aam aadmi party boycott bihar election: ਆਮ ਆਦਮੀ ਪਾਰਟੀ (ਆਪ) ਨੇ ਬਿਹਾਰ ਵਿਧਾਨ ਸਭਾ ਚੋਣਾਂ ਨਾਂ ਲੜਨ ਦਾ ਫੈਸਲਾ ਕੀਤਾ ਹੈ।ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਪਟਨਾ ‘ਚ ਇਸਦਾ ਅਧਿਕਾਰਕ ਤੌਰ ‘ਤੇ ਐਲਾਨ ਹੋਵੇਗਾ।ਪਾਰਟੀ ਦੀ ਬਿਹਾਰ ਇਕਾਈ ਚੋਣਾਂ ਦੀ ਤਿਆਰੀ ਕਰ ਰਹੀ ਸੀ ਕਿ ਅਚਾਨਕ ਚੋਣਾਂ ਲੜਨ ਨੂੰ ਲੈ ਕੇ ਹਾਈਕਮਾਂਡ ਨੇ ਵੀਟੋ ਦਿੱਤਾ।ਦਰਅਸਲ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਐੱਨ.ਡੀ.ਏ ਬਨਾਮ ਆਰ.ਜੇ.ਡੀ. ਗਠਬੰਧਨ ਦੀ ਲੜਾਈ ‘ਚ ‘ਆਪ’ ਨੂੰ ਲੋਕ ਗੰਭੀਰਤਾ ਨਾਲ ਕਦੇ ਵੀ ਨਹੀਂ ਲੈਣਗੇ।’ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਲੱਗਦਾ ਕਿ ਅਜਿਹੇ ‘ਚ ਚੋਣਾਂ ਲੜਨ ਦਾ ਕੋਈ ਲਾਭ ਨਹੀਂ ਹੈ।ਪਰ ਮਾਹਿਰਾਂ ਮੁਤਾਬਕ ਪਾਰਟੀ ਦਾ ਅਧਿਕਾਰਕ ਰੁਖ ਇਹ ਰਹੇਗਾ ਕਿ ”ਕੋਰੋਨਾ ਮਹਾਂਮਾਰੀ ਅਤੇ ਹੜਾਂ ਦੇ ਪ੍ਰਕੋਪ ਦੌਰਾਨ ਚੋਣਾਂ ਕਰਵਾਏ ਜਾਣ ਦੇ ਵਿਰੋਧ ‘ਚ ‘ਆਪ’ ਨੇ ਬਿਹਾਰ ਚੋਣਾਂ ਦੇ ਬਾਈਕਾਟ ਦਾ ਫੈਸਲਾ ਲਿਆ ਹੈ।ਹਾਲਾਂਕਿ ਇਸ ਫੈਸਲੇ ਤੋਂ ਆਮ
ਆਦਮੀ ਪਾਰਟੀ ਦੀ ਬਿਹਾਰ ਇਕਾਈ ‘ਚ ਅਸੰਤੁਸ਼ਟੀ ਪਾਈ ਜਾ ਰਹੀ ਹੈ।ਫੈਸਲਾ ਬਦਲਣ ਦੇ ਮਕਸਦ ਨਾਲ ਕਈ ਕਾਰਜਕਾਰੀ ਦਿੱਲੀ ਪਹੁੰਚੇ ਹੋਏ ਹਨ ਤਾਂ ਕਿ ਹਾਈ ਕਮਾਂਡ ‘ਤੇ ਦਬਾਅ ਬਣਾਇਆ ਜਾ ਸਕੇ।ਆਮ ਆਦਮੀ ਪਾਰਟੀ ਦੀ ਬਿਹਾਰ ਇਕਾਈ ਦੇ ਇੱਕ ਨੇਤਾ ਨੇ ਕਿਹਾ,”ਕੋਰੋਨਾ ਦੇ ਬਾਵਜੂਦ ਅਸੀਂ ਲੋਕਾਂ ਨੂੰ ਲੈ ਕੇ ਪੂਰੇ ਬਿਹਾਰ ‘ਚ ਮੀਟਿੰਗਾਂ ਕੀਤੀਆਂ।ਲੋਕਾਂ ਦੀ ਮੱਦਦ ਲਈ 13 ਹਜ਼ਾਰ ਤੋਂ ਜ਼ਿਆਦਾ ਆਕਸੀਮੀਟਰ ਵੰਡੇ।ਬਾਵਜੂਦ ਇਸਦੇ ਚੋਣਾਂ ਨਾ ਲੜਨ ਦਾ ਫੈਸਲਾ ਨਿਰਾਸ਼ਾਜਨਕ ਹੈ।ਉੱਥੇ ਹੀ ਆਮ ਆਦਮੀ ਪਾਰਟੀ, ਬਿਹਾਰ ਦੇ ਮੁਖੀ ਸੁਸ਼ੀਲ ਸਿੰਘ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦਰਮਿਆਨ ਵਿਧਾਨਸਭਾ ਚੋਣਾਂ ਦੀ ਪ੍ਰਕਿਰਿਆ ਲੋਕਾਂ ਦੇ ਜੀਵਨ ਦੇ ਨਾਲ ਖਿਲਵਾੜ ਹੈ।ਸਾਨੂੰ ਉਮੀਦ ਹੈ ਕਿ ਚੋਣਾਂ 6 ਮਹੀਨੇ ਲਈ ਮੁਲਤਵੀ ਕਰ ਦਿੱਤੀਆਂ ਜਾਣ ਪਰ ਸਰਕਾਰ ਨੂੰ ਲੋਕਾਂ ਦੀ ਸਿਹਤ ਦੀ ਨਹੀਂ ਕੁਰਸੀ ਦੀ ਫਿਕਰ ਹੈ।ਉਨ੍ਹਾਂ ਨੇ ਕਿਹਾ ਕਿ ਬੁੱਧਵਾਰ ਨੂੰ ਪਟਨਾ ‘ਚ ਪ੍ਰੈੱਸ ਕਾਨਫ੍ਰੰਸ ਕਰ ਕੇ ਉਹ ਅੱਗੇ ਦੀ ਰਣਨੀਤੀ ਦਾ ਖੁਲਾਸਾ ਕਰਨਗੇ।ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਲੋਕਸਭਾ ਚੋਣਾਂ ‘ਚ ਬਿਹਾਰ ਦੀਆਂ 3 ਸੀਟਾਂ ‘ਤੇ ਚੋਣਾਂ ਲੜੀਆਂ ਸੀ ਅਤੇ ਹਰ ਜਗ੍ਹਾ ਉਨ੍ਹਾਂ ਜ਼ਮਾਨਤ ਜਬਤ ਹੋਈ ਸੀ।ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ‘ਆਪ’ ਨੇ ਮੈਦਾਨ ‘ਚ ਨਾ ਆ ਕੇ ਨਿਤੀਸ਼ ਕੁਮਾਰ ਦੇ ਚਿਹਰੇ ‘ਤੇ ਲੜ ਰਹੀ ਮਹਾਗਠਬੰਧਨ ਨੂੰ ਸਮਰਥਨ ਦਿੱਤਾ ਸੀ।