26 ਜੂਨ ਨੂੰ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਸੱਤ ਮਹੀਨੇ ਪੂਰੇ ਹੋਣ ‘ਤੇ ਯੂਨਾਈਟਿਡ ਫਾਰਮਰਜ਼ ਫਰੰਟ (ਸਯੁੰਕਤ ਕਿਸਾਨ ਮੋਰਚੇ) ਨੇ ਦੇਸ਼ ਭਰ ਵਿੱਚ ਰਾਜ ਭਵਨ ਮਾਰਚ ਦਾ ਐਲਾਨ ਕੀਤਾ ਹੈ।
ਇਸ ਦੌਰਾਨ ਕਿਸਾਨ ਰਾਸ਼ਟਰਪਤੀ ਨੂੰ ਸੰਬੋਧਿਤ ਮੰਗ ਪੱਤਰ ਸਾਰੇ ਰਾਜਪਾਲਾਂ / ਉਪ-ਰਾਜਪਾਲਾਂ ਨੂੰ ਸੌਂਪਣਗੇ। ਕਿਸਾਨ ਮੋਰਚੇ ਨੇ ਇਸ ਰੋਸ ਮਾਰਚ ਨੂੰ “ਖੇਤੀਬਾੜੀ ਬਚਾਓ, ਲੋਕਤੰਤਰ ਬਚਾਓ ਦਿਵਸ” ਦਾ ਨਾਮ ਦਿੱਤਾ ਹੈ। ਇਹ ਰੋਸ ਮਾਰਚ ਦੇਸ਼ ਵਿੱਚ ਐਮਰਜੈਂਸੀ ਲਾਗੂ ਕਰਨ ਦੀ 46 ਵੀਂ ਬਰਸੀ ਦੇ ਇੱਕ ਦਿਨ ਬਾਅਦ ਸੱਦਿਆ ਗਿਆ ਹੈ। ਕਿਸਾਨ ਆਗੂ ਯੁੱਧਵੀਰ ਸਿੰਘ 8-10 ਵਿਅਕਤੀਆਂ ਨਾਲ ਦਿੱਲੀ ਵਿੱਚ ਉਪ ਰਾਜਪਾਲ ਦੇ ਘਰ ਨੇੜੇ ਪਹੁੰਚੇ। ਪੁਲਿਸ ਨੇ ਉਨ੍ਹਾਂ ਨੂੰ ਰਾਜ ਭਵਨ ਨਹੀਂ ਜਾਣ ਦਿੱਤਾ, ਬਲਕਿ ਆਪਣੇ ਨਾਲ ਲੈ ਗਏ। ਦਿੱਲੀ ਪੁਲਿਸ ਨੇ ਦਿੱਲੀ ਦੇ ਉਪ ਰਾਜਪਾਲ ਦੀ ਰਿਹਾਇਸ਼ ਦੇ ਬਾਹਰ ਮਜਬੂਤ ਕਿਲ੍ਹਾ ਬੰਦੀ ਵੀ ਕੀਤੀ ਹੋਈ ਹੈ। ਤਾਂ ਜੋ ਕਿਸਾਨ ਉਥੇ ਨਾ ਪਹੁੰਚ ਸਕਣ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਪੰਚਕੂਲਾ ‘ਚ ਕਿਸਾਨਾਂ ਦੇ ਰੋਹ ਅੱਗੇ ਬੇਵੱਸ ਹੋਈ ਪੁਲਿਸ, ਉਖਾੜੇ ਬੈਰੀਕੇਡ, ਲਖਨਊ ਵਿੱਚ ਪੁਲਿਸ ਨੇ ਰੋਕੇ ਕਿਸਾਨ
ਉਪ ਰਾਜਪਾਲ ਦੇ ਘਰ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਕੰਡਿਆਲੀ ਤਾਰ ਨਾਲ ਬੈਰੀਕੇਡਿੰਗ ਕੀਤੀ ਗਈ ਹੈ। ਟਰੈਕਟਰਾਂ ਨੂੰ ਰੋਕਣ ਲਈ ਸੜਕਾਂ ‘ਤੇ ਟਰੱਕ ਅਤੇ ਡੰਪਰ ਖੜੇ ਕੀਤੇ ਗਏ ਹਨ। ਇਸ ਦੌਰਾਨ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਅਸੀਂ ਦਿੱਲੀ ਐਲਜੀ ਦੀ ਰਿਹਾਇਸ਼ ਵਿਖੇ ਟਰੈਕਟਰਾਂ ਨੂੰ ਲੈ ਕੇ ਨਹੀਂ ਜਾਵਾਂਗੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਕਿਸਾਨ ਨੇਤਾਵਾਂ ਨੂੰ ਮਿਲਣ ਲਈ ਸਮਾਂ ਦਿੱਤਾ ਹੈ।
ਇਹ ਵੀ ਦੇਖੋ : ਕਿਸਾਨਾਂ ਨੇ ਭੰਨੇ ਬੈਰੀਕੇਡ, ਪਾਣੀ ਦੀਆਂ ਬੁਛਾੜਾਂ ਦੇ ਹੋਏ ਹਮਲੇ, ਦੇਖੋ ਚੰਡੀਗੜ੍ਹ ਪੈ ਗਿਆ ਗਾਹ LIVE ਤਸਵੀਰਾਂ !