a youth forcibly got married: ਦਰਭੰਗਾ ‘ਚ ਇੱਕ ਲੜਕੇ ਦਾ ਜਬਰਦਸਤੀ ਵਿਆਹ ਉਸਦਾ ਹੀ ਵਿਧਵਾ ਭਾਬੀ ਨਾਲ ਕਰ ਦਿੱਤਾ ਗਿਆ।ਜਾਣਕਾਰੀ ਮੁਤਾਬਕ ਵਿਆਹ ਦੌਰਾਨ ਨੌਜਵਾਨ ਰੋਂਦਾ-ਵਿਲਕਦਾ ਰਿਹਾ ਕਿ ਉਸ ਨੇ ਇਹ ਵਿਆਹ ਨਹੀਂ ਕਰਨਾ ਚਾਹੁੰਦਾ ਪਰ ਉਸਦੀ ਕਿਸੇ ਨਾ ਸੁਣੀ।ਦੱਸਣਯੋਗ ਹੈ ਕਿ ਪਿੰਡ ਵਾਸੀਆਂ ਅਤੇ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਜਬਰਦਸਤੀ ਉਸਦਾ ਵਿਆਹ ਕਰ ਦਿੱਤਾ ।ਪਿੰਡ ਵਾਸੀਆਂ ਵਲੋਂ ਹੀ ਇਸ ਜਬਰਦਸਤੀ ਵਿਆਹ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ।ਪਿੰਡ ਵਾਸੀਆਂ ਦੇ ਅਨੁਸਾਰ ਜਿਸ ਨੌਜਵਾਨ ਦਾ ਵਿਆਹ ਜਬਰਦਸਤੀ ਕਰਵਾਇਆ ਗਿਆ, ਉਹ ਮੋਰੋ ਥਾਣਾ ਖੇਤਰ ਦੇ ਖਰਪੁਰਾ ਪਿੰਡ
ਦਾ ਰਹਿਣ ਵਾਲਾ ਹੈ ਅਤੇ ਜਿਸ ਔਰਤ ਨਾਲ ਉਸਦਾ ਵਿਆਹ ਹੋਇਆ ਹੈ ਉਹ ਉਸਦੇ ਵੱਡੇ ਭਰਾ ਦੀ ਪਤਨੀ ਹੈ।ਵੱਡੇ ਭਰਾ ਦੀ ਮੌਤ ਕੁਝ ਸਮਾਂ ਪਹਿਲਾਂ ਹੀ ਹੋਈ ਸੀ।ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਔਰਤ ਦਾ ਸਹੁਰੇ ਪਰਿਵਾਰ ‘ਚ ਹੀ ਕਿਸੇ ਨਾਲ ਨਜਾਇਜ਼ ਸੰਬੰਧ ਸਨ।ਕੁਝ ਲੋਕਾਂ ਨੇ ਉਸ ਨੂੰ ਰੰਗੇ ਹੱਥ ਵੀ ਫੜਿਆ ਅਤੇ ਉਸਦੇ ਪਰਿਵਾਰ ਵਾਲਿਆਂ ਨੂੰ ਬੁਲਾਇਆ।ਪਿੰਡ ਵਾਸੀਆਂ ਦੀ ਸ਼ਿਕਾਇਤ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲਿਆਂ ਨੇ ਔਰਤ ਨੂੰ ਆਪਣੇ ਨਾਲ ਲੈ ਕੇ ਚਲੇ ਗਏ।ਔਰਤ ਦੇ ਪਰਿਵਾਰ ਵਾਲਿਆਂ ਨੇ ਉਸਦੇ ਦੇਵਰ ਨੂੰ ਪਿੰਡ ਬੁਲਾਇਆ ਅਤੇ ਮੰਦਰ ‘ਚ ਲਿਜਾ ਕੇ ਜਬਰਦਸਤੀ ਦੋਵਾਂ ਦਾ ਵਿਆਹ ਕਰ ਦਿੱਤਾ।ਲੜਕੇ ਨੇ ਰੋ -ਰੋ ਕੇ ਲੋਕਾਂ ਨੂੰ ਗੁਹਾਰ ਲਗਾਈ ਕਿ ਉਸ ਨੂੰ ਛੱਡ ਦਿੱਤਾ ਜਾਵੇ।ਉਹ ਇਹ ਵਿਆਹ ਨਹੀਂ ਕਰਨਾ ਚਾਹੁੰਦਾ ਹੈ ਪਰ ਕਿਸੇ ਨੇ ਉਸਦੀ ਇੱਕ ਨਾ ਸੁਣੀ ਅਤੇ ਉਸ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ।