Aadhaar card not mandatory: ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਸੰਕ੍ਰਮਣ ਦੀ ਰੋਕਥਾਮ ਲਈ ਰਾਜ ਭਰ ਵਿੱਚ ਟੀਕਾਕਰਨ ਪ੍ਰੋਗਰਾਮ ਚੱਲ ਰਿਹਾ ਹੈ । ਇਸ ਵਿਚਾਲੇ ਯੂਪੀ ਸਰਕਾਰ ਨੇ ਆਪਣੇ ਫੈਸਲੇ ਵਿੱਚ ਬਦਲਾਅ ਕਰਦਿਆਂ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਦਰਅਸਲ, ਰਾਜ ਵਿੱਚ 18 ਤੋਂ 44 ਸਾਲ ਦੇ ਟੀਕਾਕਰਨ ਨੂੰ ਲੈ ਕੇ ਕਿਹਾ ਕਿ ਰਾਜ ਦਾ ਮੂਲ ਨਿਵਾਸੀ ਹੋਣਾ ਜ਼ਰੂਰੀ ਨਹੀਂ ਹੈ, ਸਿਰਫ਼ ਉੱਥੋਂ ਦੇ ਵਡਨੀਕ ਹੋਣ ‘ਤੇ ਟੀਕਾਕਰਨ ਕਰਵਾਇਆ ਜਾ ਸਕਦਾ ਹੈ। ਇਸ ਦੇ ਲਈ ਆਧਾਰ ਅਤੇ ਸਥਾਈ ਨਿਵਾਸ ਪ੍ਰਮਾਣ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ । ਇਸ ਦੇ ਨਾਲ ਹੀ ਨਵੇਂ ਆਦੇਸ਼ ਅਨੁਸਾਰ ਯੂਪੀ ਵਿੱਚ ਕੋਈ ਰਿਹਾਇਸ਼ੀ ਪ੍ਰਮਾਣ ਪੱਤਰ ਦੇਣ ‘ਤੇ ਟੀਕਾਕਰਣ ਕੀਤਾ ਜਾਵੇਗਾ ।
ਇਹ ਵੀ ਪੜ੍ਹੋ: ਰਾਮ ਰਹੀਮ ਦੀ ਸਿਹਤ ਵਿਗੜੀ, ਇਲਾਜ ਲਈ ਲਿਆਂਦਾ ਗਿਆ ਰੋਹਤਕ PGI
ਯੂਪੀ ਵਿੱਚ ਸਥਾਈ ਅਤੇ ਅਸਥਾਈ ਪਰਿਵਾਰਾਂ ਦਾ ਵੀ ਟੀਕਾਕਰਨ ਕੀਤਾ ਜਾਵੇਗਾ । ਦੱਸ ਦੇਈਏ ਕਿ ਰਾਜ ਸਰਕਾਰ ਨੇ ਪਹਿਲਾਂ ਸਿਰਫ ਯੂਪੀ ਦੇ ਅਧਾਰ ਕਾਰਡ ਧਾਰਕਾਂ ਨੂੰ ਟੀਕਾਕਰਨ ਦੀ ਆਗਿਆ ਦਿੱਤੀ ਸੀ, ਪਰ ਇਸ ਹਦਾਇਤ ਤੋਂ ਬਾਅਦ ਹੁਣ ਸਾਰਿਆਂ ਦਾ ਟੀਕਾਕਰਨ ਕੀਤਾ ਜਾ ਸਕੇਗਾ।
ਗੌਰਤਲਬ ਹੈ ਕਿ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਟੀਕਾਕਰਨ ਦਾ ਕੰਮ ਜਾਰੀ ਹੈ। 10 ਮਈ ਤੋਂ ਰਾਜ ਦੇ 11 ਜ਼ਿਲ੍ਹਿਆਂ ਵਿੱਚ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲੱਗਣਾ ਸ਼ੁਰੂ ਹੋ ਗਿਆ ਹੈ । ਹੁਣ ਤੱਕ ਰਾਜ ਦੇ 7 ਜ਼ਿਲ੍ਹਿਆਂ ਵਿੱਚ 1 ਮਈ ਤੋਂ 18 ਤੋਂ 44 ਸਾਲ ਦੇ ਵਿਚਕਾਰ ਵੈਕਸੀਨ ਲਗਾਈ ਜਾ ਰਹੀ ਹੈ।
ਇਹ ਵੀ ਪੜ੍ਹੋ: PM ਮੋਦੀ ਨੂੰ 12 ਵਿਰੋਧੀ ਪਾਰਟੀਆਂ ਨੇ ਭੇਜੀ ਚਿੱਠੀ, ਮੁਫਤ ਟੀਕਾਕਰਨ ਸਣੇ ਦਿੱਤੇ ਇਹ 9 ਸੁਝਾਅ
ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਵਿੱਚ 18 ਤੋਂ 44 ਸਾਲ ਦੀ ਉਮਰ ਸਮੂਹ ਦੇ 9 ਕਰੋੜ ਲੋਕ ਹਨ। ਉਨ੍ਹਾਂ ਦੇ ਟੀਕਾਕਰਨ ਕਰਵਾਉਣ ਲਈ ਰਾਜ ਸਰਕਾਰ ਨੇ ਕੋਵੈਕਸੀਨ ਅਤੇ ਕੋਵਿਸ਼ੀਲਡ ਦੀਆਂ 50 ਲੱਖ ਖੁਰਾਕਾਂ ਦਾ ਆਦੇਸ਼ ਦਿੱਤਾ ਗਿਆ ਹੈ । ਇਸ ਦੇ ਲਈ ਦੋਵਾਂ ਕੰਪਨੀਆਂ ਨੂੰ 10-10 ਕਰੋੜ ਰੁਪਏ ਦਾ ਅਡਵਾਂਸ ਭੁਗਤਾਨ ਵੀ ਕਰ ਦਿੱਤਾ ਗਿਆ ਹੈ।