ਦੇਸ਼ ਦੇ ਕੁੱਝ ਰਾਜਪਾਲਾਂ ਦਾ ਤਬਾਦਲਾ ਕਰ ਕੇ ਦੂਜੇ ਰਾਜਾਂ ਵਿੱਚ ਭੇਜਿਆ ਗਿਆ ਹੈ ਜਦਕਿ ਕੁੱਝ ਨਵੇਂ ਰਾਜਪਾਲ ਨਿਯੁਕਤ ਕੀਤੇ ਗਏ ਹਨ। ਇਹ ਜਾਣਕਾਰੀ ਰਾਸ਼ਟਰਪਤੀ ਭਵਨ ਵੱਲੋਂ ਮੰਗਲਵਾਰ ਨੂੰ ਜਾਰੀ ਪ੍ਰੈਸ ਬਿਆਨ ਵਿੱਚ ਦਿੱਤੀ ਗਈ ਹੈ।
ਕੇਂਦਰੀ ਮੰਤਰੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਥਾਪਰਚੰਦ ਗਹਿਲੋਤ ਨੂੰ ਕਰਨਾਟਕ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਰਿਲੀਜ਼ ਦੇ ਅਨੁਸਾਰ, ਮਿਜ਼ੋਰਮ ਦੇ ਰਾਜਪਾਲ ਪੀ ਐਸ ਸ਼੍ਰੀਧਰਨ ਪਿਲਾਈ ਦਾ ਤਬਾਦਲਾ ਕਰ ਕੇ ਉਨ੍ਹਾਂ ਨੂੰ ਗੋਆ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹਰਿਆਣਾ ਦੇ ਰਾਜਪਾਲ ਸੱਤਦੇਵ ਨਾਰਾਇਣ ਆਰੀਆ ਨੂੰ ਤ੍ਰਿਪੁਰਾ ਦੇ ਰਾਜਪਾਲ ਵੱਜੋਂ ਤਬਦੀਲ ਕੀਤਾ ਗਿਆ ਹੈ, ਜਦਕਿ ਤ੍ਰਿਪੁਰਾ ਦੇ ਰਾਜਪਾਲ ਰਮੇਸ਼ ਬੈਸ ਨੂੰ ਤਬਦੀਲ ਕਰਕੇ ਝਾਰਖੰਡ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਬੰਡਾਰੂ ਦੱਤਾਤ੍ਰੇਯ ਨੂੰ ਹਿਮਾਚਲ ਪ੍ਰਦੇਸ਼ ਤੋਂ ਤਬਦੀਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਹਰਿਆਣਾ ਦਾ ਰਾਜਪਾਲ ਬਣਾਇਆ ਗਿਆ ਜਦਕਿ ਡਾਕਟਰ ਹਰੀਬਾਬੂ ਕੰਭਾਪਤੀ ਨੂੰ ਮਿਜੋਰਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਮੰਗੂਭਾਈ ਛਗਨਭਾਈ ਪਟੇਲ ਮੱਧ ਪ੍ਰਦੇਸ਼ ਦੇ ਰਾਜਪਾਲ ਅਤੇ ਰਾਜੇਂਦਰ ਵਿਸ਼ਵਨਾਥ ਆਰਲੇਕਰ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਹੋਣਗੇ।
ਇਹ ਵੀ ਪੜ੍ਹੋ : ਮੋਦੀ ਕੈਬਨਿਟ ਵਿਸਥਾਰ ਦੀਆਂ ਅਟਕਲਾਂ ਤੋਂ ਪਹਿਲਾ ਸਿੰਧੀਆ, ਅਨੁਪ੍ਰਿਯਾ ਤੇ ਨਾਰਾਇਣ ਰਾਣੇ ਸਮੇਤ ਕਈ ਨੇਤਾ ਦਿੱਲੀ ਤਲਬ, ਕੀ ਕੇਂਦਰ ‘ਚ ਬਣਨਗੇ ਮੰਤਰੀ ?
ਰਾਸ਼ਟਰਪਤੀ ਦੇ ਪ੍ਰੈਸ ਸਕੱਤਰ ਅਜੈ ਕੁਮਾਰ ਦੀ ਰੀਲੀਜ਼ ਦੇ ਅਨੁਸਾਰ, ਇਨ੍ਹਾਂ ਨਿਯੁਕਤੀਆਂ ਨੂੰ ਦਫਤਰ ਵਿੱਚ ਚਾਰਜ ਸੰਭਾਲਣ ਦੀ ਮਿਤੀ ਤੋਂ ਪ੍ਰਭਾਵੀ ਮੰਨਿਆ ਜਾਵੇਗਾ। ਮਹੱਤਵਪੂਰਣ ਗੱਲ ਇਹ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਮੰਤਰੀ ਮੰਡਲ ਵਿੱਚ ਵਿਸਥਾਰ ਦੀਆਂ ਚਰਚਾਵਾਂ ਇਸ ਸਮੇਂ ਜ਼ੋਰਾਂ-ਸ਼ੋਰਾਂ ‘ਤੇ ਹਨ। ਅਜਿਹੀਆਂ ਚਰਚਾਵਾਂ ਹਨ ਕਿ ਇਸ ਮੰਤਰੀ ਮੰਡਲ ਦੇ ਵਿਸਥਾਰ ਵਿੱਚ ਇੱਕ ਤੋਂ ਵੱਧ ਮੰਤਰਾਲੇ ਦਾ ਪ੍ਰਬੰਧਨ ਕਰਨ ਵਾਲੇ ਮੰਤਰੀਆਂ ਦੇ ਕੰਮ ਦਾ ਭਾਰ ਘਟੇਗਾ। ਮੰਤਰੀ ਮੰਡਲ ‘ਚ ਨਵੇਂ ਚਿਹਰਿਆਂ ਨੂੰ ਜਗ੍ਹਾ ਦਿੱਤੀ ਜਾਵੇਗੀ, ਜਦਕਿ ਕੁੱਝ ਮੰਤਰੀ ਜੋ ਵਧੀਆ ਪ੍ਰਦਰਸ਼ਨ ਨਹੀਂ ਕਰ ਰਹੇ ਹਨ, ਨੂੰ ਹਟਾਇਆ ਜਾ ਸਕਦਾ ਹੈ।
ਇਹ ਵੀ ਦੇਖੋ : ਕਿਸਾਨ ਕਿਵੇਂ ਘੇਰਣਗੇ ਸੰਸਦ, ਲੀਡਰ ਹੋਣਗੇ ਗ੍ਰਿਫ਼ਤਾਰ, ਸੁਣੋ ਕੱਲੀ-ਕੱਲੀ ਗੱਲ ਅੰਦਰਲੀ ਸਾਰੀ ਪਲਾਨਿੰਗ !