9 arrested including doctor nurse: ਕ੍ਰਾਈਮ ਬ੍ਰਾਂਚ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਨਵਜਾਤ ਸਿਸ਼ੂਆਂ ਨੂੰ ਵੇਚਣ ਅਤੇ ਖ੍ਰੀਦਣ ਦਾ ਕੰਮ ਕਰਦੇ ਸੀ।ਇਸ ਮਾਮਲੇ ‘ਚ ਪੁਲਸ ਨੇ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ‘ਚ 7 ਔਰਤਾਂ ਅਤੇ 2 ਮਰਦਾਂ ਸ਼ਾਮਲ ਹਨ।ਗ੍ਰਿਫਤਾਰ ਦੋਸ਼ੀਆਂ ‘ਚ ਇੱਕ ਡਾਕਟਰ, ਇੱਕ ਨਰਸ ਅਤੇ ਇੱਕ ਲੈਬ ਟੈਕਨੀਸ਼ੀਅਨ ਵੀ ਸ਼ਾਮਲ ਹੈ।ਕ੍ਰਾਈਮ ਬ੍ਰਾਂਚ ਦੀ ਯੂਨਿਟ ਦੇ ਇੱਕ ਅਧਿਕਾਰੀ ਯੋਗੇਸ਼ ਚੌਹਾਨ ਨੇ ਦੱਸਿਆ ਕਿ ਕਿਵੇਂ ਇਹ ਗਿਰੋਹ ਬੱਚਿਆਂ ਦੇ ਜਨਮਦਾਤਾ ਤੋਂ ਬੱਚਿਆਂ ਨੂੰ 60 ਹਜ਼ਾਰ ਰੁਪਏ ਤੋਂ ਡੇਢ ਲੱਖ ਰੁਪਏ ਤੱਕ ‘ਚ ਖ੍ਰੀਦਦਾ ਸੀ ਅਤੇ ਫਿਰ ਉਸ ਨੂੰ ਢਾਈ ਲੱਖ ਤੋਂ ਸਾਢੇ ਤਿੰਨ ਲੱਖ ਰੁਪਏ ਤੱਕ ‘ਚ ਉਨ੍ਹਾਂ ਜੋੜਿਆਂ ਨੂੰ ਵੇਚ ਦਿੰਦੇ ਸਨ, ਜੋ ਬੱਚਿਆਂ ਲਈ ਤਰਸ ਰਹੇ ਹੁੰਦੇ ਹਨ।ਗ੍ਰਿਫਤਾਰ ਦੋਸ਼ੀਆਂ ਦੇ ਨਾਲ ਰੁਪਾਲੀ ਵਰਮਾ, ਨਿਸ਼ਾ ਅਹਿਰੇ, ਗੁਲਸ਼ਨ ਖਾਨ, ਗੀਤਾਂਜਲੀ ਗਾਇਕਵਾੜ, ਆਰਤੀ ਸਿੰਘ ਅਤੇ ਧਨੰਜਯ ਬੋਗੇ ਸ਼ਾਮਲ ਹਨ।
ਪੁਲਸ ਨੇ ਤਿੰਨ ਦੋਸ਼ੀਆਂ ਦੇ ਨਾਮ ਗੁਪਤ ਰੱਖੇ ਹਨ।ਕਿਉਂਕਿ ਉਨ੍ਹਾਂ ‘ਚ ਦੋ ਦੋਸ਼ੀ ਬੱਚਿਆਂ ਨੂੰ ਜਨਮਦਾਤਾ ਹੈ, ਤਾਂ ਇੱਕ ਦੋਸ਼ੀ ਜਿਸ ਨੇ ਬੱਚਿਆਂ ਨੂੰ ਖ੍ਰੀਦਦਾ ਹੈ ਅਤੇ ਉਸਦਾ ਪਾਲਨ ਪੋਸ਼ਣ ਕਰ ਰਿਹਾ ਹੈ।ਚੌਹਾਨ ਨੇ ਦੱਸਿਆ ਕਿ ਉਨਾਂ੍ਹ ਨੂੰ ਜਾਣਕਾਰੀ ਮਿਲੀ ਸੀ ਕਿ ਬਾਂਦਰਾ ਦੇ ਖੇਰਵਾੜੀ ਇਲਾਕੇ ‘ਚ ਕੁਝ ਲੋਕਾਂ ਨੇ ਬੱਚੇ ਵੇਚੇ ਹਨ ਤਾਂ ਕਿਸੇ ਨੇ ਵਿਕਾਉਣ ‘ਚ ਮੱਦਦ ਕੀਤੀ ਹੈ।ਜਿਸ ਤੋਂ ਬਾਅਦ ਉਥੇ ਟ੍ਰੈਪ ਲਾ ਕੇ ਤਿੰਨ ਲੋਕਾਂ ਨੂੰ ਹਿਰਾਸਤ ‘ਚ ਲਿਆ ਅਤੇ ਪੁੱਛਗਿੱਛ ਕੀਤੀ।ਪੁੱਛਗਿੱਛ ‘ਚ ਇਸ ਪੂਰੇ ਗਿਰੋਹ ਦੇ ਬਾਰੇ ‘ਚ ਜਾਣਕਾਰੀ ਮਿਲੀ।ਪੁਲਸ ਦੀ ਮੰਨੀਏ ਤਾਂ ਗ੍ਰਿਫਤਾਰ ਡਾਕਟਰ,ਨਰਸ ਅਤੇ ਲੈਬ ਟੈਕਨੀਸ਼ੀਅਨ ਇਸ ਗਿਰੋਹ ਦੇ ਮੁੱਖ ਮੈਂਬਰ ਹਨ।ਇਹ ਅਜਿਹੇ ਲੋਕਾਂ ਦਾ ਪਤਾ ਲਗਾਉਂਦੇ ਸੀ ਜੋ ਲੰਬੇ ਸਮੇਂ ਤੋਂ ਬੱਚੇ ਦੀ ਚਾਹਤ ‘ਚ ਹੁੰਦੇ ਸੀ।ਪਰ ਉੁਨ੍ਹਾਂ ਦੇ ਬੱਚਾ ਨਹੀਂ ਹੋ ਰਿਹਾ ਹੁੰਦਾ ਸੀ।ਇਸ ਤੋਂ ਇਲਾਵਾ ਇਹ ਅਜਿਹੇ ਲੋਕਾਂ ਦਾ ਵੀ ਪਤਾ ਲਗਾਉਂਦੇ ਸਨ ਜਿਨ੍ਹਾਂ ਨੂੰ ਬੱਚਾ ਹੋਇਆ ਹੈ ਪਰ ਉਹ ਉਸ ਨੂੰ ਪਾਲਣ ‘ਚ ਸਮਰੱਥ ਨਹੀਂ ਹਨ।