ਹਰ ਇਨਸਾਨ ਦੇ ਆਰਥਿਕ ਹਾਲਾਤ ਇਕੋ ਜਿਹੇ ਨਹੀਂ ਹੁੰਦੇ। ਕੋਈ-ਕੋਈ ਵਿਅਕਤੀ ਆਰਥਿਕ ਤੌਰ ‘ਤੇ ਇੰਨਾ ਕਮਜ਼ੋਰ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਖੇਡਣ ਲਈ ਖਿਡੌਣੇ ਤੱਕ ਨਹੀਂ ਖਰੀਦ ਪਾਉਂਦਾ। ਉਹ ਜੋ ਵੀ ਕਮਾਈ ਕਰਦਾ ਹੈ, ਉਹ ਸਾਰੇ ਘਰ ਖਰਚ ਵਿਚ ਹੀ ਖਤਮ ਹੋ ਜਾਂਦੇ ਹਨ। ਅਜਿਹੇ ਵਿਚ ਉਸ ਕੋਲ ਹੋਰ ਕੰਮਾਂ ਲਈ ਪੈਸੇ ਨਹੀਂ ਬਚਦੇ ਹਨ। ਤੁਸੀਂ ਅਜਿਹੇ ਕਈ ਮਾਮਲੇ ਸੁਣੇ ਹੋਣਗੇ ਜਦੋਂ ਆਰਥਿਕ ਤੰਗੀ ਦੀ ਵਜ੍ਹਾ ਨਾਲ ਮਾਤਾ-ਪਿਤਾ ਨੇ ਆਪਣੇ ਬੱਚਿਆਂ ਨੂੰ ਵੇਚ ਦਿੰਦੇ ਹਨ ਪਰ ਕਦੇ ਤੁਸੀਂ ਇਹ ਸੁਣਿਆ ਹੈ ਕਿ ਬੱਚਾ ਆਪਣੇ ਪੇਰੈਂਟਸ ਨੂੰ ਹੀ ਵੇਚਣ ਲਈ ਤਿਆਰ ਹੋ ਜਾਵੇ। ਅੱਜ ਕਲ ਅਜਿਹਾ ਹੀ ਇਕ ਮਾਮਲਾ ਸੋਸ਼ਲ ਮੀਡੀਆ ਤੇ ਚਰਚਾ ਵਿਚ ਹੈ, ਜਿਸ ਨੇ ਲੋਕਾਂ ਨੂੰ ਸੋਚਣ ‘ਤੇ ਮਜਬੂਰ ਕਰ ਦਿੱਤਾ ਹੈ।
ਦਰਅਸਲ ਸਿਰਫ 8 ਸਾਲ ਦੀ ਬੱਚੀ ਨੇ ਆਪਣੇ ਪਾਪਾ ਨੂੰ ਹੀ ਵੇਚਣ ਲਈ ਘਰ ਦੇ ਦਰਵਾਜ਼ੇ ‘ਤੇ ਸੇਲ ਨੋਟਿਸ ਲਗਾ ਦਿੱਤਾ ਤੇ ਉਹ ਵੀ ਇਕ ਛੋਟੀ ਜਿਹੀ ਗੱਲ ਤੋਂ ਗੁੱਸਾ ਹੋ ਕੇ। ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @Malavtweets ਨਾਂ ਦੀ ਆਈਡੀ ਤੋਂ ਇਕ ਪੋਸਟ ਕੀਤਾ ਗਿਆ ਹੈ ਤੇ ਪੋਸਟ ਨਾਲ ਦੋ ਫੋਟੋਆਂ ਵੀ ਸ਼ੇਅਰ ਕੀਤੀਆਂ ਗਈਆਂ ਹਨ। ਫੋਟੋ ਵਿਚ ਤੁਸੀਂ ਦੇਖ ਸਕਦੇ ਹੋ ਕਿ ਦਰਵਾਜ਼ੇ ‘ਤੇ ਕਾਗਜ਼ ‘ਤੇ ਲਿਖਿਆ ਇਕ ਨੋਟਿਸ ਲੱਗਾ ਹੋਇਆ ਹੈ। ਉਸ ਨੋਟਿਸ ਵਿਚ ਲਿਖਿਆ ਹੈ ‘ਫਾਦਰ ਫਾਰ ਸੇਲ ਆਨ 2 ਲੱਖ’ ਜ਼ਿਆਦਾ ਜਾਣਕਾਰੀ ਲਈ ਬੈੱਲ ਵਜਾਓ।
A minor disagreement and 8-year-old decided to put up a Father For Sale notice out of our apartment door.
Methinks I am not valued enough. 😞 pic.twitter.com/Epavc6gBis
— Melanchoholic (@Malavtweets) October 2, 2023
ਹਾਲਾਂਕਿ ਇਹ ਪੋਸਟ ਮਜ਼ਾਕੀਆ ਅੰਦਾਜ਼ ਵਿਚ ਸ਼ੇਅਰ ਕੀਤਾ ਗਿਆ ਹੈ ਤੇ ਕੈਪਸ਼ਨ ਵਿਚ ਲਿਖਿਆ ਹੈ, ‘ਇਕ ਛੋਟੀ ਜਿਹੀ ਅਸਹਿਮਤੀ ਦੇ ਬਾਅਦ 8 ਸਾਲ ਦੀ ਬੱਚੀ ਨੇ ਅਪਾਰਟਮੈਂਟ ਦੇ ਦਰਵਾਜ਼ੇ ਦੇ ਬਾਹਰ ਫਾਦਰ ਫਾਰ ਸੇਲ ਦਾ ਨੋਟਿਸ ਲਗਾਉਣ ਦਾ ਫੈਸਲਾ ਕੀਤਾ। ਮੈਨੂੰ ਲੱਗਦਾ ਹੈ ਕਿ ਮੈਨੂੰ ਲੋੜੀਂਦਾ ਮਹੱਤਵ ਨਹੀਂ ਦਿੱਤਾ ਗਿਆ ਹੈ।
ਇਹ ਪੋਸਟ ਹੁਣ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਨੂੰ ਹੁਣ ਤੱਕ ਹਜ਼ਾਰਾਂ ਵਾਰ ਦੇਖਿਆ ਜਾ ਚੁੱਕਾ ਹੈ ਤੇ ਸੈਂਕੜੇ ਲੋਕਾਂ ਨੇ ਪੋਸਟ ਨੂੰ ਲਾਈਕ ਵੀ ਕੀਤਾ ਹੈ। ਦੂਜੇ ਪਾਸੇ ਕਈ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰੀਕਿਰਿਆਵਾਂ ਵੀ ਦਿੱਤੀਆਂ ਹਨ। ਇਕ ਯੂਜ਼ਰ ਨੇ ਲਿਖਿਆ ਕਿ ਮੈਨੂੰ ਲੱਗਦਾ ਹੈ ਕਿ ਉਹ ਤੁਹਾਨੂੰ ਬਹੁਤ ਮਹੱਤਵ ਦੇ ਰਹੀ ਹੈ ਕਿਉਂਕਿ ਮੈਨੂੰ ਯਾਦ ਹੈ ਕਿ ਉਨ੍ਹਾਂ ਦੀ ਉਮਰ ਵਿਚ ਅਸੀਂ ਕਿਵੇਂ ਸੋਚਦੇ ਸਨ ਕਿ 2 ਲੱਖ ਬਹੁਤ ਸਾਰੇ ਪੈਸੇ ਹੁੰਦੇ ਹਨ। ਇਸ ਦੇ ਜਵਾਬ ਵਿਚ ਪੋਸਟ ਕਰਨ ਵਾਲੇ ਨੇ ਲਿਖਿਆ ਹੈ ਕਿ ਉਸ ਨੇ ਸੇਲ ਨੋਟਿਸ ਬਣਾਉਣ ਤੋਂ ਪਹਿਲਾਂ ਮੇਰੇ ਕੋਲੋਂ ਮੇਰੀ ਮਹੀਨਾਵਾਰ ਤਨਖਾਹ ਪੁੱਛੀ ਸੀ।
ਵੀਡੀਓ ਲਈ ਕਲਿੱਕ ਕਰੋ -: