9th round meeting : ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਦੇ ਵਿਵਾਦ ਦੇ ਵਿਚਕਾਰ ਅੱਜ ਸਰਕਾਰ ਅਤੇ ਕਿਸਾਨ ਜੱਥੇਬੰਦੀਆਂ ਦਰਮਿਆਨ ਚੱਲ ਰਹੀ ਨੌਵੇਂ ਗੇੜ ਦੀ ਮੀਟਿੰਗ ਖ਼ਤਮ ਹੋ ਗਈ ਹੈ। ਪਿੱਛਲੀਆਂ 8 ਬੈਠਕਾਂ ਦੀ ਤਰਾਂ ਇਹ ਮੀਟਿੰਗ ਵੀ ਬੇਸਿੱਟਾ ਰਹੀ ਹੈ। ਹਾਲਾਂਕਿ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਇਸ ਬੈਠਕ ਵਿੱਚੋਂ ਕੋਈ ਹੱਲ ਨਿਕਲੇਗਾ, ਪਰ ਇਸ ਵਾਰ ਵੀ ਕੋਈ ਹੱਲ ਨਹੀਂ ਨਿਕਲਿਆ ਹੈ। ਹਾਲਾਂਕਿ, ਕਿਸਾਨ ਸੰਗਠਨ ਅਜੇ ਵੀ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ‘ਤੇ ਅੜੇ ਹੋਏ ਹਨ। ਬੈਠਕ ਵਿੱਚ ਇੱਕ ਵਾਰ ਫਿਰ ਸਰਕਾਰ ਵਲੋਂ ਕਿਸਾਨਾਂ ਨੂੰ ਕਾਨੂੰਨਾਂ ‘ਚ ਸੋਧਾਂ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਸੀ। ਜਦਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੁੜ ਸਰਕਾਰ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਉਹ ਸੋਧਾਂ ਨਹੀਂ ਬਲਕਿ ਕਾਨੂੰਨ ਰੱਦ ਹੀ ਕਰਵਾਉਣਾ ਚਾਹੁੰਦੇ ਹਨ।
ਸਰਕਾਰ ਅਤੇ ਕਿਸਾਨ ਜੱਥੇਬੰਦੀਆਂ ਦਰਮਿਆਨ ਅਗਲੀ ਬੈਠਕ ਹੁਣ 19 ਜਨਵਰੀ ਨੂੰ ਹੋਵੇਗੀ। ਬੈਠਕ ਵਿੱਚ ਕਿਸਾਨ ਜੱਥੇਬੰਦੀਆਂ ਨੇ ਸਰਕਾਰ ਨੂੰ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਸਵੀਕਾਰਤ ਨਹੀਂ ਹੈ। ਕਿਸਾਨ ਸੰਗਠਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਜੱਥੇਬੰਦੀਆਂ ਅਤੇ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਗੱਲਬਾਤ ਜਾਰੀ ਰਹੇਗੀ ਅਤੇ ਉਹ ਗੱਲਬਾਤ ਰਾਹੀਂ ਹੀ ਕੋਈ ਹੱਲ ਲੱਭਣਗੇ।
ਇਹ ਵੀ ਦੇਖੋ : Delhi ਦੀ ਸਰਹੱਦ ‘ਤੇ ਡਟੇ Balbir Singh Rajewal ਦਾ ਪਰਿਵਾਰ ਕੀ ਸੋਚਦੈ, ਅੰਦੋਲਨ ਬਾਰੇ ਸੁਣੋ