aap mla saurabh bhardwaj: ਆਮ ਆਦਮੀ ਪਾਰਟੀ ਦੇ ਨੇਤਾ ਸੌਰਭ ਭਾਰਦਵਾਜ ਨੇ ਕਿਸਾਨ ਅੰਦੋਲਨ ਦੌਰਾਨ ਹੋਏ ਹੰਗਾਮੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।ਉਨ੍ਹਾਂ ਨੇ ਦਿੱਲੀ ਪੁਲਸ ਦੇ ਐੱਸਐੱਚਓ ‘ਤੇ ਤਲਵਾਰ ਨਾਲ ਹੋਏ ਹਮਲੇ ਦਾ ਸਬੂਤ ਮੰਗਿਆ ਹੈ।ਉਨ੍ਹਾਂ ਨੇ ਕਿਹਾ ਕਿ ਦਿੱਲੀ ਪੁਲਸ ਐੱਸਐੱਚਓ ਅਲੀਪੁਰ ‘ਤੇ ਤਲਵਾਰ ਨਾਲ ਹਮਲੇ ਦਾ ਵੀਡੀਓ ਜਾਰੀ ਕਰੋ।ਜੇਕਰ ਹਮਲਾ ਸਾਬਿਤ ਹੁੰਦਾ ਹੈ ਤਾਂ ਮੈਂ ਵਿਧਾਇਕੀ ਛੱਡ ਦਿਆਂਗਾ।ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਭਾਜਪਾ ਦੇ ਗੁੰਡਿਆਂ ਨੂੰ ਸੁਰੱਖਿਆ ਦਿੱਤੀ ਹੈ।ਕਿਸਾਨ ਨੇ ਕਦੋਂ ਤਲਵਾਰ ਕੱਢੀ ਅਤੇ ਕਦੋਂ ਮਾਰੀ ਇਹ ਵੀਡੀਓ ‘ਚ ਨਜ਼ਰ ਨਹੀਂ ਆਇਆ।ਜੋ ਚੋਟ ਦਿਖਾਈ ਗਈ ਉਹ ਤਲਵਾਰ ਦੀ ਨਜ਼ਰ ਨਹੀਂ ਆਉਂਦੀ।ਉਸ ਕਿਸਾਨ ਨੂੰ ਮਾਰਿਆ ਗਿਆ ਹੈ।
ਇਜ਼ਰਾਇਲੀ ਦੂਤਾਵਾਸ ਦੇ ਕੋਲ ਹੋਏ ਬੰਬ ਧਮਾਕੇ ਨੂੰ ਲੈ ਕੇ ਸੌਰਭ ਨੇ ਕਿਹਾ ਕਿ, ਦਿੱਲੀ ਪੁਲਸ ਜਿਸਦਾ ਕੰਮ ਦਿੱਲੀ ਦੀ ਸੁਰੱਖਿਆ ਕਰਨਾ ਅਤੇ ਏਜੰਸੀਆਂ ਜਿਨ੍ਹਾਂ ਦਾ ਕੰਮ ਇਨਪੁੱਟ ਦੇਣਾ ਹੈ।ਉਹ ਭਾਜਪਾ ਦੀ ਸਾਜਿਸ਼ ਦਾ ਹਿੱਸਾ ਬਣ ਕੇ ਭੂਮਿਕਾ ਨਿਭਾਅ ਰਹੀ ਹੈ।ਪੁਲਸ ਮੁਲਾਜ਼ਮ ਅਤੇ ਸਿੰਘੂ ਬਾਰਡਰ ‘ਤੇ ਭਾਜਪਾ ਦੀ ਸਿਕ੍ਰਪਟ ‘ਤੇ ਕੰਮ ਕਰਨ ‘ਚ ਵਿਅਸਤ ਹੈ ਤਾਂ ਸੁਰੱਖਿਆ ਕਿਵੇਂ ਹੋਵੇਗੀ।ਉਨਾਂ੍ਹ ਨੇ ਕਿਹਾ ਕਿ ਪੁਲਸ ਨੂੰ ਕੋਈ ਲੈਣਾ ਦੇਣਾ ਨਹੀਂ ਬੰਬ ਫੱਟ ਜਾਵੇ, ਜਾਂ ਕਿਸੇ ਦਾ ਬਲਾਤਕਾਰ ਹੋਵੇ ਜਾਂ ਕਤਲ ਹੋਵੇ।ਉਥੇ ਸੀਸੀਟੀਵੀ ਕੈਮਰਾ ਹੋਵੇਗਾ ਜਾਂ ਆਦਮੀ ਨਜ਼ਰ ਆ ਜਾਵੇਗਾ, ਹੋ ਸਕਦਾ ਹੈ ਕੁਝ ਦਿਨ ਬਾਅਦ ਕਿਸੇ ਆਦਮੀ ਨੂੰ ਪਲਾਂਟ ਕਰ ਦੇਣ ਕਿ ਇਸ ਆਦਮੀ ਨੂੰ ਕਨੈਡਾ ਤੋਂ ਫੰਡਿੰਗ ਆਈ ਸੀ, ਕਿਸਾਨ ਅੰਦੋਲਨ ‘ਚ ਵੀ ਉਥੋਂ ਹੀ ਫੰਡਿੰਗ ਆਈ ਸੀ।
ਅੰਦੋਲਨਾਂ ‘ਚ ਪਰਚੇ ਹੀ ਦਰਜ ਹੁੰਦੇ ਨੇ, ਹਾਰ ਨਹੀਂ ਪੈਂਦੇ, ਰਾਜੇਵਾਲ ਨੇ ਖੋਲ੍ਹੀਆਂ ਸਰਕਾਰੀ ਧੱਕੇ ਦੀਆਂ ਪਰਤਾਂ