Aaj tak anchor rohit sardana : ਸੀਨੀਅਰ ਪੱਤਰਕਾਰ ਅਤੇ aajtak ਨਿਊਜ਼ ਚੈਨਲ ਦੇ ਐਂਕਰ ਰੋਹਿਤ ਸਰਦਾਨਾ ਦਾ ਦਿਹਾਂਤ ਹੋ ਗਿਆ ਹੈ। ਰੋਹਿਤ ਕੁੱਝ ਸਮੇਂ ਤੋਂ ਕੋਵਿਡ ਤੋਂ ਵੀ ਪੀੜਤ ਸੀ, ਉਹ ਕੋਰੋਨਾ ਤੋਂ ਠੀਕ ਹੀ ਹੋ ਰਿਹਾ ਸੀ ਕਿ ਦਿਲ ਦਾ ਦੌਰਾ ਪੈਣ ਕਾਰਨ ਸ਼ੁੱਕਰਵਾਰ ਦੁਪਹਿਰ ਰੋਹਿਤ ਦੀ ਮੌਤ ਹੋ ਗਈ। ਰੋਹਿਤ ਸਰਦਾਨਾ ਦੇ ਦੇਹਾਂਤ ਦੀ ਖ਼ਬਰ ਤੋਂ ਹਰ ਕੋਈ ਹੈਰਾਨ ਹੈ ਅਤੇ ਰੋਹਿਤ ਨੂੰ ਆਪਣੀ ਤਰਫੋਂ ਸ਼ਰਧਾਂਜਲੀ ਭੇਟ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰੋਹਿਤ ਸਰਦਾਨਾ ਦੀ ਮੌਤ ‘ਤੇ ਦੁੱਖ ਜਤਾਇਆ ਹੈ। ਪੀਐਮ ਮੋਦੀ ਨੇ ਟਵੀਟ ਕਰਕੇ ਲਿਖਿਆ, “ਰੋਹਿਤ ਸਰਦਾਨਾ ਸਾਨੂੰ ਬਹੁਤ ਜਲਦੀ ਛੱਡ ਕੇ ਚਲੇ ਗਏ। ਭਾਰਤ ਦੀ ਤਰੱਕੀ ਲਈ ਊਰਜਾ ਨਾਲ ਭਰਭੂਰ ਸਨ ਅਤੇ ਭਾਵੁਕ ਸਨ, ਰੋਹਿਤ ਨੂੰ ਬਹੁਤ ਸਾਰੇ ਲੋਕਾਂ ਦੁਆਰਾ ਯਾਦ ਕੀਤਾ ਜਾਵੇਗਾ। ਰੋਹਿਤ ਦੀ ਮੌਤ ਕਾਰਨ ਮੀਡੀਆ ਜਗਤ ‘ਚ ਇੱਕ ਵੱਡਾ ਘਾਟਾ ਪਿਆ ਹੈ। ਉਸਦੇ ਪਰਿਵਾਰ, ਦੋਸਤਾਂ ਅਤੇ ਅਜ਼ੀਜ਼ਾਂ ਨੂੰ ਦਿਲਾਸਾ, ਓਮ ਸ਼ਾਂਤੀ।”
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਟਵੀਟ ਕਰਕੇ ਰੋਹਿਤ ਸਰਦਾਨਾ ਦੀ ਮੌਤ ‘ਤੇ ਦੁੱਖ ਜ਼ਾਹਿਰ ਕੀਤਾ ਹੈ। ਰਾਸ਼ਟਰਪਤੀ ਨੇ ਟਵੀਟ ਕੀਤਾ ਕਿ ਪ੍ਰਸਿੱਧ ਨਿਊਜ਼ ਐਂਕਰ ਅਤੇ ਸੀਨੀਅਰ ਪੱਤਰਕਾਰ ਰੋਹਿਤ ਸਰਦਾਨਾ ਦੇ ਦੇਹਾਂਤ ਦੀ ਖ਼ਬਰ ਬਹੁਤ ਦੁਖਦ ਹੈ। ਉਨ੍ਹਾਂ ਦਾ ਅਚਨਚੇਤ ਦਿਹਾਂਤ ਪੱਤਰਕਾਰੀ ਜਗਤ ਲਈ ਇੱਕ ਵੱਡਾ ਘਾਟਾ ਹੈ। ਸ਼੍ਰੀ ਸਰਦਾਨਾ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਮੇਰੀ ਹਮਦਰਦੀ।