਊ ਦੇ ਇੱਕ ਬੈਂਕ ਵਿੱਚ ਲਾਇਆ ਗਿਆ ਸੀ। ਇਸ ਚੈੱਕ ਦੀ ਕੀਮਤ ਢਾਈ ਲੱਖ ਰੁਪਏ ਸੀ। ਥੋੜ੍ਹੀ ਜਿਹੀ ਰਕਮ ਦੇ ਕਾਰਨ ਇਸ ਚੈੱਕ ਦੀ ਪੁਸ਼ਟੀ ਨਹੀਂ ਕੀਤੀ ਗਈ ਅਤੇ ਇਹ ਰਕਮ ਪਾਸ ਹੋ ਗਈ। ਦੋ ਦਿਨਾਂ ਬਾਅਦ ਇਸੇ ਤਰ੍ਹਾਂ ਫ਼ਿਰ ਤਿੰਨ ਲੱਖ ਰੁਪਏ ਦਾ ਇੱਕ ਹੋਰ ਕਲੋਨ ਚੈੱਕ ਲਖਨਊ ਵਿੱਚ ਇਸੇ ਬੈਂਕ ਵਿੱਚ ਲਗਾਇਆ ਗਿਆ ਸੀ ਅਤੇ ਇਹ ਚੈੱਕ ਵੀ ਪਾਸ ਕਰ ਦਿੱਤਾ ਗਿਆ ਸੀ।
ਇਸ ਤਰ੍ਹਾਂ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ 6 ਲੱਖ ਰੁਪਏ ਜਾਲਸਾਜਾਂ ਨੇ ਹੜਪ ਲਏ, ਪਰ 9 ਸਤੰਬਰ ਨੂੰ ਜਦੋਂ ਲਖਨਊ ਦੀ ਐਸਬੀਆਈ ਬ੍ਰਾਂਚ ਵਿਖੇ 9 ਲੱਖ 86 ਹਜ਼ਾਰ ਰੁਪਏ ਦਾ ਤੀਜਾ ਚੈੱਕ ਅਦਾਇਗੀ ਲਈ ਲਗਾਇਆ ਗਿਆ ਤਾਂ ਇਸ ਵਾਰ ਵੱਡੀ ਰਕਮ ਹੋਣ ਕਾਰਨ ਬੈਂਕ ਟਰੱਸਟ ਪੁਸ਼ਟੀ ਕਰਨ ਲਈ ਚੰਪਤ ਰਾਏ ਦੇ ਜਨਰਲ ਸਕੱਤਰ ਨੂੰ ਫੋਨ ਕੀਤਾ। ਇਸ ਤੋਂ ਬਾਅਦ ਚੰਪਤ ਰਾਏ ਨੇ ਅਜਿਹਾ ਕੋਈ ਚੈੱਕ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਇਸਦੀ ਜਾਂਚ ਕੀਤੀ ਜਾ ਰਹੀ ਹੈ।