aaam admi party conduct rozgaar guarantee yatra: ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਉੱਤਰ ਪ੍ਰਦੇਸ਼ ‘ਚ ਅੱਜ ਤੋਂ ਰੁਜ਼ਗਾਰ ਗਾਰੰਟੀ ਯਾਤਰਾ ਦੀ ਸ਼ੁਰੂਆਤ ਕੀਤੀ ਹੈ।ਇਹ ਯਾਤਰਾ ਅੱਜ ਸੰਗਮ ਨਗਰੀ ਪ੍ਰਯਾਗਰਾਜ ਤੋਂ ਸ਼ੁਰੂ ਹੋਈ ਹੈ।ਯਾਤਰਾ ਦਾ ਸਮਾਪਨ 10 ਜੁਲਾਈ ਨੂੰ ਰਾਜਧਾਨੀ ਲਖਨਊ ‘ਚ ਹੋਵੇਗਾ।ਯਾਤਰਾ ਰਾਹੀਂ ਆਮ ਆਦਮੀ ਪਾਰਟੀ ਇੱਥੋਂ ਇੱਕ ਪਾਸੇ ਨੌਜਵਾਨਾਂ ਅਤੇ ਬੇਰੋਜ਼ਗਾਰਾਂ ਨੂੰ ਰਿਝਾਉਂਦੇ ਹੋਏ ਉਨਾਂ੍ਹ ਨੂੰ ਆਪਣੀ ਪਾਰਟੀ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਦੂਜੇ ਪਾਸੇ ਬੇਰੋਜ਼ਗਾਰੀ ਦੇ ਅੰਕੜਿਆਂ ਨੂੰ ਪੇਸ਼ ਕਰਕੇ ਸੂਬੇ ਦੀ ਯੋਗੀ ਸਰਕਾਰ ‘ਤੇ ਸਿਆਸੀ ਨਿਸ਼ਾਨਾ ਵੀ ਸਾਧਿਆ ਜਾ ਰਿਹਾ ਹੈ।
ਯਾਤਰਾ ਨੂੰ ਅੱਜ ਪਾਰਟੀ ਸਾਂਸਦ ਅਤੇ ਯੂਪੀ ਦੇ ਮੁਖੀ ਸੰਜੇ ਸਿੰਘ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ।ਯਾਤਰਾ ‘ਚ ਕਰੀਬ 100 ਵਰਕਰ ਲਗਾਤਾਰ ਚੱਲਣਗੇ।ਹਰ ਰੋਜ਼ 20 ਕਿਲੋਮੀਟਰ ਦਾ ਸਫਰ ਤੈਅ ਕਰਨ ਦਾ ਉਦੇਸ਼ ਤੈਅ ਕੀਤਾ ਗਿਆ ਹੈ।ਇਸ ਯਾਤਰਾ ਦੇ ਰਾਹੀਂ ਆਮ ਆਦਮੀ ਪਾਰਟੀ ਯੂਪੀ ਦੀ ਸਿਆਸਤ ‘ਚ ਆਪਣੇ ਵਧਦੇ ਦਖਲ ਦਾ ਸੰਦੇਸ਼ ਵੀ ਦੇਣਾ ਚਾਹੁੰਦੀ ਹੈ।ਯਾਤਰਾ ਦੇ ਸ਼ੁਭਆਰੰਭ ਦੇ ਮੌਕੇ ‘ਤੇ ਭਾਰੀ ਭੀੜ ਇਕੱਠੀ ਕਰਕੇ ਪਾਰਟੀ ਨੇ ਲੋਕਾਂ ਨੂੰ ਇਸਦਾ ਅਹਿਸਾਸ ਵੀ ਕਰਾਇਆ।
ਹਾਲਾਂਕਿ, ਪ੍ਰਯਾਗਰਾਜ ਦੇ ਚੰਦਰਸ਼ੇਖਰ ਆਜ਼ਾਦ ਪਾਰਕ ‘ਚ ਇਸ ਮੌਕੇ ‘ਤੇ ਜਿਆਦਾ ਭੀੜ ਜਟਾਉਣ ਕਾਰਨ ਸੋਸ਼ਲ ਡਿਸਟੈਂਸਿੰਗ ਸਮੇਤ ਕੋਵਿਡ ਪ੍ਰੋਟੋਕਾਲ ਦੇ ਦੂਜੇ ਨਿਯਮ ਦਾ ਪਾਲਨ ਨਹੀਂ ਹੋ ਸਕਿਆ।ਪਾਰਟੀ ਸੰਸਦ ਸਿੰਘ ਮੁਤਾਬਕ ਯੂਪੀ ‘ਚ ਇਨੀਂ ਦਿਨੀਂ ਬੇਰੋਜ਼ਗਾਰੀ ਸਿਖਰ ‘ਤੇ ਹੈ।ਨੌਜਵਾਨ ਪ੍ਰੇਸ਼ਾਨ ਹਨ ਅਤੇ ਸਰਕਾਰ ਉਨਾਂ੍ਹ ਦੀ ਕੋਈ ਮੱਦਦ ਕਰਨ ਦੇ ਬਜਾਏ ਨੌਜਵਾਨਾਂ ਅਤੇ ਬੇਰੋਜ਼ਗਾਰਾਂ ‘ਤੇ ਲਾਠੀਚਾਰਜ ਕਰਵਾ ਰਹੀ ਹੈ।