a woman died in front of jaipur hospital: ਇੱਕ ਭਰਾ ਦੇ ਸਾਹਮਣੇ ਭੈਣ ਨੇ ਤੜਫ-ਤੜਫ ਕੇ ਦਮ ਤੋੜ ਦਿੱਤਾ ਅਤੇ ਉਹ ਚਾਹ ਕੇ ਵੀ ਕੁਝ ਨਾ ਕਰ ਸਕਿਆ।ਇਸ ਭਰਾ ਨੇ ਪੂਰੀ ਕੋਸ਼ਿਸ਼ ਕੀਤੀ ਸੀ ਕਿ ਆਪਣੀ ਭੈਣ ਦੀ ਜਾਨ ਕਿਸੇ ਵੀ ਤਰ੍ਹਾਂ ਬਚਾਅ ਲਵੇ।ਉਹ ਭਰਾ, ਬੀਮਾਰ ਭੈਣ ਨੂੰ ਆਟੋ ‘ਚ ਬਿਠਾ ਕੇ ਜੈਪੁਰ ਦੇ ਕਈ ਹਸਪਤਾਲਾਂ ਦੇ ਚੱਕਰ ਲਗਾਉਂਦਾ ਰਿਹਾ।ਪਰ ਹਰ ਥਾਂ ਤੋਂ ਬੱਸ ਇਹੀ ਜਵਾਬ ਮਿਲਿਆ ਕਿ ਬੈੱਡ ਖਾਲੀ ਨਹੀਂ ਹੈ।ਆਕਸੀਜਨ ਵੀ ਖਤਮ ਹੋ ਗਈ ਹੈ, ਪਰ ਇੱਕ ਭਰਾ ਆਪਣੀ ਭੈਣ ਨੂੰ ਇੰਝ ਮਰਦਾ ਕਿਵੇਂ ਛੱਡ ਸਕਦਾ ਹੈ।ਭੈਣ ਦੇ ਸਾਹ ਫੁੱਲ ਰਹੇ ਸਨ, ਉਹ ਤੜਫ ਰਹੀ ਸੀ, ਆਕਸੀਜਨ ਸਪੋਰਟ ਲਈ,ਜੋ ਇਸਦੇ ਲਈ ਸੰਜੀਵਨੀ ਬਣ ਸਕਦੀ ਸੀ।
ਜਿਵੇਂ-ਜਿਵੇਂ ਇਹ ਭਰਾ ਆਪਣੀ ਭੈਣ ਨੂੰ ਲੈ ਕੇ ਸ਼ਹਿਰ ਦੇ ਸਵਾਈ ਮਾਨਸਿੰਘ ਹਸਪਤਾਲ ਤੱਕ ਪਹੁੰਚ ਗਿਆ।ਪਰ ਇਸ ਨੂੰ ਉੱਥੇ ਮੌਜੂਦ ਪੁਲਿਸ ਵਾਲਿਆਂ ਨੇ ਅੰਦਰ ਨਹੀਂ ਜਾਣ ਦਿੱਤਾ।ਅਧਮਰੀ ਹਾਲਤ ‘ਚ ਮਹਿਲਾ ਹੱਥ ਜੋੜਕੇ ਸਭ ਨੂੰ ਬੇਨਤੀ ਕਰਦੀ ਰਹੀ ਕਿ ਉਸ ਨੂੰ ਕੋਈ ਤਾਂ ਆਕਸੀਜਨ ਦੇ ਦਿਉ।ਹਾਲਾਂਕਿ ਵੀਲ੍ਹ ਚੇਅਰ ‘ਤੇ ਆ ਚੁੱਕਾ ਸਰਕਾਰੀ ਸਿਸਟਮ, ਗੂੰਗਾ ਹੋਣ ਦੇ ਨਾਲ ਨਾਲ ਅੰਨਾ ਵੀ ਹੋ ਚੁੱਕਾ ਹੈ।ਇਹ ਔਰਤ ਹਸਪਤਾਲ ਦੇ ਬਾਹਰ ਹੀ ਤੜਫ-ਤੜਫ ਕੇ ਮਰ ਗਈ, ਪਰ ਇਸ ਨੂੰ ਆਕਸੀਜਨ ਨਹੀਂ ਦਿੱਤੀ ਗਈ।
ਕੈਨੇਡਾ ਦੇ ਚੱਕਰ ‘ਚ ਲੱਖਾਂ ਖਰਚ ਕੇ ਕਰਵਾਇਆ IELTS ਵਾਲੀ ਕੁੜੀ ਨਾਲ ਵਿਆਹ, ਵਿੱਚ ਹੀ ਰਹਿ ਗਏ ਚਾਅ, ਮੁੱਕਰੀ ਕੁੜੀ