aam aadmi party take part panchayat election: ਹਿਮਾਚਲ ਪ੍ਰਦੇਸ਼ ‘ਚ ਆਮ ਆਦਮੀ ਪਾਰਟੀ ਆਪਣੇ ਪੁਨਰਗਠਨ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸਰਗਰਮ ਹੋ ਗਈ ਹੈ।ਆਮ ਆਦਮੀ ਪਾਰਟੀ ਨੇ ਪ੍ਰਦੇਸ਼ ਦੇ ਸਾਰੇ ਜ਼ਿਲਿਆਂ ‘ਚ ਪੁਨਰਗਠਨ ਦੇ ਨਾਲ ਵਿਸਤਾਰ ਕੀਤਾ ਜਾ ਰਿਹਾ ਹੈ।ਹਮੀਰਪੁਰ ‘ਚ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਨਿੱਕਾ ਸਿੰਘ ਪਟਿਆਲ ਨੇ ਦੱਸਿਆ ਕਿ ਦਿੱਲੀ ਹਾਈਕਮਾਨ ਤੋਂ ਨਿਰਦੇਸ਼ ਆਏ ਹਨ ਕਿ ਜਲਦ ਪੂਰੇ ਪ੍ਰਦੇਸ਼ ‘ਚ ਫਰਵਰੀ ਮਹੀਨੇ ‘ਚ ਸੰਗਠਨ ਨੂੰ ਤਿਆਰ ਕੀਤਾ ਜਾਵੇ।ਜਿਸ ਲਈ ਪਾਰਟੀ ਦੇ ਲਈ ਸਾਰੇ ਅਹੁਅਧਿਕਾਰੀ ਜੁਟੇ ਹੋਏ ਹਨ।ਇਸ ਤਹਿਤ ਹਾਲ ਹੀ ‘ਚ ਪਾਉਂਟਾ ਸਾਹਿਬ ‘ਚ ਵੀ ਤਿੰਨ ਵਿਧਾਨ ਸਭਾ ‘ਚ
ਸੰਗਠਨ ਦੇ ਅਧਿਕਾਰੀਆਂ ਦੀ ਤੈਨਾਤੀ ਕੀਤੀ ਗਈ ਹੈ।ਆਉਣ ਦਿਨਾਂ ‘ਚ ਵੀ ‘ਆਪ’ ਪਾਰਟੀ ਪੂਰੇ ਦੇਸ਼ ‘ਚ ਸੰਗਠਨ ਦੇ ਅਧਿਕਾਰੀਆਂ ਦੀਆਂ ਤਾਇਨਾਤੀ ਕਰੇਗੀ।ਨਾਲ ਹੀ ਇਸ ਵਾਰ ਪੰਚਾਇਤੀ ਰਾਜ ਅਤੇ ਨਗਰ ਨਿਗਮ ਚੋਣਾਂ ‘ਚ ਵੀ ਆਪ ਪਾਰਟੀ ਆਪਣੇ ਉਮੀਦਵਾਰ ਮੈਦਾਨ ‘ਚ ਉਤਾਰੇਗੀ।ਆਮ ਆਦਮੀ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਨਿੱਕਾ ਸਿੰਘ ਪਟਿਆਲ ਨੇ ਪ੍ਰਦੇਸ਼ ਸਰਕਾਰ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬੀਤੇ ਦਿਨੀਂ ਆਕਸੀਮੀਟਰ ਦੀ ਖ੍ਰੀਦ ‘ਚ ਘੁਟਾਲਾ ਹੋਣ ਦਾ ਸ਼ੱਕ ਹੈ।ਜਿਸ ਨੂੰ ਲੈ ਕੇ ਆਪ ਪਾਰਟੀ ਆਉਣ ਦਿਨਾਂ ‘ਚ ਸਰਕਾਰ ਨੂੰ ਘੇਰਨ ਦੇ ਲਈ ਰਣਨੀਤੀ ਤਿਆਰ ਕਰੇਗੀ।ਨਿੱਕਾ ਸਿੰਘ ਪਟਿਆਲ ਨੇ ਕਿਗਾ ਕਿ ਇਸ ਵਾਰ ਪੰਚਾਇਤ ਚੋਣਾਂ ‘ਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮੈਦਾਨ ‘ਚ ਉਤਾਰਨਗੇ।ਉਨ੍ਹਾਂ ਨੇ ਦੱਸਿਆ ਕਿ ਇਸ ਦੇ ਨਾਲ ਹੀ ਨਗਰ ਨਿਗਮ ਅਤੇ ਚੋਣਾਂ ‘ਚ ਵੀ ਸ਼ਾਮਲ ਆਮ ਆਦਮੀ ਪਾਰਟੀ ਮੈਦਾਨ ‘ਚ ਉਤਰੇਗੀ ਅਤੇ ਉਮੀਦਵਾਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਸਲਾਮ ਇਹਨਾਂ ਦੇ ਜਿਗਰੇ ਨੂੰ 23ਵੇਂ ਦਿਨ ਕਿਸਾਨਾਂ ਦੀ ਸਟੇਜ ਤੇ ਗਰਜਦੇ ਬੋਲ LIVE…